ਚੰਡੀਗੜ੍ਹ: ਪੰਜਾਬੀ ਗਾਇਕ ਜੱਸ ਬਾਜਵਾ ਕਿਸਾਨੀ ਸੰਘਰਸ਼ ਦੀ ਸ਼ੁਰੂਆਤ ਤੋਂ ਹੀ ਕਿਸਾਨਾਂ ਦੇ ਹੱਕ ਵਿੱਚ ਡਟਿਆ ਹੋਇਆ ਹੈ। ਹਾਲ ਹੀ ਵਿੱਚ ਪੰਜਾਬ ਦੇ ਬੰਗਾ 'ਚ ਕਿਸਾਨਾਂ ਵੱਲੋਂ ਮਹਾਪੰਚਾਇਤ ਕੀਤੀ ਗਈ। ਇਸ ਵਿੱਚ ਪੰਜਾਬ ਸਿੰਗਰ ਜੱਸ ਬਾਜਵਾ ਵੀ ਸ਼ਾਮਲ ਹੋਏ ਪਰ ਇਸ ਦੌਰਾਨ ਜੱਸ ਬਾਜਵਾ ਜਦੋਂ ਸਟੇਜ ਤੇ ਭਾਸ਼ਣ ਦੇਣ ਮਗਰੋਂ ਹੇਠਾਂ ਉਤਰੇ ਤਾਂ ਕਿਸੇ ਨੇ ਉਨ੍ਹਾਂ ਦਾ ਮੋਬਾਈਲ ਫੋਨ ਚੋਰੀ ਕਰ ਲਿਆ।

ਮੋਬਾਈਲ ਚੋਰੀ ਕਰਨ ਵਾਲੇ ਵਿਅਕਤੀ ਨੂੰ ਜੱਸ ਬਾਜਵਾ ਨੇ ਹੁਣ ਆਫਰ ਦਿੱਤੀ ਹੈ ਕਿ ਉਹ ਇੱਕ ਲੱਖ ਰੁਪਏ ਕੈਸ਼ ਲੈ ਲਵੇ ਤੇ ਉਸ ਨੂੰ ਉਸ ਦਾ ਫੋਨ ਵਾਪਸ ਕਰ ਦੇਵੇ। ਜੱਸ ਬਾਜਵਾ ਨੇ ਆਪਣੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਸ਼ੇਅਰ ਕਰ ਇਹ ਐਲਾਨ ਕੀਤਾ ਹੈ। ਜੱਸ ਨੇ ਕਿਹਾ ਕਿ ਉਸ ਦੇ ਫੋਨ ਦੇ ਵਿੱਚ ਬੇਹੱਦ ਜ਼ਰੂਰੀ ਨੰਬਰ ਤੇ ਤਿਆਰ ਹੋਏ ਗੀਤਾਂ ਦੇ ਵੌਇਸ ਨੋਟਸ ਆਦਿ ਪਏ ਹੋਏ ਹਨ ਜਿਨ੍ਹਾਂ ਦੇ ਬਿਨ੍ਹਾਂ ਉਸ ਨੂੰ ਕਾਫੀ ਔਖਾ ਹੋ ਜਾਵੇਗਾ।

 

[blurb]


[/blurb]

ਜੱਸ ਬਾਜਵਾ ਨੇ ਕਿਹਾ ਕਿ ਜਿਸ ਕਿਸੇ ਨੇ ਵੀ ਉਨ੍ਹਾਂ ਦਾ ਫੋਨ ਲਿਆ ਹੈ, ਉਹ ਫੋਨ ਵਾਪਸ ਕਰ ਦੇਵੇ ਤੇ ਉਹ ਉਸ ਨੂੰ ਫੋਨ ਜਿਨੀ ਕੀਮਤ ਦੇਣ ਨੂੰ ਤਿਆਰ ਹਨ। ਜੱਸ ਨੇ ਕਿਹਾ ,"ਅਗਰ ਉਹ ਸਾਨੂੰ ਸਾਡਾ ਮੋਬਾਈਲ ਮੋੜ ਦੇਵੇ ਤਾਂ ਅਸੀਂ ਉਸ ਦਾ ਨਾਮ ਗੁਪਤ ਰੱਖਾਂਗੇ ਤੇ ਉਸ ਨੂੰ ਇੱਕ ਲੱਖ ਕੈਸ਼ ਵੀ ਦੇਵਾਂਗੇ, ਬੱਸ ਮੇਰਾ ਮੋਬਾਈਲ ਫੋਨ ਵਾਪਸ ਕਰ ਦਿਓ।"

 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ