ਮੁੰਬਈ: ਬਾਲੀਵੁੱਡ ਦੀ ਮਰਹੂਮ ਅਦਾਕਾਰਾ ਸ੍ਰੀਦੇਵੀ ਦੀ ਮੌਤ ਨੂੰ ਇੱਕ ਅਰਸਾ ਲੰਘ ਗਿਆ ਹੈ ਪਰ ਉਹ ਅੱਜ ਵੀ ਆਪਣੇ ਫੈਨਸ ਦੀਆਂ ਯਾਦਾਂ ‘ਚ ਜ਼ਿਉਂਦੀ ਹੈ। ਸ੍ਰੀਦੇਵੀ ਆਪਣੇ ਕਰੀਅਰ ‘ਚ ਕਾਫੀ ਉਚਾਈਆਂ ‘ਤੇ ਪਹੁੰਚ ਗਈ ਸੀ। ਇਸ ਕਰਕੇ ਉਨ੍ਹਾਂ ਦੇ ਚਾਹੁਣ ਵਾਲੇ ਦੁਨੀਆ ਦੇ ਕੋਨੇ-ਕੋਨੇ ‘ਚ ਹਨ।

ਸ਼੍ਰੀਦੇਵੀ ਦੀ ਇਸ ਪ੍ਰਸਿੱਧੀ ਨੂੰ ਵੇਖਦੇ ਹੋਏ ਮੈਡਮ ਤੁਸਾਦ ਮਿਊਜ਼ੀਅਮ ਨੇ ਐਕਟਰਸ ਦਾ ਵੈਕਸ ਸਟੈਚੂ ਆਪਣੇ ਸਿੰਗਾਪੁਰ ਮਿਊਜ਼ੀਅਮ ‘ਚ ਲਾਉਣ ਦਾ ਫੈਸਲਾ ਕੀਤਾ ਹੈ। ਸ੍ਰੀਦੇਵੀ ਦੀ ਧੀ ਜਾਨ੍ਹਵੀ ਕਪੂਰ ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਦੇ ਸਟੈਚੂ ਦੀ ਰਿਵੀਲ ਕਰਨ ਲਈ ਰਵਾਨਾ ਹੋਈ ਹੈ।


ਜਾਨ੍ਹਵੀ ਤੋਂ ਪਹਿਲਾਂ ਬੋਨੀ ਕਪੂਰ ਨੇ ਫੈਨਸ ਨੂੰ ਸ੍ਰੀਦੇਵੀ ਦੇ ਵੈਕਸ ਸਟੈਚੂ ਦੀ ਪਹਿਲੀ ਝਲਕ ਇੱਕ ਵੀਡੀਓ ਰਾਹੀਂ ਦਿਖਾਈ ਹੈ। ਇਸ ‘ਚ ਵੈਕਸ ਸਟੈਚੂ ਸ੍ਰੀਦੇਵੀ ਦੇ ਹਵਾ-ਹਵਾਈ ਅੰਦਾਜ਼ ‘ਚ ਨਜ਼ਰ ਆ ਰਿਹਾ ਹੈ।