Karamjit Anmol On Punjab Farmer: ਪੰਜਾਬ 'ਚ ਇੰਨੀਂ ਦਿਨੀਂ ਹਾਲਾਤ ਖਰਾਬ ਚੱਲ ਰਹੇ ਹਨ। ਇੱਕ ਤਾਂ ਅੰਮ੍ਰਿਤਪਾਲ ਸਿੰਘ ਕਰਕੇ ਵੈਸੇ ਹੀ ਮਾਹੌਲ ਤਣਾਅ ਭਰਪੂਰ ਬਣਿਆ ਹੋਇਆ ਹੈ, ਉੱਪਰੋਂ ਕਿਸਾਨਾਂ 'ਤੇ ਕੁਦਰਤ ਦੀ ਮਾਰ ਪੈ ਗਈ ਹੈ। ਪਿਛਲੇ ਦਿਨੀਂ ਜ਼ਬਰਦਸਤ ਮੀਂਹ ਤੇ ਝੱਖੜ ਕਰਕੇ ਪੰਜਾਬ 'ਚ ਕਣਕ ਦੀ ਫਸਲ ਬਰਬਾਦ ਹੋ ਗਈ ਹੈ। ਇਹ ਪੰਜਾਬ ਲਈ ਬਹੁਤ ਵੱਡਾ ਨੁਕਸਾਨ ਹੈ।
ਹੁਣ ਇਸ 'ਤੇ ਪੰਜਾਬੀ ਇੰਡਸਟਰੀ ਵੱਲੋਂ ਵੀ ਦੁੱਖ ਜਤਾਇਆ ਜਾ ਰਿਹਾ ਹੈ। ਪੰਜਾਬੀ ਅਦਾਕਾਰ ਤੇ ਕਮੇਡੀਅਨ ਕਰਮਜੀਤ ਅਨਮੋਲ ਨੇ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਖੇਤਾਂ 'ਚ ਖੜੀ ਕਣਕ ਦੀ ਫਸਲ ਦੇ ਨੁਕਸਾਨ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਕਿਸਾਨ ਦੀ ਤਸਵੀਰ ਸ਼ੇਅਰ ਕਰ ਕਿਹਾ, 'ਕਿੱਥੇ ਰੱਖ ਲਵਾਂ ਤੈਨੂੰ ਲਕੋ ਕੇ ਕਣਕੇ, ਰੁੱਤ ਤੇਰੇ 'ਤੇ ਬੇਈਮਾਨ ਹੋ ਗਈ।' ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਕਰਮਜੀਤ ਅਨਮੋਲ ਨੇ ਕੈਪਸ਼ਨ ਲਿਖੀ, 'ਵਾਹਿਗੁਰੂ ਜੀ ਮੇਹਰ ਕਰੋ।' ਦੇਖੋ ਇਹ ਪੋਸਟ:
ਦੱਸ ਦਈਏ ਕਿ ਕਰਮਜੀਤ ਅਨਮੋਲ ਜਲਦ ਹੀ 'ਕੈਰੀ ਆਨ ਜੱਟਾ 3' ਤੇ 'ਮੌਜਾਂ ਹੀ ਮੌਜਾਂ' ਵਰਗੀਆਂ ਫਿਲਮਾਂ 'ਚ ਨਜ਼ਰ ਆਉਣ ਵਾਲੇ ਹਨ। ਇਨ੍ਹਾਂ ਫਿਲਮਾਂ ਦੀ ਸ਼ੂਟਿੰਗ ਲੰਡਨ ;'ਚ ਹੋਈ ਸੀ। ਇਸ ਦੇ ਨਾਲ ਨਾਲ ਕਰਮਜੀਤ ਅਨਮੋਲ ਹਾਲ ਹੀ 'ਚ ਫਿਲਮ 'ਜੀ ਵਾਈਫ ਜੀ' 'ਚ ਵੀ ਨਜ਼ਰ ਆਏ ਸੀ। ਇਸ ਤੋਂ ਇਲਾਵਾ ਅਦਾਕਾਰ 'ਨੀ ਮੈਂ ਸੱਸ ਕੁੱਟਣੀ 2' ਦੀ ਸ਼ੂਟਿੰਗ 'ਚ ਵੀ ਬਿਜ਼ੀ ਹਨ।
ਇਹ ਵੀ ਪੜ੍ਹੋ: ਸ਼ਹਿਨਾਜ਼ ਗਿੱਲ ਨੇ ਕਾਲੀ ਡਰੈੱਸ 'ਚ ਸ਼ੇਅਰ ਕੀਤੀਆਂ ਨਵੀਆਂ ਤਸਵੀਰਾਂ, ਹੌਟ ਅਵਤਾਰ ਦੇਖ ਹੈਰਾਨ ਹੋਏ ਫੈਨਜ਼