Inderjit Nikku: ਇੰਦਰਜੀਤ ਨਿੱਕੂ ਨੂੰ ਪੰਜਾਬ ਦੀ ਦਿੱਗਜ ਰਿਅਲ ਅਸਟੇਟ ਕੰਪਨੀ ਨੇ ਬਣਾਇਆ ਬਰਾਂਡ ਅੰਬੈਸਡਰ
Inderjit Nikku: ਇੰਦਰਜੀਤ ਨਿੱਕੂ ਨੂੰ ਪੰਜਾਬ ਦੀ ਦਿੱਗਜ ਰਿਅਲ ਅਸਟੇਟ ਕੰਪਨੀ ਨੇ ਆਪਣਾ ਬਰਾਂਡ ਅੰਬੈਸਡਰ ਬਣਾਇਆ ਹੈ। ਇਸ ਸਬੰਧੀ ਨਿੱਕੂ ਨੇ ਸੋਸ਼ਲ ਮੀਡੀਆ ਤੇ ਪੋਸਟ ਸਾਂਝੀ ਕਰ ਜਾਣਕਾਰੀ ਦਿੱਤੀ ਹੈ।
Punjabi Singer Inderjit Nikku: ਪੰਜਾਬੀ ਸਿੰਗਰ ਇੰਦਰਜੀਤ ਨਿੱਕੂ ਦੇ ਦਿਨ ਪੂਰੀ ਤਰ੍ਹਾਂ ਬਦਲ ਗਏ ਹਨ। ਕੁੱਝ ਸਮੇਂ ਪਹਿਲਾਂ ਸਿੰਗਰ ਜਿੱਥੇ ਗੁੰਮਨਾਮੀ `ਚ ਕੈਦ ਸੀ, ਉਥੇ ਹੀ ਹੁਣ ਚਾਰੇ ਪਾਸੇ ਉਨ੍ਹਾਂ ਦੇ ਹੀ ਚਰਚੇ ਹਨ। ਇੰਦਰਜੀਤ ਨਿੱਕੂ ਇੱਕ ਬਾਬੇ ਦੇ ਦਰਬਾਰ `ਚ ਦੇਖੇ ਗਏ ਸੀ। ਇੱਥੋਂ ਉਨ੍ਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋਈ ਸੀ। ਇਸ ਵੀਡੀਓ `ਚ ਨਿੱਕੂ ਬਾਬੇ ਦੇ ਪੈਰਾਂ `ਚ ਬੈਠ ਕੇ ਆਪਣਾ ਦੁੱਖੜਾ ਸੁਣਾਉਂਦੇ ਹੋਏ ਨਜ਼ਰ ਆਏ ਸੀ। ਇਸ ਤੋਂ ਬਾਅਦ ਨਿੱਕੂ ਦੇ ਸਮਰਥਨ `ਚ ਪੂਰਾ ਪੰਜਾਬ ਉੱਤਰ ਆਇਆ ਸੀ।
ਇੰਦਰਜੀਤ ਨਿੱਕੂ ਨੇ ਉਸ ਤੋਂ ਬਾਅਦ ਮੇਹਰਬਾਨੀ ਨਾਂ ਦਾ ਇੱਕ ਗਾਣਾ ਵੀ ਕੱਢ ਦਿੱਤਾ ਹੈ। ਇਸ ਦੇ ਨਾਲ ਹੀ ਇਸੇ ਸਾਲ ਨਵੰਬਰ ਮਹੀਨੇ ਤੋਂ ਨਿੱਕੂ ਵਰਲਡ ਟੂਰ ਵੀ ਕਰ ਰਹੇ ਹਨ। ਇਸ ਦੇ ਨਾਲ ਨਾਲ ਦਿਲਜੀਤ ਦੋਸਾਂਝ ਤੇ ਗਿੱਪੀ ਗਰੇਵਾਲ ਨੇ ਉਨ੍ਹਾਂ ਨੂੰ ਆਪਣੀ ਫ਼ਿਲਮ `ਚ ਗੀਤ ਗਾਉਣ ਦੀ ਆਫ਼ਰ ਵੀ ਦੇ ਦਿਤੀ ਹੈ।
ਹੁਣ ਇੰਦਰਜੀਤ ਨਿੱਕੂ ਨੂੰ ਪੰਜਾਬ ਦੀ ਦਿੱਗਜ ਰਿਅਲ ਅਸਟੇਟ ਕੰਪਨੀ ਨੇ ਆਪਣਾ ਬਰਾਂਡ ਅੰਬੈਸਡਰ ਬਣਾਇਆ ਹੈ। ਇਸ ਸਬੰਧੀ ਨਿੱਕੂ ਨੇ ਸੋਸ਼ਲ ਮੀਡੀਆ ਤੇ ਪੋਸਟ ਸਾਂਝੀ ਕਰ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਆਈਵੀਵਾਈ ਰਿਅਲ ਅਸਟੇਟ ਨੇ ਉਨ੍ਹਾਂ ਨੂੰ ਆਪਣੀ ਕੰਪਨੀ ਦਾ ਬਰਾਂਡ ਅੰਬੈਸਡਰ ਬਣਾਇਆ ਹੈ। ਉਹ ਕੰਪਨੀ ਦੇ ਮਾਲਕਾਂ ਤੇ ਬੋਰਡ ਮੈਂਬਰਾਂ ਦੇ ਤਹਿ ਦਿਲੋਂ ਧੰਨਵਾਦੀ ਹਨ। ਦੇਖੋ ਵੀਡੀਓ:
View this post on Instagram
ਕਾਬਿਲੇਗ਼ੌਰ ਹੈ ਕਿ ਅਗਸਤ ਮਹੀਨੇ `ਚ ਇੰਦਰਜੀਤ ਨਿੱਕੂ ਦਾ ਇੱਕ ਵੀਡੀਓ ਜ਼ਬਰਦਸਤ ਵਾਇਰਲ ਹੋਇਆ ਸੀ, ਜਿਸ ਵਿੱਚ ਉਹ ਬਾਬੇ ਦੇ ਦਰਬਾਰ `ਚ ਨਜ਼ਰ ਆਏ ਸੀ। ਇਸ ਤੋਂ ਬਾਅਦ ਪੰਜਾਬ ਭਰ ਤੋਂ ਉਨ੍ਹਾਂ ਨੂੰ ਸਮਰਥਨ ਮਿਲਿਆ ਸੀ।