ਪੜਚੋਲ ਕਰੋ
(Source: ECI/ABP News)
ਦਿਲਜੀਤ ਦੋਸਾਂਝ ਦੇ ਮੀਮ 'ਤੇ ਇਵਾਂਕਾ ਟਰੰਪ ਨੇ ਦਿੱਤਾ ਅਜਿਹਾ ਜਵਾਬ, ਹਰ ਕੋਈ ਹੈਰਾਨ
ਬੀਤੇ ਦਿਨੀਂ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਪਤਨੀ ਮੇਲਾਨੀਆ ਤੇ ਬੇਟੀ ਇਵਾਂਕਾ ਨਾਲ ਭਾਰਤੀ ਦੌਰੇ 'ਤੇ ਆਏ ਸਨ। ਇਸ ਦੌਰਾਨ ਉਹ ਤਾਜ ਮਹੱਲ ਵੀ ਦੇਖਣ ਪਹੁੰਚੇ। ਉਨ੍ਹਾਂ ਦੀਆਂ ਇਸ ਦੌਰਾਨ ਦੀਆਂ ਤਸਵੀਰਾਂ ਨੂੰ ਮੀਮ ਦੇ ਤੌਰ 'ਤੇ ਖੂਬ ਇਸਤੇਮਾਲ ਕੀਤਾ ਜਾ ਰਿਹਾ ਹੈ।
![ਦਿਲਜੀਤ ਦੋਸਾਂਝ ਦੇ ਮੀਮ 'ਤੇ ਇਵਾਂਕਾ ਟਰੰਪ ਨੇ ਦਿੱਤਾ ਅਜਿਹਾ ਜਵਾਬ, ਹਰ ਕੋਈ ਹੈਰਾਨ Ivanka Trump thanks Diljit Dosanjh for taking her to Taj Mahal ਦਿਲਜੀਤ ਦੋਸਾਂਝ ਦੇ ਮੀਮ 'ਤੇ ਇਵਾਂਕਾ ਟਰੰਪ ਨੇ ਦਿੱਤਾ ਅਜਿਹਾ ਜਵਾਬ, ਹਰ ਕੋਈ ਹੈਰਾਨ](https://static.abplive.com/wp-content/uploads/sites/5/2020/03/02015110/Ivanka-trump-diljit-dosanjh.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਬੀਤੇ ਦਿਨੀਂ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਪਤਨੀ ਮੇਲਾਨੀਆ ਤੇ ਬੇਟੀ ਇਵਾਂਕਾ ਨਾਲ ਭਾਰਤੀ ਦੌਰੇ 'ਤੇ ਆਏ ਸਨ। ਇਸ ਦੌਰਾਨ ਉਹ ਤਾਜ ਮਹੱਲ ਵੀ ਦੇਖਣ ਪਹੁੰਚੇ। ਉਨ੍ਹਾਂ ਦੀਆਂ ਇਸ ਦੌਰਾਨ ਦੀਆਂ ਤਸਵੀਰਾਂ ਨੂੰ ਮੀਮ ਦੇ ਤੌਰ 'ਤੇ ਖੂਬ ਇਸਤੇਮਾਲ ਕੀਤਾ ਜਾ ਰਿਹਾ ਹੈ। ਖਾਸ ਗੱਲ ਤਾਂ ਇਹ ਹੈ ਕਿ ਆਪਣੇ ਹੀ ਮੀਮ 'ਤੇ ਇਵਾਂਕਾ ਨੇ ਅਲਗ ਜਿਹਾ ਰਿਐਕਟ ਕੀਤਾ।
ਬਾਲੀਵੁੱਡ ਅਦਾਕਾਰ ਦਿਲਜੀਤ ਦੋਸਾਂਝ ਨੇ ਵੀ ਮੌਰਫ ਫੋਟੋ ਨੂੰ ਸ਼ੇਅਰ ਕੀਤਾ ਹੈ। ਇਸ ਦੇ ਕੈਪਸ਼ਨ 'ਚ ਉਨ੍ਹਾਂ ਲਿਖਿਆ,"ਮੈਂ ਤੇ ਇਵਾਂਕਾ। ਪਿੱਛੇ ਹੀ ਪੈ ਗਈ, ਕਹਿੰਦੀ ਤਾਜ ਮਹੱਲ ਜਾਣਾ ਹੈ, ਤਾਜ ਮਹੱਲ ਜਾਣਾ ਹੈ। ਮੈਂ ਫਿਰ ਲੈ ਗਿਆ, ਹੋਰ ਕੀ ਕਰਦਾ।"Thank you for taking me to the spectacular Taj Mahal, @diljitdosanjh! ????
It was an experience I will never forget! https://t.co/VgqFuYBRIg — Ivanka Trump (@IvankaTrump) March 1, 2020
ਹੁਣ ਇਵਾਂਕਾ ਨੇ ਵੀ ਇਸ ਟਵੀਟ ਦਾ ਰਿਪਲਾਈ ਕੀਤਾ ਹੈ। ਉਨ੍ਹਾਂ ਟਵੀਟ 'ਤੇ ਕਿਹਾ,"ਮੈਨੂੰ ਸ਼ਾਨਦਾਰ ਤਾਜ ਮਹੱਲ ਲੈ ਜਾਣ ਲਈ ਧੰਨਵਾਦ, ਦਿਲਜੀਤ ਦੋਸਾਂਝ। ਇਹ ਇੱਕ ਅਜਿਹਾ ਤਜ਼ੁਰਬਾ ਸੀ ਜਿਸ ਨੂੰ ਮੈਂ ਕਦੇ ਨਹੀਂ ਭੁੱਲਾਂਗੀ!"I appreciate the warmth of the Indian people.
...I made many new friends!!! https://t.co/MXz5PkapBg — Ivanka Trump (@IvankaTrump) March 1, 2020
ਇਵਾਂਕਾ ਨੇ ਉਸ ਟਵੀਟ ਦਾ ਵੀ ਰਿਪਲਾਈ ਕੀਤਾ ਹੈ ਜਿਸ 'ਚ ਅਦਾਕਾਰ ਮਨੋਜ ਵਾਜਪੇਈ ਦੀ ਫੋਟੋ ਐਡਿਟ ਕਰ ਉਨ੍ਹਾਂ ਦੇ ਨਾਲ ਦਿਖਾਇਆ ਗਿਆ ਹੈ। ਸਬੰਧਤ ਖ਼ਬਰ: ਮੇਲਾਨੀਆ ਟਰੰਪ ਨੂੰ ਆਈ ਤਾਜ ਮਹੱਲ ਦੀ ਯਾਦ, ਕੀਤੀ ਇਹ ਵੀਡੀਓ ਸ਼ੇਅਰThe grandeur and beauty of the Taj Mahal is awe inspiring! ???????? ???????? pic.twitter.com/jcYwXHxf4c
— Ivanka Trump (@IvankaTrump) February 24, 2020
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਤਕਨਾਲੌਜੀ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)