ਅਦਾਕਾਰ Vishnu Vishal ਨਾਲ 22 ਅਪ੍ਰੈਲ ਨੂੰ ਵਿਆਹ ਕਰਵਾਏਗੀ Jwala Gutta, ਦੋਵਾਂ ਦਾ ਦੂਜਾ ਵਿਆਹ
ਭਾਰਤੀ ਮਹਿਲਾ ਬੈਡਮਿੰਟਨ ਸਟਾਰ ਜਵਾਲਾ ਗੁੱਟਾ ਦੇ ਪ੍ਰਸ਼ੰਸਕ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸਨ ਕਿ ਕਦੋਂ ਉਹ ਵਿਆਹ ਦਾ ਐਲਾਨ ਕਰਨਗੇ। ਅੱਜ ਜਵਾਲਾ ਨੇ ਸੋਸ਼ਲ ਮੀਡੀਆ ਰਾਹੀਂ ਪ੍ਰਸ਼ੰਸਕਾਂ ਨੂੰ ਦੱਸਿਆ ਹੈ ਕਿ ਉਹ ਅਦਾਕਾਰ ਵਿਸ਼ਨੂੰ ਵਿਸ਼ਾਲ ਨਾਲ ਵਿਆਹ ਕਰਨ ਜਾ ਰਹੀ ਹੈ। ਵਿਆਹ 22 ਅਪ੍ਰੈਲ ਨੂੰ ਇਕ ਪ੍ਰਾਈਵੇਟ ਸੈਰੇਮਨੀ ’ਚ ਹੋਵੇਗਾ, ਜਿਸ ’ਚ ਕੁਝ ਨੇੜਲੇ ਲੋਕ ਸ਼ਾਮਲ ਹੋਣਗੇ।
Jwala Gutta Wedding: ਭਾਰਤੀ ਮਹਿਲਾ ਬੈਡਮਿੰਟਨ ਸਟਾਰ ਜਵਾਲਾ ਗੁੱਟਾ ਦੇ ਪ੍ਰਸ਼ੰਸਕ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸਨ ਕਿ ਕਦੋਂ ਉਹ ਵਿਆਹ ਦਾ ਐਲਾਨ ਕਰਨਗੇ। ਅੱਜ ਜਵਾਲਾ ਨੇ ਸੋਸ਼ਲ ਮੀਡੀਆ ਰਾਹੀਂ ਪ੍ਰਸ਼ੰਸਕਾਂ ਨੂੰ ਦੱਸਿਆ ਹੈ ਕਿ ਉਹ ਅਦਾਕਾਰ ਵਿਸ਼ਨੂੰ ਵਿਸ਼ਾਲ ਨਾਲ ਵਿਆਹ ਕਰਨ ਜਾ ਰਹੀ ਹੈ। ਵਿਆਹ 22 ਅਪ੍ਰੈਲ ਨੂੰ ਇਕ ਪ੍ਰਾਈਵੇਟ ਸੈਰੇਮਨੀ ’ਚ ਹੋਵੇਗਾ, ਜਿਸ ’ਚ ਕੁਝ ਨੇੜਲੇ ਲੋਕ ਸ਼ਾਮਲ ਹੋਣਗੇ।
ਅੱਜ ਸੋਸ਼ਲ ਮੀਡੀਆ ਰਾਹੀਂ ਦੋਵਾਂ ਸਿਤਾਰਿਆਂ ਨੇ ਇਸ ਖੁਸ਼ਖਬਰੀ ਨੂੰ ਪ੍ਰਸ਼ੰਸਕਾਂ ਨਾਲ ਸਾਂਝਾ ਕੀਤਾ ਹੈ। ਜਵਾਲਾ ਗੁੱਟਾ ਤੇ ਵਿਸ਼ਨੂੰ ਵਿਸ਼ਾਲ ਦੋਵਾਂ ਨੇ ਅੱਜ ਟਵਿੱਟਰ 'ਤੇ ਵਿਆਹ ਦਾ ਕਾਰਡ ਸ਼ੇਅਰ ਕੀਤਾ।
ਤੁਹਾਨੂੰ ਦੱਸ ਦੇਈਏ ਕਿ ਇਹ ਦੋਵੇਂ ਸਟਾਰ ਕਾਫੀ ਸਮੇਂ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ। ਪਿਛਲੇ ਸਾਲ ਦੋਵੇਂ ਸਿਤਾਰਿਆਂ ਨੇ ਅਚਾਨਕ ਇੰਗੇਜ਼ਮੈਂਟ ਦੀ ਖ਼ਬਰ ਦੱਸ ਕੇ ਆਪਣੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਸੀ। ਆਪਣੇ 37ਵੇਂ ਜਨਮਦਿਨ ਮੌਕੇ ਜਵਾਲਾ ਨੇ ਵਿਸ਼ਾਲ ਨਾਲ ਮੰਗਣੀ ਕੀਤੀ ਸੀ।
ਕੌਣ ਹੈ ਵਿਸ਼ਨੂੰ ਵਿਸ਼ਾਲ
ਵਿਸ਼ਨੂੰ ਵਿਸ਼ਾਲ ਤਾਮਿਲ ਸਿਨੇਮਾ ਦੇ ਵੱਡੇ ਸੁਪਰਸਟਾਰਾਂ ’ਚੋਂ ਇਕ ਹਨ। ਉਨ੍ਹਾਂ ਨੂੰ ਅਦਾਕਾਰੀ ਦੇ ਨਾਲ-ਨਾਲ ਫਿਟ ਬਾਡੀ ਲਈ ਵੀ ਕਾਫ਼ੀ ਤਰੀਫਾਂ ਮਿਲਦੀਆਂ ਹਨ। ਉਹ ਜਲਦੀ ਹੀ ਦੱਖਣੀ ਸੁਪਰਸਟਾਰ ਰਾਣਾ ਦੁੱਗੂਬਾਤੀ ਦੇ ਨਾਲ ਫਿਲਮ ‘ਅਰਨਿਆ’ ’ਚ ਨਜ਼ਰ ਆਉਣਗੇ।
ਦੋਵਾਂ ਦਾ ਦੂਸਰਾ ਵਿਆਹ
ਦੱਸ ਦੇਈਏ ਕਿ ਇਨ੍ਹਾਂ ਦੋਵਾਂ ਸਿਤਾਰਿਆਂ ਦਾ ਇਹ ਦੂਜਾ ਵਿਆਹ ਹੈ। ਵਿਸ਼ਨੂੰ ਵਿਸ਼ਾਲ ਦਾ ਪਹਿਲਾ ਵਿਆਹ ਰਜਨੀ ਨਾਲ ਹੋਇਆ ਸੀ ਤੇ ਉਨ੍ਹਾਂ ਦਾ ਇੱਕ ਬੇਟਾ ਆਰੀਅਨ ਵੀ ਹੈ ਪਰ ਮਤਭੇਦਾਂ ਕਾਰਨ ਦੋਵਾਂ ਦਾ ਸਾਲ 2018 ’ਚ ਤਲਾਕ ਹੋ ਗਿਆ ਸੀ। ਉੱਥੇ ਹੀ ਬੈਡਮਿੰਟਨ ਖਿਡਾਰੀ ਜਵਾਲਾ ਦਾ ਵਿਆਹ ਚੇਤਨ ਆਨੰਦ ਨਾਲ ਹੋਇਆ ਸੀ ਤੇ 2011 ’ਚ ਉਨ੍ਹਾਂ ਦਾ ਵੀ ਤਲਾਕ ਹੋ ਗਿਆ ਸੀ।
https://play.google.com/store/
https://apps.apple.com/in/app/