ਫ਼ਿਲਮ ਨੂੰ ਲੈ ਕੇ ਜਿਸ ਤਰ੍ਹਾਂ ਦਾ ਬੱਜ਼ ਕ੍ਰੀਏਟ ਹੋਇਆ ਸੀ ਉਸ ਤੋਂ ਲੱਗ ਰਿਹਾ ਸੀ ਕਿ ਫ਼ਿਲਮ ਨੂੰ ਚੰਗੀ ਓਪਨਿੰਗ ਮਿਲ ਸਕਦੀ ਹੈ। ਪਰ ਕਨਰ ਦਿਓਲ ਆਪਣੇ ਲਈ ਓਡੀਐਂਸ ਨੂੰ ਟਿਕਟ ਖਿੜਕੀ ਤਕ ਖਿੱਚਣ ‘ਚ ਨਾਕਾਮਯਾਬ ਹੋਏ ਹਨ। ਫ਼ਿਲਮ ਦੀ ਪਹਿਲੇ ਦਿਨ ਦੀ ਕਮਾਈ ਦ ਗੱਲ ਕਰੀਏ ਤਾਂ ਇਸ ਨੇ ਪਹਿਲੇ ਦਿਨ ਮਹਿਜ਼ 1.25 ਕਰੋੜ ਰੁਪਏ ਦੀ ਕਮਾਈ ਕੀਤੀ ਹੈ।
ਮੀਡੀਆ ਰਿਪੋਰਟਸ ਦਾ ਦਾਅਵਾ ਹੈ ਕਿ ਕਰਨ ਦਿਓਲ ਦੀ ਫ਼ਿਲਮ ਤੋਂ ਜ਼ਿਆਦਾ ਕਮਾਈ ਸੰਜੇ ਦੱਤ ਦੀ ਫ਼ਿਲਮ ‘ਪ੍ਰਸ਼ਥਾਨਮ’ ਨੇ ਕੀਤੀ ਹੈ। ਕਰਨ ਦਿਓਲ ਦੀ ਫ਼ਿਲਮ ਦੀ ਕਮਾਈ ਲਈ ਉਮੀਦ ਕੀਤੀ ਜਾ ਰਹੀ ਹੈ ਕਿ ਸ਼ਨੀਵਾਰ ਅਤੇ ਐਤਵਾਰ ਨੂੰ ਸ਼ਾਇਦ ਫ਼ਿਲਮ ਦੀ ਕਮਾਈ ‘ਚ ਕੁਝ ਇਜ਼ਾਫਾ ਹੋ ਸਕੇ।