ਸੰਨੀ ਦਿਓਲ ਦੇ ਘਰ ਆਈ ਨੂੰਹ, ਰੀਤਿ ਰਿਵਾਜਾਂ ਨਾਲ ਹੋਇਆ ਪੁੱਤਰ ਕਰਨ ਦਾ ਵਿਆਹ, ਪ੍ਰੀ ਵੈਡਿੰਗ ਤੋਂ ਲੈਕੇ ਰਿਸੈਪਸ਼ਨ ਦੀਆਂ ਦੇਖੋ ਤਸਵੀਰਾਂ
Karan-Drisha Wedding: ਕਰਨ ਦਿਓਲ ਅਤੇ ਦ੍ਰਿਸ਼ਾ ਨੇ ਮੁੰਬਈ ਦੇ ਤਾਜ ਲੈਂਡਸ ਐਂਡ ਹੋਟਲ ਵਿੱਚ ਆਰੀਆ ਸਮਾਜੀ ਰੀਤੀ ਰਿਵਾਜਾਂ ਨਾਲ ਸੱਤ ਫੇਰੇ ਲਏ। ਆਓ ਜਾਣਦੇ ਹਾਂ ਜੋੜੇ ਦੇ ਪ੍ਰੀ-ਵੈਡਿੰਗ ਫੰਕਸ਼ਨ ਤੋਂ ਲੈ ਕੇ ਰਿਸੈਪਸ਼ਨ ਤੱਕ ਦੀਆਂ ਖਾਸ ਗੱਲਾਂ।
![ਸੰਨੀ ਦਿਓਲ ਦੇ ਘਰ ਆਈ ਨੂੰਹ, ਰੀਤਿ ਰਿਵਾਜਾਂ ਨਾਲ ਹੋਇਆ ਪੁੱਤਰ ਕਰਨ ਦਾ ਵਿਆਹ, ਪ੍ਰੀ ਵੈਡਿੰਗ ਤੋਂ ਲੈਕੇ ਰਿਸੈਪਸ਼ਨ ਦੀਆਂ ਦੇਖੋ ਤਸਵੀਰਾਂ karan-deol-married-to-drisha-acharya-with-pre-wedding-functions-to-grand-reception-party ਸੰਨੀ ਦਿਓਲ ਦੇ ਘਰ ਆਈ ਨੂੰਹ, ਰੀਤਿ ਰਿਵਾਜਾਂ ਨਾਲ ਹੋਇਆ ਪੁੱਤਰ ਕਰਨ ਦਾ ਵਿਆਹ, ਪ੍ਰੀ ਵੈਡਿੰਗ ਤੋਂ ਲੈਕੇ ਰਿਸੈਪਸ਼ਨ ਦੀਆਂ ਦੇਖੋ ਤਸਵੀਰਾਂ](https://feeds.abplive.com/onecms/images/uploaded-images/2023/06/19/a1eff135e5623e8dfc6e7e2bc769f5c41687161722197469_original.jpg?impolicy=abp_cdn&imwidth=1200&height=675)
Karan-Drisha Wedding: ਸੰਨੀ ਦਿਓਲ ਦੇ ਬੇਟੇ ਅਤੇ ਅਦਾਕਾਰ ਕਰਨ ਦਿਓਲ ਅਤੇ ਦ੍ਰਿਸ਼ਾ ਆਚਾਰਿਆ ਦਾ ਵਿਆਹ ਹੋ ਗਿਆ ਹੈ। ਮੁੰਬਈ ਦੇ ਤਾਜ ਲੈਂਡਸ ਐਂਡ ਹੋਟਲ 'ਚ ਦੋਵਾਂ ਦੇ ਗ੍ਰੈਂਡ ਰਿਸੈਪਸ਼ਨ ਕੀਤਾ ਗਿਆ ਸੀ। ਦੋਵਾਂ ਦੀ ਰਿਸੈਪਸ਼ਨ ਪਾਰਟੀ ਦੀਆਂ ਤਸਵੀਰਾਂ ਖੂਬ ਵਾਇਰਲ ਹੋ ਰਹੀਆਂ ਹਨ। ਇਸ ਦੌਰਾਨ ਕਰਨ ਅਤੇ ਦ੍ਰੀਸ਼ਾ ਦੇ ਵਿਆਹ ਦੀ ਰਿਸੈਪਸ਼ਨ 'ਚ ਕਈ ਬਾਲੀਵੁੱਡ ਸਿਤਾਰਿਆਂ ਨੇ ਸ਼ਿਰਕਤ ਕੀਤੀ।
ਇਹ ਵੀ ਪੜ੍ਹੋ: ਸੰਨੀ ਦਿਓਲ-ਅਮੀਸ਼ਾ ਪਟੇਲ ਦੀ 'ਗਦਰ' ਓਟੀਟੀ 'ਤੇ ਦੇਖਣ ਲਈ ਹੋ ਜਾਓ ਤਿਆਰ, ਜਾਣੋ ਕਿੱਥੇ ਹੋਵੇਗੀ ਰਿਲੀਜ਼
ਦੱਸ ਦੇਈਏ ਕਿ ਇਸ ਸਾਲ ਦੀ ਸ਼ੁਰੂਆਤ 'ਚ ਧਰਮਿੰਦਰ ਅਤੇ ਪ੍ਰਕਾਸ਼ ਕੌਰ ਦੇ ਵਿਆਹ ਦੀ ਵਰ੍ਹੇਗੰਢ ਸੀ ਅਤੇ ਇਸ ਦੌਰਾਨ ਕਰਨ ਦਿਓਲ ਅਤੇ ਦ੍ਰਿਸ਼ਾ ਆਚਾਰਿਆ ਦੀ ਮੰਗਣੀ ਵੀ ਹੋਈ ਸੀ। ਇਸ ਸਮਾਗਮ ਵਿੱਚ ਸਿਰਫ਼ ਪਰਿਵਾਰਕ ਮੈਂਬਰ ਅਤੇ ਬਹੁਤ ਹੀ ਕਰੀਬੀ ਦੋਸਤ ਸ਼ਾਮਲ ਹੋਏ। ਇਸ ਤੋਂ ਬਾਅਦ 18 ਜੂਨ ਨੂੰ ਦੋਹਾਂ ਨੇ ਰਵਾਇਤੀ ਰੀਤੀ-ਰਿਵਾਜਾਂ ਨਾਲ ਵਿਆਹ ਕਰਵਾ ਲਿਆ।
ਪ੍ਰੀ-ਵੈਡਿੰਗ ਫੰਕਸ਼ਨ 12 ਜੂਨ ਤੋਂ ਸ਼ੁਰੂ ਹੋਏ
ਕਰਨ ਦਿਓਲ ਅਤੇ ਦ੍ਰਿਸ਼ਾ ਦੇ ਪ੍ਰੀ-ਵੈਡਿੰਗ ਫੰਕਸ਼ਨ ਦੀ ਸ਼ੁਰੂਆਤ 12 ਜੂਨ ਤੋਂ ਪਾਰਟੀ ਨਾਲ ਹੋਈ ਸੀ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵੀ ਸਾਹਮਣੇ ਆਈਆਂ ਹਨ। ਇਸ ਤੋਂ ਬਾਅਦ ਹਲਦੀ, ਮਹਿੰਦੀ ਅਤੇ ਸੰਗੀਤ ਸਮਾਰੋਹ ਵੀ ਹੋਇਆ। ਕਰਨ-ਦ੍ਰਿਸ਼ਾ ਦੇ ਸੰਗੀਤ ਸਮਾਰੋਹ ਨੇ ਸਭ ਤੋਂ ਵੱਧ ਲਾਈਮਲਾਈਟ ਹਾਸਲ ਕੀਤੀ।
View this post on Instagram
ਧਰਮਿੰਦਰ ਨੇ ਡਾਂਸ ਕੀਤਾ ਤਾਂ ਦੁਲਹਨ ਨੇ ਵੀ ਇੰਜ ਲੁੱਟੀ ਮਹਿਫਲ
ਕਰਨ-ਦ੍ਰਿਸ਼ਾ ਦੇ ਸੰਗੀਤ 'ਚ ਦਾਦਾ ਧਰਮਿੰਦਰ ਆਪਣੀ ਹੀ ਫਿਲਮ ਦੇ ਗੀਤ 'ਯਮਲਾ ਪਗਲਾ ਦੀਵਾਨਾ' 'ਤੇ ਡਾਂਸ ਕਰਦੇ ਨਜ਼ਰ ਆਏ। ਇਸ ਦੇ ਨਾਲ ਹੀ ਸੰਨੀ ਦਿਓਲ ਨੇ ਵੀ ਆਪਣੀ ਸੁਪਰਹਿੱਟ ਫਿਲਮ ਗਦਰ ਦੇ ਗੀਤ 'ਮੈਂ ਨਿਕਲਾ ਗੱਡੀ ਲੈਕੇ' 'ਤੇ ਸਟੇਜ 'ਤੇ ਖੂਬ ਡਾਂਸ ਕੀਤਾ।
View this post on Instagram
ਭਰਾ ਰਾਜਵੀਰ ਨਾਲ ਨੱਚਿਆ ਕਰਨ ਦਿਓਲ
ਇਸ ਦੇ ਨਾਲ ਹੀ ਕਰਨ ਆਪਣੇ ਭਰਾ ਰਾਜਵੀਰ ਨਾਲ ਡਾਂਸ ਕਰਦੇ ਵੀ ਨਜ਼ਰ ਆਏ। ਇਸ ਦੌਰਾਨ ਦ੍ਰੀਸ਼ਾ ਨੇ ਵੀ ਆਪਣੇ ਡਾਂਸ ਪਰਫਾਰਮੈਂਸ ਨਾਲ ਧਮਾਲ ਮਚਾ ਦਿੱਤੀ। ਇਸ ਦੇ ਨਾਲ ਹੀ ਸੰਗੀਤ ਸਮਾਰੋਹ 'ਚ ਅਦਾਕਾਰ ਰਣਵੀਰ ਸਿੰਘ ਵੀ ਪਹੁੰਚੇ, ਜੋ ਕਰਨ ਨੂੰ ਗੋਦ 'ਚ ਚੁੱਕ ਕੇ ਡਾਂਸ ਕਰਦੇ ਨਜ਼ਰ ਆਏ।
View this post on Instagram
ਜੋੜੇ ਨੇ 18 ਜੂਨ ਨੂੰ ਲਏ ਸੱਤ ਫੇਰੇ
ਪ੍ਰੀ-ਵੈਡਿੰਗ ਫੰਕਸ਼ਨ ਤੋਂ ਬਾਅਦ, 18 ਜੂਨ ਨੂੰ, ਕਰਨ ਦਿਓਲ ਦੀ ਬਾਰਾਤ ਧੂਮ-ਧਾਮ ਨਾਲ ਨਿਕਲੀ। ਇਸ ਦੌਰਾਨ ਕਰਨ ਗੋਲਡਨ ਸ਼ੇਰਵਾਨੀ ਵਿੱਚ ਲਾੜੇ ਦੇ ਰੂਪ ਵਿੱਚ ਨਜ਼ਰ ਆਏ। ਇਸ ਦੇ ਨਾਲ ਹੀ ਸਾਰੇ ਬਾਰਾਤੀਆਂ ਨੇ ਸਿਰਾਂ 'ਤੇ ਲਾਲ ਪੱਗਾਂ ਬੰਨ੍ਹੀਆਂ ਹੋਈਆਂ ਦਿਖਾਈ ਦਿੱਤੀਆਂ।
View this post on Instagram
ਕਰਨ ਦਿਓਲ ਅਤੇ ਦ੍ਰਿਸ਼ਾ ਨੇ ਮੁੰਬਈ ਦੇ ਤਾਜ ਲੈਂਡਸ ਐਂਡ ਹੋਟਲ ਵਿੱਚ ਆਰੀਆ ਸਮਾਜੀ ਰੀਤੀ ਰਿਵਾਜਾਂ ਨਾਲ ਸੱਤ ਫੇਰੇ ਲਏ। ਇਸ ਦੌਰਾਨ ਦਿਸ਼ਾ ਲਾਲ ਜੋੜੀ 'ਚ ਦੁਲਹਨ ਦੇ ਰੂਪ 'ਚ ਬੇਹੱਦ ਖੂਬਸੂਰਤ ਲੱਗ ਰਹੀ ਸੀ। ਕਰਨ ਦਿਓਲ ਨੇ ਆਪਣੇ ਵਿਆਹ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਸਨ, ਜਿਸ 'ਚ ਦੋਵੇਂ ਇਕੱਠੇ ਕਾਫੀ ਖੂਬਸੂਰਤ ਲੱਗ ਰਹੇ ਸਨ।
View this post on Instagram
ਤਾਜ ਲੈਂਡਜ਼ ਐਂਡ ਹੋਟਲ ਵਿਖੇ ਸ਼ਾਨਦਾਰ ਰਿਸੈਪਸ਼ਨ ਪਾਰਟੀ
ਕਰਨ ਦਿਓਲ ਅਤੇ ਦ੍ਰੀਸ਼ਾ ਅਚਾਰੀਆ ਦੇ ਵਿਆਹ ਦੀ ਰਿਸੈਪਸ਼ਨ 18 ਜੂਨ ਨੂੰ ਤਾਜ ਲੈਂਡਸ ਐਂਡ ਹੋਟਲ 'ਚ ਹੋਈ ਸੀ। ਇਸ ਦੌਰਾਨ ਜਿੱਥੇ ਦੁਲਹਨ ਚਮਕਦਾਰ ਗਾਊਨ 'ਚ ਬੇਹੱਦ ਖੂਬਸੂਰਤ ਲੱਗ ਰਹੀ ਸੀ, ਉੱਥੇ ਹੀ ਕਰਨ ਵੀ ਬਲੈਕ ਲੁੱਕ 'ਚ ਬੇਹੱਦ ਖੂਬਸੂਰਤ ਲੱਗ ਰਹੇ ਸੀ।
View this post on Instagram
ਇਨ੍ਹਾਂ ਮਸ਼ਹੂਰ ਹਸਤੀਆਂ ਨੇ ਕੀਤੀ ਸ਼ਿਰਕਤ
ਕਰਨ ਅਤੇ ਦਿਸ਼ਾ ਦੀ ਰਿਸੈਪਸ਼ਨ ਪਾਰਟੀ 'ਚ ਬਾਲੀਵੁੱਡ ਹਸਤੀਆਂ ਨੇ ਸ਼ਿਰਕਤ ਕੀਤੀ। ਅਨੁਪਮ ਖੇਰ, ਜੈਕੀ ਸ਼ਰਾਫ ਅਤੇ ਪ੍ਰੇਮ ਚੋਪੜਾ ਤੋਂ ਲੈ ਕੇ ਦੀਪਿਕਾ ਪਾਦੂਕੋਣ, ਰਣਵੀਰ ਸਿੰਘ, ਸਲਮਾਨ ਖਾਨ, ਆਮਿਰ ਖਾਨ, ਕਪਿਲ ਸ਼ਰਮਾ ਵਰਗੇ ਕਈ ਕਲਾਕਾਰਾਂ ਨੇ ਹਿੱਸਾ ਲਿਆ।
ਇਹ ਵੀ ਪੜ੍ਹੋ: ਤਾਨੀਆ ਨੇ ਦੁਲਹਨ ਦੇ ਲਿਬਾਸ 'ਚ ਲੁੱਟੀ ਮਹਿਫਲ, ਫੈਨਜ਼ ਬੋਲੇ- ਐਸ਼ਵਰਿਆ ਰਾਏ ਤੋਂ ਵੀ ਜ਼ਿਆਦਾ ਖੂਬਸੂਰਤ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)