(Source: ECI/ABP News)
Saif Ali Khan: ਬਾਲੀਵੁੱਡ ਐਕਟਰ ਸੈਫ ਅਲੀ ਖਾਨ ਕਰੇਗਾ ਤੀਜਾ ਵਿਆਹ? ਪਤਨੀ ਕਰੀਨਾ ਨਾਲ ਹੋਈ ਅਨਬਣ? ਜਾਣੋ ਕੀ ਹੈ ਸਾਰਾ ਮਾਮਲਾ
Saif Ali Khan-Kareena Kapoor Divorce Speculation: ਬਾਲੀਵੁੱਡ ਦੀ ਮਸ਼ਹੂਰ ਜੋੜੀ ਸੈਫ ਅਲੀ ਖਾਨ ਤੇ ਕਰੀਨਾ ਕਪੂਰ ਖਾਨ ਦੇ ਤਲਾਕ ਨੂੰ ਦੀ ਅਫਵਾਹਾਂ ਜ਼ੋਰ ਫੜਦੀਆਂ ਜਾ ਰਹੀਆਂ ਹਨ। ਆਖਿਰ ਅਜਿਹਾ ਕੀ ਹੋਇਆ ਕਿ ਲੋਕ ਤਲਾਕ ਦੀ ਗੱਲ ਕਰ ਰਹੇ ਹਨ?

Saif Ali Khan Kareena Kapoor: ਬਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਜੋੜਿਆਂ 'ਚੋਂ ਇਕ ਸੈਫ ਅਲੀ ਖਾਨ ਅਤੇ ਕਰੀਨਾ ਕਪੂਰ ਖਾਨ ਨੂੰ ਅਕਸਰ ਇਕੱਠੇ ਦੇਖਿਆ ਜਾਂਦਾ ਹੈ ਅਤੇ ਦੋਵਾਂ ਵਿਚਾਲੇ ਕਾਫੀ ਪਿਆਰ ਦੇਖਣ ਨੂੰ ਮਿਲਦਾ ਹੈ। ਹਾਲ ਹੀ 'ਚ ਸੈਫ ਅਲੀ ਖਾਨ ਅਤੇ ਕਰੀਨਾ ਕਪੂਰ ਖਾਨ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸੀ, ਜਿਸ 'ਚ ਦੋਵੇਂ ਆਪਣੀ ਬਿਲਡਿੰਗ ਦੇ ਹੇਠਾਂ ਲਿਪ ਕਿੱਸ ਕਰਦੇ ਨਜ਼ਰ ਆਏ ਸੀ। ਹਾਲਾਂਕਿ ਇਸ ਵੀਡੀਓ ਨੂੰ ਲੈ ਕੇ ਸੈਫ ਅਲੀ ਖਾਨ ਅਤੇ ਕਰੀਨਾ ਕਪੂਰ ਖਾਨ ਨੂੰ ਟ੍ਰੋਲ ਕੀਤਾ ਗਿਆ ਹੈ। ਇਸ ਦੌਰਾਨ ਕੁਝ ਅਜਿਹਾ ਹੋਇਆ ਹੈ ਕਿ ਸੋਸ਼ਲ ਮੀਡੀਆ 'ਤੇ ਸੈਫ ਅਲੀ ਖਾਨ ਅਤੇ ਕਰੀਨਾ ਕਪੂਰ ਖਾਨ ਦੇ ਤਲਾਕ ਦੀ ਚਰਚਾ ਤੇਜ਼ ਹੋ ਗਈ ਹੈ। ਆਓ ਜਾਣਦੇ ਹਾਂ ਕੀ ਹੈ ਪੂਰ ਮਾਮਲਾ।
ਇਸ ਕਾਰਨ ਲਗਾਈਆਂ ਜਾ ਰਹੀਆਂ ਸੈਫ ਅਤੇ ਕਰੀਨਾ ਵਿਚਕਾਰ ਤਲਾਕ ਦੀਆਂ ਅਟਕਲਾਂ
ਇੰਡਸਟਰੀ ਦੇ ਅਭਿਨੇਤਾ ਸੈਫ ਅਲੀ ਖਾਨ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਸ ਤੋਂ ਬਾਅਦ ਸੈਫ ਅਲੀ ਖਾਨ ਦੇ ਆਪਣੀ ਪਤਨੀ ਕਰੀਨਾ ਕਪੂਰ ਖਾਨ ਤੋਂ ਤਲਾਕ ਲੈਣ ਦੀਆਂ ਅਟਕਲਾਂ ਸ਼ੁਰੂ ਹੋ ਗਈਆਂ ਸਨ। ਦਰਅਸਲ ਸੈਫ ਅਲੀ ਖਾਨ ਨੂੰ ਹਾਲ ਹੀ 'ਚ ਏਅਰਪੋਰਟ 'ਤੇ ਦੇਖਿਆ ਗਿਆ ਸੀ ਅਤੇ ਕੈਮਰੇ 'ਚ ਕੈਦ ਹੋ ਗਿਆ ਸੀ। ਸੈਫ ਅਲੀ ਖਾਨ ਦੀਆਂ ਤਸਵੀਰਾਂ ਅਤੇ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਨੇ ਉਸ ਦੇ ਹੱਥ 'ਤੇ ਬਣੇ ਟੈਟੂ ਵੱਲ ਧਿਆਨ ਦਿੱਤਾ। ਸੈਫ ਨੇ ਆਪਣੀ ਬਾਂਹ 'ਤੇ ਆਪਣੀ ਪਤਨੀ ਕਰੀਨਾ ਦਾ ਨਾਮ ਲਿਖਵਾਇਆ ਹੋਇਆ ਸੀ, ਪਰ ਹੁਣ ਐਕਟਰ ਨੇ ਇਹ ਟੈਟੂ ਬਦਲਵਾ ਦਿੱਤਾ ਹੈ। ਯਾਨਿ ਕਿ ਅਦਕਾਰ ਨੇ ਪਤਨੀ ਦਾ ਨਾਮ ਆਪਣੀ ਬਾਂਹ ਤੋਂ ਮਿਟਾ ਦਿੱਤਾ ਹੈ।
ਟੈਟੂ ਬਦਲਿਆ ਦੇਖ ਕੇ ਲੋਕਾਂ ਨੇ ਇਸ ਤਸਵੀਰ 'ਤੇ ਕਮੈਂਟ ਕਰਨੇ ਸ਼ੁਰੂ ਕਰ ਦਿੱਤੇ ਹਨ ਕਿ ਸੈਫ ਅਲੀ ਖਾਨ ਅਤੇ ਕਰੀਨਾ ਕਪੂਰ ਖਾਨ ਦਾ ਤਲਾਕ ਹੋਣ ਵਾਲਾ ਹੈ। ਇਕ ਯੂਜ਼ਰ ਨੇ ਲਿਖਿਆ, 'ਦੂਜੇ ਵਿਆਹ ਦੀਆਂ ਤਿਆਰੀਆਂ।' ਇਕ ਯੂਜ਼ਰ ਨੇ ਲਿਖਿਆ, 'ਸੈਫ ਆਪਣੀ ਤੀਜੀ ਪਤਨੀ ਦੇ ਸਵਾਗਤ ਦੀ ਤਿਆਰੀ ਕਰ ਰਹੇ ਹਨ।' ਇਕ ਯੂਜ਼ਰ ਨੇ ਲਿਖਿਆ, 'ਤਲਾਕ ਜ਼ਰੂਰ ਹੋਵੇਗਾ।' ਇਕ ਯੂਜ਼ਰ ਨੇ ਲਿਖਿਆ, 'ਬਸ ਟੈਟੂ ਬਦਲਿਆ ਹੈ, ਹੁਣ ਘਰ ਵਾਲੀ ਵੀ ਬਦਲੇਗੀ।' ਇਕ ਯੂਜ਼ਰ ਨੇ ਲਿਖਿਆ, 'ਕੁਝ ਦਿਨ ਇੰਤਜ਼ਾਰ ਕਰੋ, ਤੁਹਾਡੀ ਪਤਨੀ ਵੀ ਬਦਲ ਜਾਵੇਗੀ।' ਇਕ ਯੂਜ਼ਰ ਨੇ ਲਿਖਿਆ, 'ਸੈਫ ਹੈਟ੍ਰਿਕ ਮਾਰਨ ਦੀ ਤਿਆਰੀ ਕਰ ਰਹੇ ਹਨ।'
View this post on Instagram
ਸੈਫ ਨੇ ਕਰੀਨਾ ਨਾਲ ਕੀਤਾ ਸੀ ਦੂਜਾ ਵਿਆਹ
ਜ਼ਿਕਰਯੋਗ ਹੈ ਕਿ ਸੈਫ ਅਲੀ ਖਾਨ ਅਤੇ ਕਰੀਨਾ ਕਪੂਰ ਦਾ ਵਿਆਹ ਸਾਲ 2012 'ਚ ਹੋਇਆ ਸੀ। ਇਸ ਜੋੜੇ ਦੇ ਦੋ ਬੇਟੇ ਤੈਮੂਰ ਅਲੀ ਖਾਨ ਅਤੇ ਜੇਹ ਅਲੀ ਖਾਨ ਹਨ। ਦੱਸ ਦੇਈਏ ਕਿ ਸੈਫ ਅਲੀ ਖਾਨ ਦਾ ਵਿਆਹ ਕਰੀਨਾ ਕਪੂਰ ਤੋਂ ਪਹਿਲਾਂ ਅੰਮ੍ਰਿਤਾ ਸਿੰਘ ਨਾਲ ਹੋਇਆ ਸੀ ਅਤੇ ਦੋਵਾਂ ਦੀ ਇੱਕ ਬੇਟੀ ਸਾਰਾ ਅਲੀ ਖਾਨ ਅਤੇ ਇੱਕ ਬੇਟਾ ਇਬਰਾਹਿਮ ਅਲੀ ਖਾਨ ਹੈ। ਸੈਫ ਅਲੀ ਖਾਨ ਅਤੇ ਅੰਮ੍ਰਿਤਾ ਸਿੰਘ ਦਾ ਤਲਾਕ ਹੋ ਚੁੱਕਾ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
