ਪੜਚੋਲ ਕਰੋ
Advertisement
ਦੀਪਿਕਾ ਪਾਦੂਕੋਣ ਦੀ ਫੀਸ 26 ਕਰੋੜ, ਕੰਗਨਾ ਲੈ ਰਹੀ 25 ਕਰੋੜ
ਦੀਪਿਕਾ ਪਾਦੂਕੋਣ ਇੱਕ ਫਿਲਮ ਦੀ ਕਰੀਬ 26 ਕਰੋੜ ਫੀਸ ਲੈ ਰਹੀ ਹੈ। ਜਦਕਿ ਕੰਗਨਾ ਰਣੌਤ ਨੇ ਵੀ ਫਿਲਮ 'ਥਲਾਇਵੀ' ਲਈ 25 ਕਰੋੜ ਫੀਸ ਲਈ ਹੈ।
ਮੁੰਬਈ: ਬਾਲੀਵੁੱਡ 'ਚ ਸ਼ੁਰੂ ਤੋਂ ਹੀ ਫਿਲਮਾਂ ਹੀਰੋ 'ਤੇ ਕੇਂਦਰਿਤ ਰਹੀਆਂ ਹਨ। ਪਿਛਲੇ ਕੁਝ ਸਮੇਂ ਤੋਂ ਆ ਰਹੀਆਂ ਫਿਲਮਾਂ ਇਸ ਰਵਾਇਤ ਨੂੰ ਤੋੜਦੀਆਂ ਨਜ਼ਰ ਆ ਰਹੀਆਂ ਹਨ। ਇਸ ਲਈ ਅਦਾਕਾਰਾਂ ਨੂੰ ਵੀ ਮੋਟੀ ਫੀਸ ਮਿਲਣ ਲੱਗੀ ਹੈ। ਦੀਪਿਕਾ ਪਾਦੂਕੋਣ ਇੱਕ ਫਿਲਮ ਦੀ ਕਰੀਬ 26 ਕਰੋੜ ਫੀਸ ਲੈ ਰਹੀ ਹੈ। ਜਦਕਿ ਕੰਗਨਾ ਰਣੌਤ ਨੇ ਵੀ ਫਿਲਮ 'ਥਲਾਇਵੀ' ਲਈ 25 ਕਰੋੜ ਫੀਸ ਲਈ ਹੈ।
ਦਰਅਸਲ ਬਾਲੀਵੁੱਡ 'ਚ ਮਹਿਲਾ ਪ੍ਰਧਾਨ ਫਿਲਮਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਹਾਲ ਹੀ 'ਚ ਦੀਪਿਕਾ ਪਾਦੂਕੋਣ ਦੀ ਫਿਲਮ 'ਛਪਾਕ' ਰਿਲੀਜ਼ ਹੋਈ ਹੈ। ਇਸ ਤੋਂ ਇਲਾਵਾ 'ਪੰਗਾ', 'ਸ਼ਕੁੰਤਲਾ ਦੇਵੀ' ਤੇ 'ਸਾਇਨਾ' ਸਮੇਤ 7 ਚਰਚਿਤ ਮਹਿਲਾ ਕੇਂਦਰਿਤ ਫਿਲਮਾਂ ਆ ਰਹੀਆਂ ਹਨ।
ਇਸ 'ਤੇ ਬਾਲੀਵੁੱਡ ਅਦਾਕਾਰ ਵਿਦਿਆ ਬਾਲਨ ਦਾ ਕਹਿਣਾ ਹੈ ਕਿ ਹੁਣ ਉਹ ਦਿਨ ਦੂਰ ਨਹੀਂ ਜਦ ਮਹਿਲਾ ਪ੍ਰਧਾਨ ਫਿਲਮਾਂ 200 ਤੋਂ 500 ਕਰੋੜ ਦਾ ਕਾਰੋਬਾਰ ਕਰਨਗੀਆਂ। ਉੱਧਰ ਸ਼ਾਲਿਨੀ ਠਾਕਰੇ ਦਾ ਕਹਿਣਾ ਹੈ ਕਿ ਉਹ ਹਿੰਦੀ 'ਚ ਵੀਮਨ ਸੈਂਟ੍ਰਿਕ ਫਿਲਮਾਂ ਹੀ ਬਣਾਉਣਾ ਚਾਹੁੰਦੇ ਹਨ ਤੇ ਬਣਾਉਣਗੇ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਪੰਜਾਬ
ਪੰਜਾਬ
ਪੰਜਾਬ
Advertisement