ਧਰਮਸ਼ਾਲਾ: ਮਸ਼ਹੂਰ ਕਮੇਡੀਅਨ ਕਪਿਲ ਸ਼ਰਮਾ ਆਪਣੇ ਸਾਥੀਆਂ ਨਾਲ ਮਾਂ ਬਗਲਾਮੁਖੀ ਦੇ ਦਰਬਾਰ ਵਿੱਚ ਪਹੁੰਚਿਆ ਹੋਇਆ ਹੈ। ਇੱਥੇ ਉਸ ਵੱਲੋਂ ਸ਼ਤਰੂ ਨਾਸ਼ਨੀ ਹਵਨ ਕਰਾਇਆ ਜਾਏਗਾ। ਇਸ ਦੌਰਾਨ ਮੰਦਿਰ ਦੇ ਆਸਪਾਸ ਪੁਲਿਸ ਦੀ ਤਾਇਨਾਤੀ ਕੀਤੀ ਗਈ ਹੈ।
ਹਵਨ ਦੇ ਮੱਦੇਨਜ਼ਰ ਮਾਤਾ ਦੇ ਦਰਬਾਰ ਵਿੱਚ ਹਵਨ ਦੀ ਜਗ੍ਹਾ ਦੀਆਂ ਸਾਰੀਆਂ ਲਾਈਟਾਂ ਬੰਦ ਕਰ ਦਿੱਤੀਆਂ ਗਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਹਵਨ ਤੋਂ ਬਾਅਦ ਕਪਿਲ ਮਾਂ ਬਗਲਾਮੁਖੀ ਮੰਦਰ ਦੇ ਦਰਸ਼ਨ ਕਰੇਗਾ।
ਬਗਲਾਮੁਖੀ ਮੰਦਰ ਵਿੱਚ ਹਵਨ ਕਰਨ ਦਾ ਵਿਸ਼ੇਸ਼ ਮਹੱਤਵ ਦੱਸਿਆ ਜਾਂਦਾ ਹੈ। ਮਾਤਾ ਨੂੰ ਸ਼ੱਤਰੂ ਨਾਸ਼ਨੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਸ਼ਰਧਾਲੂਆਂ ਦੀ ਮਾਨਤਾ ਹੈ ਕਿ ਇੱਥੇ ਹਵਨ ਕਰਾਉਣ ਨਾਲ ਸਾਰੇ ਰੁਕੇ ਹੋਏ ਕੰਮ ਪੂਰੇ ਹੋ ਜਾਂਦੇ ਹਨ।