ਕਾਜਲ ਅਗਰਵਾਲ ਅਤੇ ਗੌਤਮ ਕਿਚਲੂ ਨੇ ਆਪਣੇ ਬੇਟੇ ਦਾ ਰੱਖਿਆ ਇਹ ਖਾਸ ਨਾਂ, ਸੋਸ਼ਲ ਮੀਡੀਆ 'ਤੇ ਕੀਤਾ ਰੀਵੀਲ
Kajal Aggarwal baby boy : ਸਿੰਘਮ ਅਦਾਕਾਰਾ ਕਾਜਲ ਅਗਰਵਾਲ ਦੇ ਘਰ ਕਿਲਕਾਰੀਆਂ ਗੂੰਜੀਆਂ ਹਨ। ਕਾਜਲ ਨੇ ਮੰਗਲਵਾਰ ਨੂੰ ਬੇਟੇ ਨੂੰ ਜਨਮ ਦਿੱਤਾ। ਕਾਜਲ ਅਤੇ ਗੌਤਮ ਇੱਕ ਪਿਆਰੇ ਜਿਹੇ ਪੁੱਤਰ ਦੇ ਮਾਤਾ-ਪਿਤਾ ਬਣ ਗਏ ਹਨ।
Kajal Aggarwal baby boy : ਸਿੰਘਮ ਅਦਾਕਾਰਾ ਕਾਜਲ ਅਗਰਵਾਲ ਦੇ ਘਰ ਕਿਲਕਾਰੀਆਂ ਗੂੰਜੀਆਂ ਹਨ। ਕਾਜਲ ਨੇ ਮੰਗਲਵਾਰ ਨੂੰ ਬੇਟੇ ਨੂੰ ਜਨਮ ਦਿੱਤਾ। ਕਾਜਲ ਅਤੇ ਗੌਤਮ ਇੱਕ ਪਿਆਰੇ ਜਿਹੇ ਪੁੱਤਰ ਦੇ ਮਾਤਾ-ਪਿਤਾ ਬਣ ਗਏ ਹਨ। ਕਾਜਲ ਨੇ ਬੇਟੇ ਨੂੰ ਜਨਮ ਦਿੱਤਾ ਹੈ, ਇਸ ਦੀ ਜਾਣਕਾਰੀ ਉਨ੍ਹਾਂ ਦੇ ਪਤੀ ਗੌਤਮ ਕਿਚਲੂ ਨੇ ਸੋਸ਼ਲ ਮੀਡੀਆ 'ਤੇ ਦਿੱਤੀ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਆਪਣੇ ਬੇਟੇ ਦੇ ਨਾਂ ਦਾ ਐਲਾਨ ਵੀ ਕੀਤਾ ਹੈ। ਇਸ ਤੋਂ ਬਾਅਦ ਹਰ ਕੋਈ ਉਹਨਾਂ ਨੂੰ ਸੋਸ਼ਲ ਮੀਡੀਆ 'ਤੇ ਵਧਾਈ ਦੇ ਰਿਹਾ ਹੈ। ਮੰਗਲਵਾਰ ਨੂੰ ਕਾਜਲ ਦੀ ਭੈਣ ਨਿਸ਼ਾ ਨੇ ਮਾਸੀ ਬਣਨ ਦੀ ਖੁਸ਼ੀ ਜ਼ਾਹਰ ਕੀਤੀ।
ਗੌਤਮ ਨੇ ਇੰਸਟਾਗ੍ਰਾਮ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ। ਉਨ੍ਹਾਂ ਲਿਖਿਆ- ਸਾਡਾ ਦਿਲ ਭਰਿਆ ਹੋਇਆ ਹੈ। ਤੁਹਾਡੇ ਸਾਰਿਆਂ ਦੇ ਪਿਆਰ ਅਤੇ ਅਸੀਸਾਂ ਲਈ ਧੰਨਵਾਦ। ਫੋਟੋ 'ਚ ਗੌਤਮ ਨੇ ਆਪਣੇ ਬੇਟੇ ਦਾ ਨਾਂ ਦੱਸਿਆ ਹੈ। ਉਨ੍ਹਾਂ ਨੇ ਆਪਣੇ ਬੇਟੇ ਦਾ ਨਾਂ ਨੀਲ ਰੱਖਿਆ ਹੈ।
ਉਹਨਾਂ ਲਿਖਿਆ ਕਿ ਅਸੀਂ ਨੀਲ ਕਿਚਲੂ ਦੇ ਜਨਮ ਦੀ ਘੋਸ਼ਣਾ ਕਰਦੇ ਹੋਏ ਬਹੁਤ ਖੁਸ਼ ਹਾਂ। 19 ਅਪ੍ਰੈਲ 2022. ਮਾਤਾ-ਪਿਤਾ ਕਾਜਲ ਅਤੇ ਗੌਤਮ। ਗੌਤਮ ਦੀ ਪੋਸਟ 'ਤੇ ਕਈ ਲੋਕ ਕਮੈਂਟ ਕਰ ਕੇ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ।
View this post on Instagram
ਸੈਲੇਬਸ ਨੇ ਕੀਤੇ ਕਮੈਂਟ
ਤਾਰਾ ਸ਼ਰਮਾ ਸਲੂਜਾ ਨੇ ਕਮੈਂਟ ਕੀਤਾ- ਤੁਹਾਨੂੰ ਸਭ ਨੂੰ ਸ਼ੁੱਭਕਾਮਨਾਵਾਂ ਅਤੇ ਹੈਕਟਿਕ ਅਤੇ ਸਭ ਤੋਂ ਸ਼ਾਨਦਾਰ ਪੇਰੈਂਟਿੰਗ ਦੀ ਦੁਨੀਆ ਵਿੱਚ ਤੁਹਾਡਾ ਸਵਾਗਤ ਹੈ। ਸਾਡੇ ਸਾਰਿਆਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਪਿਆਰ। ਇਸ ਦੇ ਨਾਲ ਹੀ ਇੱਕ ਫੈਨ ਨੇ ਲਿਖਿਆ- ਬਹੁਤ ਚੰਗੀ ਖ਼ਬਰ। ਵਧਾਈਆਂ। ਇਕ ਫੈਨ ਨੇ ਲਿਖਿਆ- ਤੁਹਾਨੂੰ ਅਤੇ ਕਾਜਲ ਨੂੰ ਸ਼ੁੱਭਕਾਮਨਾਵਾਂ। ਮੈਨੂੰ ਉਮੀਦ ਹੈ ਕਿ ਮਾਂ ਅਤੇ ਪੁੱਤਰ ਦੋਵੇਂ ਠੀਕ ਹਨ।
ਦੱਸ ਦੇਈਏ ਕਿ ਕਾਜਲ ਅਤੇ ਗੌਤਮ ਸਾਲ 2020 ਵਿੱਚ ਵਿਆਹ ਦੇ ਬੰਧਨ ਵਿੱਚ ਬੱਝੇ ਸਨ। ਕਾਜਲ ਅਤੇ ਗੌਤਮ ਦੇ ਵਿਆਹ 'ਚ ਸਿਰਫ ਪਰਿਵਾਰਕ ਮੈਂਬਰ ਹੀ ਸ਼ਾਮਲ ਹੋਏ ਸਨ। ਕਾਜਲ ਨੇ ਹਾਲ ਹੀ ਵਿੱਚ ਆਪਣੇ ਪਤੀ ਗੌਤਮ ਕਿਚਲੂ ਲਈ ਇੱਕ ਖਾਸ ਪੋਸਟ ਸ਼ੇਅਰ ਕੀਤੀ ਹੈ। ਉਹਨਾਂ ਨੇ ਲਿਖਿਆ- ਸਭ ਤੋਂ ਵਧੀਆ ਪਤੀ ਬਣਨ ਅਤੇ ਪਿਤਾ ਬਣਨ ਲਈ ਧੰਨਵਾਦ ਜੋ ਹਰ ਬੇਟੀ ਚਾਹੁੰਦੀ ਹੈ। ਸੈਲਫਲੈੱਸ ਹੋਣ ਲਈ ਤੁਹਾਡਾ ਧੰਨਵਾਦ।
ਵਰਕਫਰੰਟ ਦੀ ਗੱਲ ਕਰੀਏ ਤਾਂ ਕਾਜਲ ਨੇ ਕਈ ਭਾਸ਼ਾਵਾਂ 'ਚ ਫਿਲਮਾਂ 'ਚ ਕੰਮ ਕੀਤਾ ਹੈ। ਉਹ ਹਾਲ ਹੀ ਵਿੱਚ ਦੁਲਕਰ ਸਲਮਾਨ ਅਤੇ ਅਦਿਤੀ ਰਾਓ ਹੈਦਰੀ ਦੇ ਨਾਲ ਹੀ ਸਿਨਾਮਿਕਾ ਵਿੱਚ ਨਜ਼ਰ ਆਈ ਸੀ। ਉਹ ਜਲਦੀ ਹੀ ਚਿਰੰਜੀਵੀ, ਰਾਮ ਚਰਨ ਅਤੇ ਪੂਜਾ ਹੇਗੜੇ ਦੇ ਨਾਲ ਤੇਲਗੂ ਫਿਲਮ ਅਚਾਰੀਆ ਵਿੱਚ ਨਜ਼ਰ ਆਉਣਗੇ। ਇਹ ਫਿਲਮ 29 ਅਪ੍ਰੈਲ ਨੂੰ ਰਿਲੀਜ਼ ਹੋਣ ਲਈ ਤਿਆਰ ਹੈ।