ਕੰਗਨਾ ਰਣੌਤ ਨੇ ਸਾਰਿਆਂ ਸਾਹਮਣੇ ਅਜ਼ਮਾ ਤੋਂ ਮੰਗੀ ਮੁਆਫ਼ੀ, ਜਾਣੋ ਕਿਉਂ?
ਅਦਾਕਾਰਾ ਕਹਿੰਦੀ ਹੈ, "ਮੈਂ ਸੋਮਵਾਰ ਦੇ ਐਪੀਸੋਡ ਨੂੰ ਆਪਣੇ ਦਿਮਾਗ 'ਚੋਂ ਨਹੀਂ ਕੱਢ ਸਕਦੀ। ਇਸ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ ਹੈ। ਅਜ਼ਮਾ, ਮੈਂ ਤੁਹਾਡੇ 'ਤੇ ਹੋਏ ਸਰੀਰਕ ਹਮਲੇ ਲਈ ਮਾਫ਼ੀ ਮੰਗਦੀ ਹਾਂ।
Kangana Ranaut Apologize Azma fallah: ਕੰਗਨਾ ਰਣੌਤ ਦੇ ਸ਼ੋਅ 'ਲਾਕ ਅੱਪ' ਨੂੰ ਹਾਲ ਹੀ 'ਚ ਜੀਸ਼ਾਨ ਖ਼ਾਨ ਨੇ ਅਲਵਿਦਾ ਕਹਿ ਦਿੱਤਾ। ਪਿਛਲੇ ਹਫ਼ਤੇ ਦੇ ਐਪੀਸੋਡ 'ਚ ਜ਼ੀਸ਼ਾਨ ਖ਼ਾਨ ਖੁਦ 'ਤੇ ਕੰਟਰੋਲ ਨਾ ਰੱਖ ਸਕੇ ਤੇ ਹੱਥੋਪਾਈ 'ਤੇ ਉੱਤਰ ਆਏ, ਜਿਸ ਦਾ ਨੁਕਸਾਨ ਉਨ੍ਹਾਂ ਨੂੰ ਝੱਲਣਾ ਪਿਆ ਤੇ ਉਨ੍ਹਾਂ ਨੂੰ ਤੁਰੰਤ ਸ਼ੋਅ 'ਚੋਂ ਬਾਹਰ ਕਰ ਦਿੱਤਾ ਗਿਆ।
ਇਸ ਪੂਰੇ ਮਾਮਲੇ 'ਤੇ ਸ਼ੋਅ ਦੇ ਜੇਲਰ ਕਰਨ ਨੇ ਕਾਫ਼ੀ ਨਾਰਾਜ਼ਗੀ ਜਤਾਈ ਸੀ, ਉੱਥੇ ਹੀ ਹੁਣ ਕੰਗਨਾ ਨੇ ਅਜ਼ਮਾ ਤੋਂ ਮੁਆਫ਼ੀ ਵੀ ਮੰਗ ਲਈ ਹੈ। ਆਲਟ ਬਾਲਾਜੀ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਪ੍ਰੋਮੋ ਸ਼ੇਅਰ ਕੀਤਾ ਹੈ, ਜਿਸ 'ਚ ਕੰਗਨਾ ਸਾਰਿਆਂ ਦੇ ਸਾਹਮਣੇ ਅਜ਼ਮਾ ਤੋਂ ਮੁਆਫ਼ੀ ਮੰਗਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਕੰਗਨਾ, ਜੀਸ਼ਾਨ 'ਤੇ ਚੁਟਕੀ ਲੈਂਦੀ ਹੈ ਤੇ ਅਜ਼ਮਾ ਦਾ ਸਮਰਥਨ ਕਰਦੀ ਹੈ।
View this post on Instagram
ਅਦਾਕਾਰਾ ਕਹਿੰਦੀ ਹੈ, "ਮੈਂ ਸੋਮਵਾਰ ਦੇ ਐਪੀਸੋਡ ਨੂੰ ਆਪਣੇ ਦਿਮਾਗ 'ਚੋਂ ਨਹੀਂ ਕੱਢ ਸਕਦੀ। ਇਸ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ ਹੈ। ਅਜ਼ਮਾ, ਮੈਂ ਤੁਹਾਡੇ 'ਤੇ ਹੋਏ ਸਰੀਰਕ ਹਮਲੇ ਲਈ ਮਾਫ਼ੀ ਮੰਗਦੀ ਹਾਂ। ਤੁਹਾਡੇ ਤੋਂ ਤੇ ਹੋਰ ਸਾਰਿਆਂ ਤੋਂ ਮੁਆਫ਼ੀ ਮੰਗਣੀ ਹੈ, ਕਿਉਂਕਿ ਰਿਐਲਿਟੀ ਸ਼ੋਅ 'ਚ ਇਨਸਾਨੀਅਤ ਦਾ ਸਾਰ ਦਿਖਾਇਆ ਗਿਆ ਹੈ। ਜੀਸ਼ਾਨ ਨੇ ਮੈਨੂੰ ਬਹੁਤ ਨਿਰਾਸ਼ ਕੀਤਾ ਹੈ, ਉਸ ਨੂੰ ਗੁੱਸੇ ਦੀ ਸਮੱਸਿਆ ਵੀ ਹੈ।"
ਕੰਗਨਾ ਅੱਗੇ ਕਹਿੰਦੀ ਹੈ, "ਅੰਜਲੀ ਅਰੋੜਾ, ਤੁਸੀਂ ਵੀ ਅਜ਼ਮਾ ਨੂੰ ਨਿਸ਼ਾਨਾ ਬਣਾਇਆ। ਮਾਮੂਲੀ ਜਿਹੀ ਝਰੀਟ ਲੱਗਣ 'ਤੇ ਤੁਸੀਂ ਰੋ ਪਏ ਪਰ ਇਸ ਮਾਮਲੇ 'ਚ ਤੁਸੀਂ ਅਜ਼ਮਾ ਦੇ ਬਿਊਟੀ ਪ੍ਰੋਡਕਟਸ ਨੂੰ ਖ਼ਰਾਬ ਕਰ ਦਿੱਤਾ। ਕੀ ਤੁਹਾਨੂੰ ਨਹੀਂ ਲੱਗਦਾ ਕਿ ਇਹ ਤੁਹਾਡੇ ਲਈ ਮਹੱਤਵਪੂਰਨ ਹੋ ਸਕਦਾ ਸੀ? ਮੈਂ ਤੁਹਾਨੂੰ 3 ਚਿਤਾਵਨੀਆਂ ਦਿੱਤੀਆਂ। ਤੁਸੀਂ ਅਣਗੌਲਿਆਂ ਕਰ ਦਿੱਤਾ।
ਸਿਰਫ਼ ਪਾਇਲ ਰੋਹਤਗੀ ਤੇ ਸ਼ਿਵਮ ਸ਼ਰਮਾ ਨੇ ਮਦਦ ਕਰਨ ਦੀ ਕੋਸ਼ਿਸ਼ ਕੀਤੀ, ਤੁਹਾਡੇ ਜਵਾਬ ਬਹੁਤ ਵਧੀਆ ਹਨ। ਚੰਗੀ ਗੱਲ ਹੈ ਕਿ ਤੁਸੀਂ ਅਜ਼ਮਾ ਦਾ ਸਮਰਥਨ ਕੀਤਾ ਹੈ। ਅੰਜਲੀ, ਤੁਸੀਂ ਰਿਵੈਂਜ ਮੋਡ 'ਚ ਹੋ ਤੇ ਹਮੇਸ਼ਾ ਆਪਣੀ ਨਿਰਾਸ਼ਾ ਨੂੰ ਅਜ਼ਮਾ 'ਤੇ ਕੱਢਦੇ ਹੋ। ਇਸ ਲਈ ਮੈਂ ਤੁਹਾਨੂੰ ਜੇਲ੍ਹ ਦੀ ਸਜ਼ਾ ਦਿੰਦੀ ਹਾਂ।"