Jaswinder Bhalla New Movie: ਜਸਵਿੰਦਰ ਭੱਲਾ ਉਹ ਨਾਮ ਹੈ ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਉਨ੍ਹਾਂ ਨੇ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਕਮੇਡੀਅਨ ਦੇ ਤੌਰ ਕੀਤੀ ਸੀ। ਉਹ 'ਛਣਕਾਟਾ' ਸੀਰੀਜ਼ 'ਚ ਨਜ਼ਰ ਆਏ ਤਾਂ ਪੂਰੀ ਦੁਨੀਆ 'ਚ ਪੰਜਾਬੀਆਂ ਦੇ ਦਿਲਾਂ 'ਚ ਉੱਤਰ ਗਏ। 'ਛਣਕਾਟਾ' ਸੀਰੀਜ਼ 'ਚ ਜਸਵਿੰਦਰ ਭੱਲਾ ਕਈ ਵਾਰ ਪੁਲਿਸ ਅਫਸਰ ਦੇ ਕਿਰਦਾਰ 'ਚ ਨਜ਼ਰ ਆਏ ਸੀ। ਭ੍ਰਿਸ਼ਟ ਪੁਲਿਸ ਅਫਸਰ ਦੇ ਕਿਰਦਾਰ 'ਚ ਜਸਵਿੰਦਰ ਭੱਲਾ ਨੇ ਲੋਕਾਂ ਨੂੰ ਖੂਬ ਹਸਾਇਆ ਸੀ। 


ਇਹ ਵੀ ਪੜ੍ਹੋ: ਅਕਸ਼ੈ ਕੁਮਾਰ ਨੇ ਕ੍ਰਿਕੇਟਰ ਸ਼ਿਖਰ ਧਵਨ ਨਾਲ ਕੀਤੇ ਮਹਾਕਾਲ ਦੇ ਦਰਸ਼ਨ, ਭਸਮ ਆਰਤੀ 'ਚ ਹੋਏ ਸ਼ਾਮਲ, ਤਸਵੀਰਾਂ ਵਾਇਰਲ


ਹੁਣ ਕਈ ਸਾਲਾਂ ਬਾਅਦ ਜਸਵਿੰਦਰ ਭੱਲਾ ਵਾਪਸ ਫਿਰ ਤੋਂ ਪੁਲਿਸ ਅਫਸਰ ਦੇ ਕਿਰਦਾਰ 'ਚ ਨਜ਼ਰ ਆਉਣਗੇ। ਜਸਵਿੰਦਰ ਭੱਲਾ ਨੇ ਫਿਲਮ 'ਫਿਰ ਮਾਮਲਾ ਗੜਬੜ ਹੈ' ਦਾ ਐਲਾਨ ਹੋ ਚੁੱਕਿਆ ਹੈ। ਜਸਵਿੰਦਰ ਭੱਲਾ ਨੇ ਫਿਲਮ ਤੋਂ ਆਪਣੇ ਕਿਰਦਾਰ ਦੀ ਝਲਕ ਸਾਂਝੀ ਕੀਤੀ ਹੈ। ਫਿਲਮ 'ਚ ਉਹ ਇੰਸਪੈਕਟਰ ਕਿੱਕਰ ਸਿੰਘ ਦੇ ਕਿਰਦਾਰ 'ਚ ਨਜ਼ਰ ਆਉਣ ਵਾਲੇ ਹਨ। ਦੱਸ ਦਈਏ ਕਿ ਇਹ ਫਿਲਮ 6 ਅਕਤੂਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।









ਕਾਬਿਲੇਗ਼ੌਰ ਹੈ ਕਿ ਜਸਵਿੰਦਰ ਭੱਲਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਦੂਰਦਰਸ਼ਨ ਜਲੰਧਰ ਦੇ ਪ੍ਰੋਗਰਾਮ ਤੋਂ ਕੀਤੀ ਸੀ। ਇਸ ਤੋਂ ਬਾਅਦ ਭੱਲਾ ਨੇ 'ਛਣਕਾਟਾ' ਸੀਰੀਜ਼ ਲਿਆਂਦੀ, ਜਿਸ ਨੇ ਇੱਕ ਦਹਾਕੇ ਤੋਂ ਵੀ ਜ਼ਿਆਦਾ ਸਮੇਂ ਤੱਕ ਦਰਸ਼ਕਾਂ ਤੇ ਸਰੋਤਿਆਂ ਦੇ ਦਿਲਾਂ 'ਤੇ ਰਾਜ ਕੀਤਾ। ਇਸ ਦੇ ਨਾਲ ਨਾਲ ਭੱਲਾ ਸੋਸ਼ਲ ਮੀਡੀਆ 'ਤੇ ਵੀ ਫੈਨਜ਼ ਦਾ ਮਨੋਰੰਜਨ ਕਰਦੇ ਰਹਿੰਦੇ ਹਨ। ਉਹ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਨਾਲ ਫੈਨਜ਼ ਨੂੰ ਹਸਾਉਂਦੇ ਰਹਿੰਦੇ ਹਨ। ਸੋਸ਼ਲ ਮੀਡੀਆ 'ਤੇ ਭੱਲਾ ਦੀ ਜ਼ਬਰਦਸਤ ਫੈਨ ਫਾਲੋਇੰਗ ਹੈ। 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ: ਕੈਟਰੀਨਾ ਕੈਫ 'ਤੇ ਸੱਸ-ਸਹੁਰੇ 'ਖੁਸ਼ਖਬਰੀ' ਦੇਣ ਦਾ ਪਾ ਰਹੇ ਦਬਾਅ, ਪਤੀ ਵਿੱਕੀ ਕੌਸ਼ਲ ਨੇ ਕੀਤਾ ਖੁਲਾਸਾ