Kanye West Controversy: ਹਾਲੀਵੁੱਡ ਅਦਾਕਾਰਾ ਕਿਮ ਕਾਰਦਾਸ਼ੀਅਨ (Kim Kardashian) ਦੇ ਐਕਸ ਹਸਬੈਂਸ ਅਤੇ ਰੈਪਰ ਕੈਨੀ ਵੈਸਟ (Kanye West) ਇਨ੍ਹੀਂ ਦਿਨੀਂ ਵਿਵਾਦਾਂ 'ਚ ਘਿਰੇ ਹੋਏ ਹਨ। ਰੋਲਿੰਗ ਸਟੋਨ 'ਚ ਪ੍ਰਕਾਸ਼ਿਤ ਇੱਕ ਰਿਪੋਰਟ 'ਚ ਹਾਲ ਹੀ ਵਿੱਚ ਇਹ ਖੁਲਾਸਾ ਹੋਇਆ ਹੈ ਕਿ ਯੀਜ਼ੀ ਐਡੀਡਾਸ ਕੰਪਨੀ ਦੇ ਮੁਲਾਜ਼ਮਾਂ ਨੇ ਇੱਕ ਚਿੱਠੀ ਲਿਖ ਕੇ ਕੈਨੀ ਵੈਸਟ 'ਤੇ ਆਪਣੀ ਸਾਬਕਾ ਪਤਨੀ ਕਿਮ ਕਾਰਦਾਸ਼ੀਅਨ ਦੀਆਂ ਅਸ਼ਲੀਲ ਤਸਵੀਰਾਂ ਆਪਣੇ ਮੁਲਾਜ਼ਮਾਂ ਨੂੰ ਦਿਖਾਉਣ ਦਾ ਦੋਸ਼ ਲਗਾਇਆ ਹੈ।
ਅਸ਼ਲੀਲ ਤਸਵੀਰਾਂ ਦਿਖਾਉਣ ਤੋਂ ਇਲਾਵਾ ਕੈਨੀ 'ਤੇ 2018 'ਚ ਇਕ ਮੁਲਾਕਾਤ ਦੌਰਾਨ ਕਿਮ ਦੀਆਂ ਅਸ਼ਲੀਲ ਵੀਡੀਓ ਦਿਖਾਉਣ ਦਾ ਵੀ ਦੋਸ਼ ਹੈ। ਇਨ੍ਹਾਂ ਖੁਲਾਸੇ ਤੋਂ ਬਾਅਦ ਕੈਨੀ ਵਿਵਾਦਾਂ 'ਚ ਘਿਰ ਗਏ ਹਨ। ਇਸ ਦੇ ਨਾਲ ਹੀ ਯੂਐਸ ਵੀਕਲੀ ਦੀ ਇੱਕ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਕਿਮ ਇਸ ਸਭ ਬਾਰੇ ਕਿਵੇਂ ਮਹਿਸੂਸ ਕਰ ਰਹੀ ਹੈ ਅਤੇ ਉਹ ਇਸ ਸਭ ਬਾਰੇ ਕੀ ਸੋਚ ਰਹੀ ਹੈ।
ਦਾਅਵਿਆਂ ਦੀ ਜਾਂਚ ਕਰ ਰਹੀ ਹੈ ਕਿਮ ਕਾਰਦਾਸ਼ੀਅਨ
ਯੂਐਸ ਵੀਕਲੀ ਨੂੰ ਇਕ ਸੂਤਰ ਨੇ ਦੱਸਿਆ ਹੈ ਕਿ ਕਿਮ ਕਾਰਦਾਸ਼ੀਅਨ ਦਾਅਵਿਆਂ ਦੀ ਜਾਂਚ ਕਰ ਰਹੀ ਹੈ ਕਿ ਕੀ ਸੱਚਮੁੱਚ ਉਸ ਦੇ ਸਾਬਕਾ ਪਤੀ ਕੈਨੀ ਨੇ ਐਡੀਡਾਸ ਨਾਲ ਕੰਮ ਕਰਦੇ ਸਮੇਂ ਮੁਲਾਜ਼ਮਾਂ ਨੂੰ ਆਪਣੀਆਂ ਅਸ਼ਲੀਲ ਫੋਟੋਆਂ ਦਿਖਾਈਆਂ ਸਨ? ਸੂਤਰ ਨੇ ਇਹ ਵੀ ਖੁਲਾਸਾ ਕੀਤਾ ਕਿ ਕਿਮ ਇਨ੍ਹਾਂ ਦਾਅਵਿਆਂ ਤੋਂ ਬਹੁਤ ਨਿਰਾਸ਼ ਹੈ, ਉਹ ਅਪਮਾਨਿਤ ਅਤੇ ਡਰੀ ਹੋਈ ਮਹਿਸੂਸ ਕਰ ਰਹੀ ਹੈ। ਉਹ ਇਨ੍ਹਾਂ ਦੋਸ਼ਾਂ ਦੀ ਪੁਸ਼ਟੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਇਸ ਮਾਮਲੇ ਸਬੰਧੀ ਹੋਰ ਜਾਣਕਾਰੀ ਇਕੱਠੀ ਕਰਨ 'ਚ ਲੱਗੀ ਹੋਈ ਹੈ। ਉਹ ਜਾਣਨਾ ਚਾਹੁੰਦੀ ਹੈ ਕਿ ਮੁਲਾਜ਼ਮਾਂ ਨੇ ਉਸ ਦੀਆਂ ਕਿਹੜੀਆਂ ਤਸਵੀਰਾਂ ਦੇਖੀਆਂ ਸਨ?
ਵਿਆਹ ਤੋਂ 7 ਸਾਲ ਬਾਅਦ ਹੋ ਗਏ ਸਨ ਵੱਖ
ਦੱਸ ਦੇਈਏ ਕਿ ਕਿਮ ਕਾਰਦਾਸ਼ੀਅਨ ਅਤੇ ਕੈਨ ਵੈਸਟ ਨੇ 2 ਸਾਲ ਤੱਕ ਡੇਟ ਕਰਨ ਤੋਂ ਬਾਅਦ ਸਾਲ 2014 'ਚ ਇੱਕ ਦੂਜੇ ਨਾਲ ਵਿਆਹ ਕੀਤਾ ਸੀ। ਇਸ ਦੇ ਨਾਲ ਹੀ ਵਿਆਹ ਦੇ 7 ਸਾਲ ਬਾਅਦ ਸਾਲ 2021 'ਚ ਕਿਮ ਨੇ ਤਲਾਕ ਲਈ ਪਟੀਸ਼ਨ ਦਾਇਰ ਕੀਤੀ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।