ਮੁੰਬਈ: ਦੇਸ਼ ਦਾ ਖੂਬਸੂਰਤ ਸੂਬਾ ਕੇਰਲ ਇਸ ਸਮੇਂ ਕੁਦਰਤੀ ਕਹਿਰ ਦਾ ਸ਼ਿਕਾਰ ਹੈ। ਕੇਰਲ ‘ਚ ਆਏ ਹੜ੍ਹ ਕਾਰਨ ਕਈ ਲੋਕਾਂ ਦਾ ਘਰ ਉਜੜ ਗਏ ਤੇ ਕਈਆਂ ਦੀ ਮੌਤ ਹੋ ਗਈ। ਅਜਿਹੇ ‘ਚ ਦੇਸ਼ ਦੇ ਹਰ ਪਾਸੇ ਤੋਂ ਉਨ੍ਹਾਂ ਦੀ ਮਦਦ ਲਈ ਲੋਕ ਤੇ ਸੰਸਧਾਵਾਂ ਅੱਗੇ ਆ ਰਹੀਆਂ ਹਨ।
ਇਸ ਸਮੇਂ ਬਾਲੀਵੁੱਡ ਦੇ ਨਾਲ ਹੋਰ ਇੰਡਸਟਰੀ ਦੇ ਐਕਟਰ-ਐਕਟਰਸ ਵੀ ਅੱਗੇ ਆਏ ਹਨ। ਅਜਿਹੇ ‘ਚ ਬਾਲੀਵੁੱਡ ਦੇ ਬਿੱਗ ਬੀ ਅਮਿਤਾਭ ਬੱਚਨ ਨੇ ਵੀ ਕੇਰਲ ਦੇ ਪੀੜਤਾਂ ਲਈ ਹੱਥ ਅੱਗੇ ਵਧਾਇਆ ਹੈ ਤੇ 51 ਲੱਖ ਰੁਪਏ ਦਾਨ ਕੀਤੇ ਹਨ। ਪੈਸਿਆਂ ਦੇ ਨਾਲ-ਨਾਲ ਉਨ੍ਹਾਂ ਨੇ ਕਈ ਹੋਰ ਚੀਜ਼ਾਂ ਵੀ ਦਾਨ ਕੀਤੀਆਂ ਹਨ।
ਇਸ ਤੋਂ ਇਲਾਵਾ ਐਕਟਰ ਕੁਨਾਲ ਕਪੂਰ ਨੇ ਵੀ ਹੜ੍ਹ ਪੀੜਤਾਂ ਲਈ ਇੱਕ ਕਰੋੜ ਦੀ ਰਾਸ਼ੀ ਜਮ੍ਹਾ ਕਰਵਾਈ ਹੈ। ਇਸ ਦੇ ਨਾਲ ਹੀ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਵੱਧ ਤੋਂ ਵੱਧ ਲੋਕਾਂ ਦੀ ਮਦਦ ਕੀਤੀ ਜਾਵੇ। ਕੇਰਲ ਦੇ ਲੋਕਾਂ ਦੀ ਮਦਦ ਲਈ ਹੁਣ ਤਕ ਬਾਲੀਵੁੱਡ ਤੇ ਟੀਵੀ ਦੇ ਕਈ ਸਟਾਰਸ ਆਪਣੇ ਵੱਲੋਂ ਮਦਦ ਕਰ ਚੁੱਕੇ ਹਨ। ਸੁਸ਼ਾਂਤ ਸਿੰਘ ਰਾਜਪੂਤ ਵੀ ਇੱਕ ਕਰੋੜ ਤੇ ਸੰਨੀ ਲਿਓਨ 5 ਕਰੋੜ ਦੀ ਮਦਦ ਕਰ ਚੁੱਕੀ ਹੈ। ਸਿਰਫ ਇਹੀ ਨਹੀਂ ਸਾਊਥ ਐਕਟਰ ਰਾਜੀਵ ਪਿੱਲੇ ਨੇ ਤਾਂ ਉਨ੍ਹਾਂ ਦੀ ਮਦਦ ਲਈ ਆਪਣਾ ਵਿਆਹ ਵੀ ਟਾਲ ਦਿੱਤਾ ਹੈ।
ਸਟਾਰਸ ਦੇ ਨਾਲ-ਨਾਲ ਬੀਤੇ ਦਿਨੀਂ ਇੰਡੀਆ-ਇੰਗਲੈਂਡ ਸੀਰੀਜ਼ ‘ਚ ਵਿਰਾਟ ਕੋਹਲੀ ਨੇ ਤੀਜੇ ਦਿਨ ਦੇ ਮੈਚ ਦੀ ਜਿੱਤ ਨੂੰ ਕੇਰਲ ਹੜ੍ਹ ਪੀੜਤਾਂ ਨੂੰ ਸਮਰਪਿਤ ਕੀਤਾ ਹੈ।