ਪੜਚੋਲ ਕਰੋ
(Source: ECI/ABP News)
ਕੰਗਨਾ ਦੇ ਪਦਮਸ਼੍ਰੀ ਤੋਂ ਕਰਨ ਜੌਹਰ ਖੁਸ਼, ਇੰਝ ਦਿੱਤੀ ਵਧਾਈ
ਸਰਕਾਰ ਨੇ ਗਣਤੰਤਰ ਦਿਵਸ ਤੋਂ ਪਹਿਲਾਂ ਸਾਲ 2020 ਲਈ ਪਦਮ ਪੁਰਸਕਾਰਾਂ ਦਾ ਐਲਾਨ ਕੀਤਾ ਸੀ। ਇਸ 'ਚ ਸਿਨੇਮਾ ਦੀ ਦੁਨੀਆਂ ਨਾਲ ਜੁੜੇ ਕਰਨ ਜੌਹਰ, ਕੰਗਨਾ ਰਣੌਤ, ਏਕਤਾ ਕਪੂਰ, ਅਦਨਾਨ ਸਾਮੀ, ਸੁਰੇਸ਼ ਵਾਡਕਰ ਤੇ ਸਰਿਤਾ ਜੋਸ਼ੀ ਨੂੰ ਪਦਮਸ਼੍ਰੀ ਪੁਰਸਕਾਰ ਲਈ ਚੁਣਿਆ ਗਿਆ।
![ਕੰਗਨਾ ਦੇ ਪਦਮਸ਼੍ਰੀ ਤੋਂ ਕਰਨ ਜੌਹਰ ਖੁਸ਼, ਇੰਝ ਦਿੱਤੀ ਵਧਾਈ Kangana Ranaut congratulates Karan Johar for Padma Shri ਕੰਗਨਾ ਦੇ ਪਦਮਸ਼੍ਰੀ ਤੋਂ ਕਰਨ ਜੌਹਰ ਖੁਸ਼, ਇੰਝ ਦਿੱਤੀ ਵਧਾਈ](https://static.abplive.com/wp-content/uploads/sites/5/2020/01/27210937/kangana-ranaut-karan-johar.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਸਰਕਾਰ ਨੇ ਗਣਤੰਤਰ ਦਿਵਸ ਤੋਂ ਪਹਿਲਾਂ ਸਾਲ 2020 ਲਈ ਪਦਮ ਪੁਰਸਕਾਰਾਂ ਦਾ ਐਲਾਨ ਕੀਤਾ ਸੀ। ਇਸ 'ਚ ਸਿਨੇਮਾ ਦੀ ਦੁਨੀਆਂ ਨਾਲ ਜੁੜੇ ਕਰਨ ਜੌਹਰ, ਕੰਗਨਾ ਰਣੌਤ, ਏਕਤਾ ਕਪੂਰ, ਅਦਨਾਨ ਸਾਮੀ, ਸੁਰੇਸ਼ ਵਾਡਕਰ ਤੇ ਸਰਿਤਾ ਜੋਸ਼ੀ ਨੂੰ ਪਦਮਸ਼੍ਰੀ ਪੁਰਸਕਾਰ ਲਈ ਚੁਣਿਆ ਗਿਆ।
ਉੱਥੇ ਹੀ ਕਿਸੇ ਸਮੇਂ ਕਰਨ ਜੌਹਰ 'ਤੇ ਭਾਈ-ਭਤੀਜਾਵਾਦ ਦਾ ਇਲਜ਼ਾਮ ਲਾ ਚੁੱਕੀ ਕੰਗਨਾ ਰਣੌਤ ਨੇ ਕਰਨ ਜੌਹਰ ਨੂੰ ਇਸ ਸਨਮਾਨ ਲਈ ਵਧਾਈ ਦਿੱਤੀ ਹੈ। ਕੰਗਨਾ ਦਾ ਕਹਿਣਾ ਹੈ ਕਿ ਕਰਨ ਜੌਹਰ ਇਸ ਸਨਮਾਨ ਦੇ ਹੱਕਦਾਰ ਹਨ। ਉਨ੍ਹਾਂ ਨੇ ਫਿਲਮ ਇੰਡਸਟਰੀ 'ਚ ਆਪਣੇ ਗੁਣਾਂ ਦੇ ਦਮ 'ਤੇ ਚੋਟੀ ਦਾ ਸਥਾਨ ਹਾਸਲ ਕੀਤਾ ਹੈ।
ਇਸ ਦੇ ਨਾਲ ਹੀ ਕੰਗਨਾ ਨੇ ਪਦਮਸ਼੍ਰੀ ਸਨਾਮਾਨ ਲਈ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ, "ਮੈਂ ਨਿਮਰ ਹਾਂ ਤੇ ਮੈਂ ਸਨਮਾਨਿਤ ਮਹਿਸੂਸ ਕਰ ਰਹੀ ਹਾਂ। ਮੈਂ ਭਾਰਤ ਸਰਕਾਰ, ਆਪਣੇ ਪ੍ਰਸ਼ੰਸਕਾ ਤੇ ਦੋਸਤਾਂ ਦੀ ਧੰਨਵਾਦੀ ਹਾਂ। ਮੈਂ ਇਸ ਸਨਮਾਨ ਲਈ ਆਪਣੇ ਦੇਸ਼ ਦਾ ਧੰਨਵਾਦ ਕਰਦੀ ਹਾਂ। ਮੈਂ ਇਸ ਸਨਮਾਨ ਨੂੰ ਹਰ ਉਸ ਮਹਿਲਾ ਨੂੰ ਸਮਰਪਿਤ ਕਰਦੀ ਹਾਂ ਜੋ ਸੁਪਨੇ ਦੇਖਣ ਦੀ ਹਿੰਮਤ ਕਰਦੀ ਹੈ।"
ਉੱਥੇ ਹੀ ਕਰਨ ਜੌਹਰ ਨੇ ਵੀ ਇੰਸਟਾਗ੍ਰਾਮ 'ਤੇ ਪੋਸਟ ਕਰਦਿਆਂ ਕਿਹਾ, "ਅਜਿਹਾ ਹਰ ਵਾਰ ਨਹੀਂ ਹੁੰਦਾ ਕਿ ਮੈਨੂੰ ਕਹਿਣ ਲਈ ਸ਼ਬਦ ਨਾ ਮਿਲਦੇ ਹੋਣ ਪਰ ਪਦਮਸ਼੍ਰੀ ਦੇਸ਼ ਦੇ ਸੁਪਰੀਮ ਨਾਗਰਿਕ ਪੁਰਸਕਾਰਾਂ 'ਚੋਂ ਇੱਕ ਅਜਿਹਾ ਸਨਮਾਨ ਪਾਉਣਾ ਅਜਿਹਾ ਹੀ ਇੱਕ ਮੌਕਾ ਹੈ। ਇਸ ਸਮੇਂ ਮੇਰੇ ਅੰਦਰ ਬਹੁਤ ਸਾਰੀਆਂ ਭਾਵਨਾਂਵਾਂ ਚੱਲ ਰਹੀਆਂ ਹਨ।View this post on Instagram
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਪੰਜਾਬ
ਮਨੋਰੰਜਨ
ਕਾਰੋਬਾਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)