ਮੁੰਬਈ: ਐਕਟਰ ਕਾਰਤਿਕ ਆਰੀਅਨ ਆਪਣੀ ਅਗਲੀ ਫ਼ਿਲਮ ਦੀ ਸ਼ੂਟਿੰਗ ‘ਚ ਰੁਝੇ ਹੋਏ ਹਨ। ਜਿਸ ‘ਚ ਉਨ੍ਹਾਂ ਦੇ ਨਾਲ ਸਾਰਾ ਅਲੀ ਖ਼ਾਨ ਨਜ਼ਰ ਆਉਣ ਵਾਲੀ ਹੈ। ਕੁਝ ਦਿਨ ਪਹਿਲਾਂ ਹੀ ਦੋਵਾਂ ਦਾ ਇੱਕ ਵੀਡੀਓ ਲੀਕ ਹੋਇਆ ਸੀ। ਜਿਸ ‘ਚ ਦੋਵੇਂ ਇੱਕ ਦੂਜੇ ਨੂੰ ਕੀਸ ਕਰਦੇ ਨਜ਼ਰ ਆ ਰਹੇ ਸੀ।


ਹੁਣ ਇੱਕ ਵਾਰ ਫੇਰ ਦੋਵਾਂ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਜੋ ਫ਼ਿਲਮ ਦੇ ਸੈੱਟ ਤੋਂ ਹੀ ਲੀਕ ਹੋਈ ਹੈ। ਤਸਵੀਰਾਂ ‘ਚ ਦੋਵੇਂ ਇੱਕ ਦੂਜੇ ਦੇ ਨਾਲ ਖੜ੍ਹੇ ਹਨ। ਕਾਰਤਿਕ ਆਪਣੀ ਕੋ-ਸਟਾਰ ਨੂੰ ਬੇਹੱਦ ਪਿਆਰ ਨਾਲ ਦੇਖ ਰਹੇ ਹਨ। ਜਿਸ ਅੰਦਾਜ਼ ‘ਚ ਕਾਰਤਿਕ, ਸਾਰਾ ਨੂੰ ਨਿਹਾਰ ਰਹੇ ਹਨ ਅਜਿਹਾ ਲੱਗ ਰਿਹਾ ਹੈ ਕਿ ਉਹ ਸਾਰਾ ਤੋਂ ਆਪਣੀਆਂ ਨਜ਼ਰਾਂ ਨਹੀਂ ਹੱਟਾ ਪਾ ਰਹੇ।


ਸਾਰਾ ਪਹਿਲਾਂ ਹੀ ਖੁਲਾਸਾ ਕਰ ਚੁੱਕੀ ਹੈ ਕਿ ਉਹ ਕਾਰਤਿਕ ਨੂੰ ਡੇਟ ਕਰਨਾ ਚਾਹੁੰਦੀ ਹੈ। ਹੁਣ ਦੋਵੇਂ ਇੱਕ ਹੀ ਫ਼ਿਲਮ ‘ਚ ਸਕਰੀਨ ਸ਼ੇਅਰ ਕਰ ਰਹੇ ਹਨ ਜਿਸ ਕਾਰਨ ਸਭ ਦੀਆਂ ਨਜ਼ਰਾਂ ਦੋਵਾਂ ‘ਤੇ ਹੀ ਟਿੱਕੀਆਂ ਹੋਇਆਂ ਹਨ। ਖ਼ਬਰਾਂ ਨੇ ਕਿ ਜਿਸ ਫ਼ਿਲਮ ‘ਚ ਸਾਰਾ-ਕਾਰਤਿਕ ਨਜ਼ਰ ਆ ਰਹੇ ਹਨ ਉਹ ‘ਲੱਵ ਆਜ ਕਲ੍ਹ’ ਦਾ ਸਿਕੂਅਲ ਹੈ।