(Source: ECI/ABP News)
Kangana Flop Movies: ਮੋਦੀ ਸਰਕਾਰ ਆਉਂਦਿਆਂ ਹੀ ਕੰਗਨਾ ਦਾ ਨਿਕਲਿਆ 'ਜਲੂਸ' ! 2015 ਤੋਂ ਬਾਅਦ ਸਾਰੀਆਂ ਫਿਲਮਾਂ Super Flop, ਬਦਜ਼ੁਬਾਨੀ ਵੀ ਨਹੀਂ ਆਈ ਕੰਮ, ਪੜ੍ਹੋ ਹੈਰਾਨ ਕਰਦੇ ਆਂਕੜੇ
ਲੋਕ ਕਹਿ ਰਹੇ ਹਨ ਕਿ ਕੰਗਨਾ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਪਨੌਤੀ' ਹਨ ਹਾਲਾਂਕਿ ਅਜੇ ਤੱਕ ਪ੍ਰਧਾਨ ਮੰਤਰੀ ਦੀ ਕੰਗਨਾ ਨਾਲ ਕੋਈ ਮੁਲਾਕਾਤ ਵੀ ਨਹੀਂ ਹੋਈ ਹੈ ਭਾਂਵੇ ਉਹ ਮੰਡੀ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੀ ਸੰਸਦ ਮੈਂਬਰ ਹੈ।

Kangana flop movies: ਤਕਰੀਬਨ ਦਹਾਕਾ ਪਹਿਲਾਂ ਆਪਣੀ ਅਦਾਕਾਰੀ ਕਰਕੇ ਤੇ ਹੁਣ ਆਪਣੇ ਬਿਆਨਾਂ ਕਰਕੇ ਬਾਲੀਵੁੱਡ 'Queen' ਕੰਗਨਾ ਰਣੌਤ ਦਾ ਸਿਆਸੀ ਸਫਰ ਇੰਝ ਲਗਦਾ ਹੈ ਜਿਵੇਂ ਬਾਲੀਵੁੱਡ ਤੋਂ ਖ਼ਤਮ ਹੋਣ ਬਾਅਦ ਸ਼ੁਰੂ ਕੀਤਾ ਹੈ। ਦਰਅਸਲ, ਕੰਗਨਾ ਰਣੌਤ ਦੀ ਐਮਰਜੈਂਸੀ 2015 ਤੋਂ ਬਾਅਦ ਬਣੀਆਂ ਹੋਰ ਬਹੁਤ ਸਾਰੀਆਂ ਫਿਲਮਾਂ ਨਾਲੋਂ ਘੱਟ ਫਲਾਪ ਸਾਬਤ ਹੋਈ ਹੈ।
ਆਪਣਾ ਭਾਸ਼ਣਾਂ ਤੇ ਬਿਆਨਾਂ ਵਿੱਚ ਨਰਿੰਦਰ ਮੋਦੀ ਸਰਕਾਰ ਦੀ ਜੈ-ਜੈ ਕਾਰ ਕਰਨ ਵਾਲੀ ਕੰਗਨਾ ਰਣੌਤ ਦਾ ਫਿਲਮੀ ਸਫਰ 2014 ਵਿੱਚ ਮੋਦੀ ਸਰਕਾਰ ਬਣਨ ਤੋਂ ਬਾਅਦ ਥੱਲੇ ਵੱਲ ਨੂੰ ਆਉਣ ਲੱਗਿਆ, ਹਾਲਾਂਕਿ ਇਨ੍ਹਾਂ ਦੋਵਾਂ ਗੱਲਾਂ ਦਾ ਆਪਸ ਵਿੱਚ ਕੋਈ ਮੇਲ ਨਹੀਂ ਹੈ ਪਰ ਫਿਰ ਵੀ ਗੱਲਾਂ ਵਿੱਚੋਂ ਸੁਆਦ ਲੈਣ ਵਾਲੇ ਲੋਕ ਕਹਿ ਰਹੇ ਹਨ ਕਿ ਕੰਗਨਾ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਪਨੌਤੀ' ਹਨ ਹਾਲਾਂਕਿ ਅਜੇ ਤੱਕ ਪ੍ਰਧਾਨ ਮੰਤਰੀ ਦੀ ਕੰਗਨਾ ਨਾਲ ਕੋਈ ਮੁਲਾਕਾਤ ਵੀ ਨਹੀਂ ਹੋਈ ਹੈ ਭਾਂਵੇ ਉਹ ਮੰਡੀ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੀ ਸੰਸਦ ਮੈਂਬਰ ਹੈ।
ਚਲੋ ਹੁਣ ਜੇ ਨਜ਼ਰ ਫਿਲਮਾਂ ਵੱਲ ਮਾਰਏ ਤਾਂ 2015 ਵਿੱਚ ਆਈ Tanu Weds Manu Returns ਕੰਗਨਾ ਦੀ ਆਖ਼ਰੀ ਸੁਪਰਹਿੱਟ ਫਿਲਮ ਸੀ ਜਦੋਂ ਕਿ ਉਸੇ ਸਾਲ ਆਈ I Love NY ਫਲੌਪ ਸਾਬਤ ਹੋਈ, ਕਿਉਂਕਿ ਇਸ ਨੇ ਮਹਿਜ਼ 1.54 ਕਰੋੜ ਦੀ ਕਮਾਈ ਕੀਤੀ ਤੇ ਇਸ ਤੋਂ ਬਾਅਦ 2015 ਵਿੱਚ ਆਈ ਇੱਕ ਹੋਰ Katti Batti ਵੀ ਫਲੌਪ ਸਾਬਤ ਹੋਈ। ਜੇ ਗੱਲ 2017 ਦੀ ਕਰੀਏ ਤਾਂ Rangoon ਫਿਲਮ ਦੀ ਫਲੌਪ ਸਾਬਤ ਹੋਈ ਤੇ ਇਸ ਤੋਂ ਬਾਅਦ 2017 ਵਿੱਚ ਹੀ ਆਈ Simran ਵੀ ਫਲੌਪ ਸਾਬਤ ਹੋਈ।
ਇਸ ਤੋਂ ਬਾਅਦ 2019 ਵਿੱਚ ਜਦੋਂ ਭਾਰਤੀ ਜਨਤਾ ਪਾਰਟੀ ਦੀ ਦੂਜੀ ਵਾਰ ਸਰਕਾਰ ਬਣੀ ਤਾਂ ਕੰਗਨਾ ਦੀ Manikarnika – The Queen Of Jhansi ਥੋੜੀ ਜਿਹੀ ਚੱਲੀ ਜਿਸ ਨੂੰ ਬੌਕਸ ਆਫਿਸ ਉੱਤੇ ਐਵਰੇਜ ਦੱਸਿਆ ਗਿਆ ਤੇ ਬੱਸ ਇਸ ਤੋਂ ਬਾਅਦ ਮੁੜ ਤੋਂ Flop ਦਾ ਦੌਰ ਸ਼ੁਰੂ ਹੋ ਗਿਆ ਹੈ। 2019 ਵਿੱਚ ਆਈ Judgementall Hai Kya ਵੀ ਫਲੌਪ ਹੋਈ ਤੇ 2020 ਵਿੱਚ ਆਈ Panga ਤੇ 2021 ਵਿੱਚ ਆਈ Thalaivii ਨੂੰ ਵੀ ਫਲੌਪ ਦੱਸਿਆ ਗਿਆ।
ਫਲੌਪ ਤੱਕ ਤਾਂ ਫਿਰ ਚੱਲੋ ਕੁਝ ਕਮਾਈ ਹੋ ਰਹੀ ਸੀ ਇਸ ਤੋਂ ਬਾਅਦ ਸ਼ਰਮਨਾਕ ਰਿਕਾਰਡ ਕੰਗਨਾ ਦੇ ਨਾਂਅ ਸ਼ਾਮਲ ਹੁੰਦੇ ਰਹੇ ਕਿਉਂਕਿ 2022 ਵਿੱਚ ਬਣੀ Dhaakad ਤੇ 2023 ਵਿੱਚ ਬਣੀ Tejas ਨੂੰ Disaster ਦੱਸਿਆ ਗਿਆ ਹੈ ਤੇ ਕਿਹਾ ਗਿਆ ਕਿ ਕੋਈ ਪਹਿਲੇ ਦਿਨ ਵੀ ਫਿਲਮ ਨਹੀਂ ਦੇਖਣ ਗਿਆ।
ਜੇ ਹੁਣ ਗੱਲ ਕੰਗਨਾ ਦੀ ਨਵੀਂ ਐਮਰਜੈਂਸੀ ਦੀ ਕਰੀਏ ਤਾਂ ਇਹ ਵੀ ਸਫਲਤਾਪੂਰਵਕ ਫਲੌਪ ਦੀ ਸੂਚੀ ਵਿੱਚ ਸ਼ਾਮਲ ਹੋਣ ਲਈ ਬੇਤਾਬ ਹੈ। ਫਿਲਮ ਦੀ ਹੁਣ ਤੱਕ ਕੁੱਲ ਕਮਾਈ 10.49 ਕਰੋੜ ਰੁਪਏ ਹੈ ਅਤੇ ਇਹ 60 ਕਰੋੜ ਰੁਪਏ ਦੇ ਬਜਟ 'ਤੇ ਬਣੀ ਹੈ। ਹਾਲਾਂਕਿ ਐਮਰਜੈਂਸੀ ਦਾ ਬਾਕਸ ਆਫਿਸ ਪ੍ਰਦਰਸ਼ਨ ਕੰਗਨਾ ਦੀਆਂ ਕੁਝ ਹੋਰ ਹਾਲੀਆ ਫਿਲਮਾਂ ਨਾਲੋਂ ਮੁਕਾਬਲਤਨ ਬਿਹਤਰ ਹੈ।
ਗ਼ੌਰ ਕਰਨ ਵਾਲੀ ਗੱਲ ਹੈ ਕਿ ਕੰਗਨਾ ਦੀਆਂ ਫਿਲਮਾਂ ਪੂਰੇ ਮੁਲਕ ਵਿੱਚ ਹੀ ਨਹੀਂ ਦੇਖੀਆ ਜਾ ਰਹੀਆਂ ਹਨ ਪਰ ਇਸ ਸਭ ਦਾ ਗੁੱਸਾ ਇੰਝ ਲੱਗਦਾ ਹੈ ਕਿ ਜਿਵੇਂ ਉਹ ਪੰਜਾਬੀਆਂ ਉੱਤੇ ਹੀ ਕੱਢ ਹੀ ਰਹੀ ਹੈ, ਕਿਉਂਕਿ ਉਹ ਕਿਸਾਨੀ ਅੰਦੋਲਨ ਵਿੱਚ ਪ੍ਰਦਰਸ਼ਨਕਾਰੀਆਂ ਨੂੰ ਕਿਰਾਏ ਉੱਤੇ ਲਿਆਂਦੀਆਂ ਕਿਹਾ ਸੀ, ਇਸ ਤੋਂ ਇਲਾਵਾ ਲਗਾਤਾਰ ਪੰਜਾਬੀਆਂ ਨੂੰ ਨਸ਼ੇੜੀ ਤੇ ਖਾਲਿਸਤਾਨੀ ਦੱਸਦੀ ਰਹਿੰਦੀ ਹੈ, ਅਜਿਹੀਆਂ ਗੱਲਾਂ ਤੋਂ ਬਾਅਦ ਉਸ ਦਾ ਅਕਸਰ ਵਿਰੋਧ ਵੀ ਹੁੰਦਾ ਰਹਿੰਦਾ ਹੈ ਤੇ ਇਸ ਕਾਰਨ ਉਸ ਨੂੰ ਥੱਪੜ ਵੀ ਖਾਣਾ ਸੀ ਪਰ ਅਜੇ ਵੀ ਉਹ ਆਪਣੀਆਂ ਹਰਕਤਾਂ ਤੋਂ ਟਲਦੀ ਨਜ਼ਰ ਨਹੀਂ ਆ ਰਹੀ ਹੈ। ਕੰਗਨਾ ਨੇ ਬੀਤੇ ਦਿਨੀਂ ਕਿਹਾ ਸੀ ਕਿ ਉਸਦੀਆਂ ਫਿਲਮਾਂ ਪੰਜਾਬ ਵਿੱਚੋਂ ਚੰਗਾ ਬਿਜਨਸ ਕਰਦੀਆਂ ਸਨ ਪਰ ਹੁਣ ਲੱਗਣ ਹੀ ਨਹੀਂ ਦਿੱਤਾ ਜਾ ਰਿਹਾ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
