Kangana Ranaut: ਕੰਨਗਾ ਰਣੌਤ ਇੰਸਟਾਗ੍ਰਾਮ ਤੋਂ ਵੀ ਹੋਣ ਲੱਗੀ ਹੈ ਬੈਨ? ਅਦਾਕਾਰਾ ਨੇ ਸਭ ਤੋਂ ਘਟੀਆ ਐਪ ਦੱਸ ਕੱਢੀ ਭੜਾਸ
Kangana Ranaut calls Instagram Dumb: ਕੰਗਨਾ ਰਣੌਤ ਨੂੰ ਉਸ ਦੇ ਵਿਵਾਦਿਤ ਬਿਆਨਾਂ ਕਾਰਨ ਮਾਈਕ੍ਰੋ-ਬਲੌਗਿੰਗ ਸਾਈਟ ਟਵਿੱਟਰ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਅਦਾਕਾਰਾ ਦਾ ਖਾਤਾ 2021 ਵਿੱਚ ਹਮੇਸ਼ਾ ਲਈ ਸਸਪੈਂਡ ਕਰ ਦਿੱਤਾ ਗਿਆ ਸੀ।
Kangana Ranaut Calls Instagram Dumb: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਇੱਕ ਵਾਰ ਫਿਰ ਵਿਵਾਦਾਂ ਵਿੱਚ ਆ ਗਈ ਹੈ । ਇਸ ਵਾਰ ਕੰਗਨਾ ਨੇ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ਨਾਲ ਪੰਗਾ ਲਿਆ ਹੈ । ਟਵਿਟਰ ਤੋਂ ਬੈਨ ਹੋਈ ਅਦਾਕਾਰਾ ਨੇ ਫੋਟੋ ਐਪ ਨੂੰ ਵਾਹੀਆਤ ਯਾਨਿ ਘਟੀਆ ਦੱਸਦੇ ਹੋਏ ਇਸ ਦਾ ਮਜ਼ਾਕ ਉਡਾਇਆ ਹੈ ।
'ਡੰਬ ਹੈ ਇੰਸਟਾਗ੍ਰਾਮ'
ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਇਕ ਸਟੋਰੀ ਸ਼ੇਅਰ ਕਰਦੇ ਹੋਏ ਬਾਲੀਵੁੱਡ 'ਕੁਈਨ' ਕੰਗਨਾ ਨੇ ਲਿਖਿਆ, "ਡੰਬ ਇੰਸਟਾਗ੍ਰਾਮ, ਇਹ ਸਿਰਫ ਫੋਟੋਆਂ ਸ਼ੇਅਰ ਕਰਨ ਲਈ ਹੈ, ਜਦੋਂ ਅਸੀਂ ਆਪਣੇ ਵਿਚਾਰ ਲਿਖਦੇ ਹਾਂ, ਉਹ ਇੱਕ ਦਿਨ ਵਿੱਚ ਅਲੋਪ ਹੋ ਜਾਂਦੇ ਹਨ, ਇੰਜ ਮਹਿਸੂਸ ਹੁੰਦਾ ਹੈ ਜਿਵੇਂ ਅਸੀਂ ਸਭ ਟਿਕਾਊ ਘਟੀਆ ਇਨਸਾਨ ਹਾਂ । ਅਜਿਹੇ ਇਨਸਾਨ ਹਾਂ ਜੋ ਆਪਣਾ ਕੱਲ ਦਾ ਲਿਖਿਆਂ ਹੋਇਆ ਬਾਅਦ ‘ਚ ਦੇਖਣਾ ਹੀ ਨਹੀਂ ਚਾਹੁੰਦੇ, ਕਿਉਂਕਿ ਉਹ ਆਪਣੀ ਹੀ ਗੱਲ ‘ਤੇ ਵਿਸ਼ਵਾਸ ਨਹੀਂ ਕਰਦਾ ਹੈ । ਅਜਿਹੇ ਹਾਲਾਤ ‘ਚ ਉਹ ਲਿਖਿਆ ਹੋਇਆ ਟੈਕਸਟ ਖੁਦ ਹੀ ਗਾਇਬ ਹੋ ਜਾਵੇ, ਇਹੀ ਬਹਿਤਰ ਹੈ ।"
ਇੱਥੇ ਮਹੱਤਵਪੂਰਨ ਮੁੱਦਿਆਂ ਬਾਰੇ ਗੱਲ ਨਹੀਂ ਕੀਤੀ ਜਾ ਸਕਦੀ
ਇੰਸਟਾਗ੍ਰਾਮ 'ਤੇ ਗੁੱਸਾ ਕੱਢਦੇ ਹੋਏ ਕੰਗਨਾ ਇੱਥੇ ਹੀ ਨਹੀਂ ਰੁਕੀ । ਉਹ ਅੱਗੇ ਲਿਖਦੀ ਹੈ- "ਪਰ ਇੱਥੇ ਉਨ੍ਹਾਂ ਲੋਕਾਂ ਬਾਰੇ ਕੀ, ਜੋ ਉਨ੍ਹਾਂ ਦੀ ਹਰ ਗੱਲ 'ਤੇ ਵਿਸ਼ਵਾਸ ਕਰਦੇ ਹਨ? ਅਸੀਂ ਉਹ ਲੋਕ ਹਾਂ ਜੋ ਆਪਣੀ ਗੱਲ ਉਨ੍ਹਾਂ 'ਤੇ ਛੱਡਣਾ ਚਾਹੁੰਦੇ ਹਾਂ ਜੋ ਸਾਨੂੰ ਸੁਣਦੇ ਹਨ, ਜੋ ਸਾਡੇ ਸ਼ਬਦਾਂ ਨਾਲੋਂ ਬਿਹਤਰ ਹਨ। ਆਓ ਬੇਹਤਰੀਨ ਗੱਲਬਾਤ ਦੀ ਸ਼ੁਰੂਆਤ ਕਰੀਏ ।
ਕੰਗਨਾ ਟਵਿੱਟਰ 'ਤੇ ਵਾਪਸੀ ਕਰ ਸਕਦੀ ਹੈ
ਟਵਿੱਟਰ ਤੋਂ ਬਾਅਦ ਹੁਣ ਕੰਗਨਾ ਇੰਸਟਾਗ੍ਰਾਮ ਨਾਲ ਪੰਗਾ ਲੈਂਦੀ ਹੋਈ ਨਜ਼ਰ ਆ ਰਹੀ ਹੈ । ਦੱਸ ਦਈਏ ਕਿ ਵਿਵਾਦਪੂਰਨ ਬਿਆਨਾਂ ਕਾਰਨ ਕੰਗਨਾ ਰਣੌਤ ਨੂੰ ਸਾਲ 2021 ਵਿੱਚ ਟਵਿੱਟਰ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ, ਪਰ ਐਲੋਨ ਮਸਕ ਦੇ ਟਵਿੱਟਰ 'ਤੇ ਟੇਕਓਵਰ ਕਰਨ ਤੋਂ ਬਾਅਦ, ਕੰਗਨਾ ਦੇ ਅਕਾਉਂਟ ਨੂੰ ਚਾਲੂ ਕਰਨ ਦੀ ਮੰਗ ਕੀਤੀ ਗਈ ਸੀ ।