ਪੜਚੋਲ ਕਰੋ
Advertisement
ਸਕੂਲ ਜਾਣ ਤੋਂ ਬਚਣ ਲਈ ਬੱਚਿਆਂ ਲੱਭਿਆ ਨਵਾਂ ਤਰੀਕਾ, ਬੱਚੀ ਨੇ ਟੀਵੀ ਰਿਪੋਰਟਿੰਗ ਦੇ ਲਹਿਜ਼ੇ 'ਚ ਫੜਿਆ
ਸ੍ਰੀਨਗਰ: ਜੰਮੂ ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਵਿੱਚ ਪਿਛਲੇ ਕੁਝ ਦਿਨਾਂ ਤੋਂ ਖ਼ੂਬ ਬਰਫ਼ਬਾਰੀ ਹੋਈ ਹੈ। ਇਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਦੌਰਾਨ ਕਸ਼ਮੀਰੀ ਬੱਚੀ ਦਾ ਵੀਡੀਓ ਵਾਇਰਲ ਹੋ ਰਿਹਾ ਹੈ, ਜੋ ਟੀਵੀ ਰਿਪੋਰਟ ਵਾਂਗ ਅਜਿਹੇ ਬੱਚਿਆਂ ਨੂੰ ਬਰਫ਼ ਵਿੱਚੋਂ ਫੜਦੀ ਹੈ।
ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਦੀ ਸਕੂਲੀ ਵਿਦਿਆਰਥਣ ਸੂਬੇ ਵਿੱਚ ਹੋਈ ਭਾਰੀ ਬਰਫ਼ਬਾਰੀ ਦੀ ਰਿਪੋਰਟਿੰਗ ਕਰ ਰਹੀ ਹੈ। ਫ਼ੋਨ 'ਤੇ ਬਣਾਈ ਇਸ ਵੀਡੀਓ ਦੀ ਮਜ਼ੇਦਾਰ ਗੱਲ ਇਹ ਹੈ ਕਿ ਬੱਚੀ ਕੋਲ ਅਸਲੀ ਮਾਈਕ ਨਹੀਂ ਸੀ। ਇਸ ਲਈ ਉਸ ਨੇ ਕਿਸੇ ਡੰਡੇ ਨੂੰ ਮਾਈਕ ਵਜੋਂ ਵਰਤਿਆ। ਰਿਪੋਰਟਿੰਗ ਦੌਰਾਨ ਬੱਚੀ ਦੱਸਦੀ ਹੈ ਕਿ ਸਕੂਲੀ ਬੱਚਿਆਂ ਨੇ ਪੜ੍ਹਾਈ ਤੋਂ ਬਚਣ ਲਈ ਬਰਫ਼ ਹੇਠਾਂ ਸੁਰੰਗ ਪੁੱਟ ਲਈ ਹੈ ਤੇ ਉਹ ਉੱਥੇ ਲੁਕ ਜਾਂਦੇ ਹਨ।
ਉਹ ਦੱਸਦੀ ਹੈ ਕਿ ਇਨ੍ਹਾਂ ਦੇ ਮੰਮੀ-ਪਾਪਾ ਨੂੰ ਇਸ ਟਨਲ ਬਾਰੇ ਪਤਾ ਨਹੀਂ ਹੈ, ਜਿਸ ਦਾ ਉਹ ਲਾਭ ਉਠਾ ਰਹੇ ਹਨ। ਇਸ ਬੱਚੀ ਨੇ ਆਪਣੀ ਵੀਡੀਓ ਵਿੱਚ ਤਜ਼ਰਬੇਕਾਰ ਪੱਤਰਕਾਰ ਵਾਂਗ ਇਹ ਵੀ ਦੱਸਿਆ ਕਿ ਉਹ ਇਸ ਸਮੇਂ ਕਿੱਥੇ ਖੜ੍ਹੀ ਹੈ ਤੇ ਕਿਸ ਬਾਰੇ ਗੱਲ ਕਰਨ ਵਾਲੀ ਹੈ। ਛੋਟੀ ਜਿਹੀ ਬੱਚੀ ਦੇ ਹੁਨਰ ਨੂੰ ਲੋਕ ਸੋਸ਼ਲ ਮੀਡੀਆ 'ਤੇ ਕਾਫੀ ਸਲਾਹ ਰਹੇ ਹਨ ਤੇ ਉਸ ਨੂੰ ਭਵਿੱਖ ਦਾ ਰਿਪੋਰਟਰ ਦੱਸ ਰਹੇ ਹਨ।
ਦੇਖੋ ਵੀਡੀਓ-
A schoolgirl from #Shopian is reporting about snowfall. Watch this aspiring journalist’s report. #kashmir pic.twitter.com/QSKYAopZ6h
— Fahad Shah (@pzfahad) February 8, 2019
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਕ੍ਰਿਕਟ
ਕ੍ਰਿਕਟ
ਪੰਜਾਬ
Advertisement