Karan Aujla Wedding: ਕਰਨ ਔਜਲਾ ਆਪਣੀ ਗਰਲ ਫ਼ਰੈਂਡ ਪਲਕ ਨਾਲ 3 ਫ਼ਰਵਰੀ 2023 ਨੂੰ ਕਰਨਗੇ ਵਿਆਹ
Karan Aujla Palak:ਪੰਜਾਬੀ ਸਿੰਗਰ ਕਰਨ ਔਜਲਾ ਜਲਦ ਹੀ ਵਿਆਹ ਕਰਨ ਜਾ ਰਹੇ ਹਨ। ਉਹ ਲੰਮੇ ਸਮੇਂ ਤੋਂ ਆਪਣੀ ਗਰਲ ਫ਼ਰੈਂਡ ਪਲਕ ਨਾਲ 3 ਫ਼ਰਵਰੀ 2023 ਨੂੰ ਵਿਆਹ ਦੇ ਬੰਧਨ `ਚ ਬੱਝ ਜਾਣਗੇ। ਇਸ ਸਬੰਧੀ ਪਲਕ ਦੇ ਬ੍ਰਾਈਡਲ ਸ਼ਾਵਰ ਦਾ ਆਯੋਜਨ ਕੀਤਾ ਗਿਆ
Karan Aujla Marriage: ਪੰਜਾਬੀ ਸਿੰਗਰ ਕਰਨ ਔਜਲਾ ਜਲਦ ਹੀ ਵਿਆਹ ਕਰਨ ਜਾ ਰਹੇ ਹਨ। ਉਹ ਲੰਮੇ ਸਮੇਂ ਤੋਂ ਆਪਣੀ ਗਰਲ ਫ਼ਰੈਂਡ ਪਲਕ ਨਾਲ 3 ਫ਼ਰਵਰੀ 2023 ਨੂੰ ਵਿਆਹ ਦੇ ਬੰਧਨ `ਚ ਬੱਝ ਜਾਣਗੇ। ਇਸ ਸਬੰਧੀ ਪਲਕ ਦੇ ਬ੍ਰਾਈਡਲ ਸ਼ਾਵਰ ਦਾ ਆਯੋਜਨ ਕੀਤਾ ਗਿਆ, ਜਿਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ।
ਸੋਸ਼ਲ ਮੀਡੀਆ `ਤੇ ਜੋੜੇ ਦੇ ਵਿਆਹ ਨਾਲ ਜੁੜੇ ਫ਼ੰਕਸ਼ਨ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਇਹ ਤਸਵੀਰਾਂ ਪਲਕ ਦੇ ਬ੍ਰਾਈਡਲ ਸ਼ਾਵਰ ਦੀਆਂ ਹਨ, ਜਿਸ ਵਿੱਚ ਕਰਨ ਪਲਕ ਦੇ ਨਾਲ ਨਜ਼ਰ ਆ ਰਹੇ ਹਨ। ਇਹ ਤਸਵੀਰਾਂ ਸੋਸ਼ਲ ਮੀਡੀਆ `ਤੇ ਖੂਬ ਵਾਇਰਲ ਹੋ ਰਹੀਆਂ ਹਨ।
ਦੱਸ ਦਈਏ ਕਿ ਸਾਲ 2019 ਵਿੱਚ ਕਰਨ ਔਜਲਾ ਨੇ ਆਪਣੀ ਗਰਲ ਫ਼ਰੈਂਡ ਪਲਕ ਨਾਲ ਮੰਗਣੀ ਕੀਤੀ ਸੀ। ਉਦੋਂ ਤੋਂ ਹੀ ਸਿੰਗਰ ਦੇ ਪ੍ਰਸ਼ੰਸਕ ਉਨ੍ਹਾਂ ਦੇ ਵਿਆਹ ਦੀ ਉਡੀਕ ਕਰ ਰਹੇ ਸੀ। ਹੁਣ ਆਖਰਕਾਰ ਕਰਨ ਔਜਲਾ ਦੇ ਵਿਆਹ ਦੀਆਂ ਖਬਰਾਂ ਸਾਹਮਣੇ ਆ ਹੀ ਗਈਆਂ।
ਕੌਣ ਹੈ ਪਲਕ?
ਕਰਨ ਔਜਲਾ ਦੀ ਮੰਗੇਤਰ ਦੇ ਬ੍ਰਾਈਡਲ ਸ਼ਾਵਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਹਮਣੇ ਆਉਣ ਤੋਂ ਤੁਰੰਤ ਬਾਅਦ, ਪ੍ਰਸ਼ੰਸਕ ਗਾਇਕ ਦੇ ਪ੍ਰੇਮੀ ਬਾਰੇ ਜਾਣਕਾਰੀ ਲੱਭ ਰਹੇ ਹਨ। ਬਦਕਿਸਮਤੀ ਨਾਲ, ਉਸ ਬਾਰੇ ਬਹੁਤੀ ਜਾਣਕਾਰੀ ਨਹੀਂ ਹੈ.
ਰਿਪੋਰਟਾਂ ਦੀ ਮੰਨੀਏ ਤਾਂ ਪਲਕ ਕੈਨੇਡਾ ਦੀ ਰਹਿਣ ਵਾਲੀ ਹੈ ਅਤੇ ਪੇਸ਼ੇ ਤੋਂ ਮੇਕਅਪ ਆਰਟਿਸਟ ਹੈ ਅਤੇ 'ਪੀਕੇਆਰ ਮੇਕਅੱਪ ਸਟੂਡੀਓ' ਦੀ ਮਾਲਕ ਹੈ। ਉਹ ਆਪਣੇ ਆਪ ਨੂੰ ਪਲਕ ਔਜਲਾ ਵੀ ਦੱਸਦੀ ਹੈ।