ਪੜਚੋਲ ਕਰੋ
(Source: ECI/ABP News)
ਜੱਸੀ ਗਿੱਲ ਵੀ ਸੰਨੀ ਦੇ ਫੈਨ, ਪੰਜਾਬੀ ਗੀਤ ਗਾਉਣ ਦੀ ਜਤਾਈ ਇੱਛਾ
ਸੰਨੀ ਦੀ ਪਰਫੋਰਮੈਂਸ ਤੋਂ ਜੱਸੀ ਗਿੱਲ ਇੰਨੇ ਪ੍ਰਭਾਵਿਤ ਹੋਏ ਕਿ ੳਨ੍ਹਾਂ ਕਿਹਾ ਕਿ ਸ਼ੋਅ ਖ਼ਤਮ ਹੋਣ ਤੋਂ ਬਾਅਦ ਕਿਹਾ ਕਿ ਸੰਨੀ ਨਾਲ ਇੱਕ ਪੰਜਾਬੀ ਗੀਤ ਕਰਨ ਲਈ ਉਹ ਬੇਹਦ ਉਤਸੁਕ ਹਨ।
![ਜੱਸੀ ਗਿੱਲ ਵੀ ਸੰਨੀ ਦੇ ਫੈਨ, ਪੰਜਾਬੀ ਗੀਤ ਗਾਉਣ ਦੀ ਜਤਾਈ ਇੱਛਾ Jassi Gill Reveals He Wants To Sing A Punjabi Song With Sunny' On Indian Idol Season 11 ਜੱਸੀ ਗਿੱਲ ਵੀ ਸੰਨੀ ਦੇ ਫੈਨ, ਪੰਜਾਬੀ ਗੀਤ ਗਾਉਣ ਦੀ ਜਤਾਈ ਇੱਛਾ](https://static.abplive.com/wp-content/uploads/sites/5/2020/01/18134332/jassi-gill-with-sunny-hindustani.jpg?impolicy=abp_cdn&imwidth=1200&height=675)
ਮੁੰਬਈ: ਇੰਡੀਅਨ ਆਈਡਲ ਸੀਜ਼ਨ 11 ਦੇ ਸੰਨੀ ਹਿੰਦੋਸਤਾਨੀ ਨੇ ਆਪਣੀ ਸੁਰੀਲੀ ਆਵਾਜ਼ ਨਾਲ ਹਰ ਇੱਕ ਨੂੰ ਆਪਣਾ ਫੈਨ ਬਣਾ ਲਿਆ ਹੈ। ਇੰਡੀਅਨ ਆਈਡਲ ਨੇ ੳਨ੍ਹਾਂ ਦੀ ਜ਼ਿੰਦਗੀ ਨੂੰ ਕਾਫ਼ੀ ਬਦਲ ਦਿੱਤਾ ਹੈ। ਕੁੱਝ ਮਹੀਨੇ ਪਹਿਲਾ ਸੰਨੀ ਦਾ ਸੁਪਨਾ ਪਲੈਅ-ਬੈਕ ਸਿੰਗਰ ਦੇ ਰੂਪ 'ਚ ਗੀਤ ਗਾਉਣ ਦਾ ਸੀ, ਜੋ ਇੰਡੀਅਨ ਆਈਡਲ ਕਰਕੇ ਪੂਰਾ ਹੋ ਗਿਆ ਹੈ। ਉਹ ਪਹਿਲਾਂ ਵੀ ਦੋ ਫਿਲਮਾਂ 'ਚ ਗਾ ਚੁੱਕੇ ਹਨ।
ਹਾਲ ਹੀ 'ਚ ੳਨ੍ਹਾਂ ਨੇ ਅਸ਼ਵਿਨੀ ਅਈਯਰ ਤਿਵਾਰੀ ਵਲੋਂ ਨਿਰਦੇਸ਼ਿਤ ਕੰਗਣਾ ਰਣੌਤ ਦੀ ਫ਼ਿਲਮ 'ਪੰਗਾ' ਦੇ ਲਈ ਗਾਣਾ ਗਾਇਆ ਹੈ। ਫ਼ਿਲਮ 'ਚ ਸੰਨੀ ਹਿੰਦੋਸਤਾਨੀ ਨੇ "ਮੰਜ਼ਿਲੇਂ ਅਪਨੀ ਜਗ੍ਹਾ ਹੈ ਰਾਸਤੇ" ਗੀਤ ਗਾਇਆ ਹੈ। ਉਨ੍ਹਾਂ ਦੀ ਪੇਸ਼ਕਸ਼ ਨੇ ਸਭ ਦਾ ਦਿਲ ਮੋਹ ਲਿਆ। ਸੰਨੀ ਦੀ ਪਰਫੋਰਮੈਂਸ ਤੋਂ ਜੱਸੀ ਗਿੱਲ ਇੰਨੇ ਪ੍ਰਭਾਵਿਤ ਹੋਏ ਕਿ ੳਨ੍ਹਾਂ ਕਿਹਾ ਕਿ ਸ਼ੋਅ ਖ਼ਤਮ ਹੋਣ ਤੋਂ ਬਾਅਦ ਕਿਹਾ ਕਿ ਸੰਨੀ ਨਾਲ ਇੱਕ ਪੰਜਾਬੀ ਗੀਤ ਕਰਨ ਲਈ ਉਹ ਬੇਹਦ ਉਤਸੁਕ ਹਨ।
ਅਸ਼ਵਿਨੀ ਨੇ ਕਿਹਾ ਕਿ ਸੰਨੀ ਤੋਂ ਫ਼ਿਲਮ 'ਪੰਗਾ' ਦੇ ਲਈ ਗੀਤ ਗਵਾਉਣ ਦਾ ਵਿਚਾਰ ਸ਼ੰਕਰ ਦਾ ਸੀ ਤੇ ਇਹ ਗੀਤ ਉਹਨਾਂ ਦੇ ਪਸੰਦੀਦਾ ਗੀਤਾਂ 'ਚੋਂ ਇੱਕ ਹੈ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)