ਬਿਗ ਬੌਸ ਦੀ ਕੰਟੈਸਟੇਂਟ ਕਵਿਤਾ ਕੌਸ਼ਿਕ ਨੇ ਸਲਮਾਨ ਖ਼ਾਨ 'ਤੇ ਨਿਸ਼ਾਨਾ ਸਾਧਿਆ ਹੈ। ਬੀਤੇ ਐਪੀਸੋਡ 'ਚ ਜੱਦ ਘਰ ਦੇ ਕੰਟੈਸਟੇਂਟ ਏਜਾਜ਼ ਖ਼ਾਨ ਨਾਲ ਕਵਿਤਾ ਦੀ ਲੜ੍ਹਾਈ ਹੋਈ ਤਾਂ ਕਵਿਤਾ ਨੇ ਇਹੀ ਗੱਲ ਕਹੀ ਕਿ ਸਲਮਾਨ ਖ਼ਾਨ ਵੀ ਏਜਾਜ਼ ਦੀ ਗੇਮ ਦੀ ਤਾਰੀਫ ਕਰਦੇ ਹਨ। ਉਹ ਪੂਰੇ ਸ਼ੋਅ ਨੂੰ ਫੋਲੋ ਹੀ ਨਹੀਂ ਕਰਦੇ। ਦਰਅਸਲ ਬੀਤੇ ਦਿਨ ਕਵਿਤਾ ਕੌਸ਼ਿਕ ਤੇ ਏਜਾਜ਼ ਖ਼ਾਨ ਦੀ ਲੜ੍ਹਾਈ ਵੇਖਣ ਨੂੰ ਮਿਲੀ। ਦੋਨੋ ਕਿਚਨ ਦੀ ਸਫਾਈ ਨੂੰ ਲੈ ਕੇ ਕਾਫੀ ਦੇਰ ਲੜ੍ਹਦੇ ਰਹੇ।
ਇਥੋਂ ਤੱਕ ਕਿ ਕਵਿਤਾ ਨੇ ਏਜਾਜ਼ ਖ਼ਾਨ ਨੂੰ ਆਪਣੇ ਨਜ਼ਦੀਕ ਆਉਣ ਤੋਂ ਰੋਕਦੇ ਹੋਏ 2 ਤੋਂ 3 ਵਾਰ ਧੱਕਾ ਵੀ ਮਾਰਿਆ। ਜਿਸ ਤੋਂ ਬਾਅਦ ਏਜਾਜ਼ ਖ਼ਾਨ ਹੋਰ ਭੜਕ ਗਏ। ਇਸ ਕਰਕੇ ਦੋਹਾਂ ਦੀ ਲੜ੍ਹਾਈ ਹੋਰ ਵੱਧ ਗਈ। ਘਰ ਦੇ ਕੰਟੈਸਟੇਂਟ ਨੇ ਦੋਹਾਂ ਦਾ ਗੁੱਸਾ ਸ਼ਾਂਤ ਕਰਾਇਆ। ਪਰ ਬਾਅਦ 'ਚ ਨਿੱਕੀ ਤੰਬੋਲੀ ਤੇ ਅਭਿਨਵ ਨਾਲ ਲੜ੍ਹਾਈ ਬਾਰੇ ਗੱਲ ਕਰਦੇ ਹੋਏ ਕਵਿਤਾ ਨੇ ਕਿਹਾ ਕਿ....
ਓਬਾਮਾ ਨੇ ਖੋਲ੍ਹਿਆ ਲਾਦੇਨ ਨੂੰ ਮਾਰਨ ਦਾ ਵੱਡਾ ਰਾਜ਼, ਦੱਸਿਆ ਪੂਰਾ ਪਲੈਨ
"ਮੈਂ ਇਸ ਘਰ 'ਚ ਸਿਰਫ ਸਲਮਾਨ ਖ਼ਾਨ ਕਰਕੇ ਦੁਬਾਰਾ ਆਈ ਸੀ। ਮੈਨੂੰ ਲਗਾ ਕਿ ਉਹ ਮੈਨੂੰ ਸਮਝਣਗੇ, ਪਰ ਉਹ ਮੇਰੀਆਂ ਗੱਲਾਂ 'ਚ ਇੰਟ੍ਰਸਟ ਹੀ ਨਹੀਂ ਲੈਂਦੇ। ਉਹ ਸਿਰਫ ਏਜਾਜ਼ ਖ਼ਾਨ ਦੇ ਗੇਮ ਦੀ ਤਰੀਫ ਕਰਦੇ ਹਨ। ਇਥੇ ਮੈਨੂੰ ਸਾਰਾ ਦਿਨ ਭੜਕਾਇਆ ਜਾਂਦਾ ਹੈ। ਸਲਮਾਨ ਖ਼ਾਨ ਸਿਰਫ 1 ਘੰਟੇ ਦਾ ਐਪੀਸੋਡ ਵੇਖਦੇ ਹਨ, ਜੋ ਜਨਤਾ ਨੂੰ ਵਿਖਾਇਆ ਜਾਂਦਾ ਹੈ। ਇਥੇ ਜੋ 24 ਘੰਟੇ ਹੁੰਦਾ ਉਹ ਤਾਂ ਉਨ੍ਹਾਂ ਨੂੰ ਨਹੀਂ ਦਿਖਦਾ।" ਕਵਿਤਾ ਦੇ ਇਨ੍ਹਾਂ ਇਲਜ਼ਾਮਾਂ 'ਤੇ ਹੁਣ ਸਲਮਾਨ ਖ਼ਾਨ 'Weekend Ka Vaar' ਐਪੀਸੋਡ 'ਚ ਕੋਈ ਰੀਐਕਸ਼ਨ ਦਿੰਦੇ ਜਾਂ ਨਹੀਂ ਇਸ 'ਤੇ ਖਾਸ ਨਜ਼ਰ ਰਹੇਗੀ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਬਿਗ ਬੌਸ 'ਚ ਇਸ ਕੰਟੈਸਟੇਂਟ ਨੇ ਲਗਾਇਆ ਸਲਮਾਨ ਖਾਨ 'ਤੇ ਨਿਸ਼ਾਨਾ, ਕਿਹਾ ਜੋ 24 ਘੰਟੇ ਹੁੰਦਾ ਉਹ ਨਹੀਂ ਦਿਖਦਾ
ਏਬੀਪੀ ਸਾਂਝਾ
Updated at:
18 Nov 2020 06:08 PM (IST)
ਬਿਗ ਬੌਸ ਦੀ ਕੰਟੈਸਟੇਂਟ ਕਵਿਤਾ ਕੌਸ਼ਿਕ ਨੇ ਸਲਮਾਨ ਖ਼ਾਨ 'ਤੇ ਨਿਸ਼ਾਨਾ ਸਾਧਿਆ ਹੈ। ਬੀਤੇ ਐਪੀਸੋਡ 'ਚ ਜੱਦ ਘਰ ਦੇ ਕੰਟੈਸਟੇਂਟ ਏਜਾਜ਼ ਖ਼ਾਨ ਨਾਲ ਕਵਿਤਾ ਦੀ ਲੜ੍ਹਾਈ ਹੋਈ ਤਾਂ ਕਵਿਤਾ ਨੇ ਇਹੀ ਗੱਲ ਕਹੀ ਕਿ ਸਲਮਾਨ ਖ਼ਾਨ ਵੀ ਏਜਾਜ਼ ਦੀ ਗੇਮ ਦੀ ਤਾਰੀਫ ਕਰਦੇ ਹਨ।
- - - - - - - - - Advertisement - - - - - - - - -