KGF-2 B.O Collection Day-1: ਸਿਨੇਮਾਘਰਾਂ 'ਚ ਚੱਲਿਆ ਰੌਕੀ ਭਾਈ ਦਾ ਸਿੱਕਾ, ਪਹਿਲੇ ਦਿਨ ਕਮਾਏ ਇੰਨੇ ਕਰੋੜ
KGF-2 B.O Collection Day-1: KGF ਚੈਪਟਰ 2 ਨੇ ਰਿਲੀਜ਼ ਹੁੰਦੇ ਹੀ ਲੋਕਾਂ ਦਾ ਦਿਲ ਜਿੱਤ ਲਿਆ ਹੈ। ਇਸ ਫਿਲਮ ਨੂੰ ਦਰਸ਼ਕਾਂ ਦਾ ਕਾਫੀ ਪਿਆਰ ਮਿਲ ਰਿਹਾ ਹੈ। ਫਿਲਮ ਨੇ ਬਾਕਸ ਆਫਿਸ 'ਤੇ ਵੀ ਜ਼ਬਰਦਸਤ ਕਮਾਈ ਕਰਨੀ ਸ਼ੁਰੂ ਕਰ ਦਿੱਤੀ ਹੈ
KGF-2 B.O Collection Day-1: KGF ਚੈਪਟਰ 2 ਨੇ ਰਿਲੀਜ਼ ਹੁੰਦੇ ਹੀ ਲੋਕਾਂ ਦਾ ਦਿਲ ਜਿੱਤ ਲਿਆ ਹੈ। ਇਸ ਫਿਲਮ ਨੂੰ ਦਰਸ਼ਕਾਂ ਦਾ ਕਾਫੀ ਪਿਆਰ ਮਿਲ ਰਿਹਾ ਹੈ। ਫਿਲਮ ਨੇ ਬਾਕਸ ਆਫਿਸ 'ਤੇ ਵੀ ਜ਼ਬਰਦਸਤ ਕਮਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਪਹਿਲੇ ਦਿਨ ਸਿਨੇਮਾਘਰਾਂ 'ਚ ਦਰਸ਼ਕਾਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ, ਜਿੱਥੇ ਲੋਕਾਂ ਨੇ ਥਿਏਟਰ 'ਚ ਖੂਬ ਤਾਰੀਫ ਕੀਤੀ। ਇਸ ਦੇ ਨਾਲ ਹੀ ਰਿਲੀਜ਼ ਤੋਂ ਬਾਅਦ ਹੁਣ KGF ਚੈਪਟਰ-2 ਦਾ ਬਾਕਸ ਆਫਿਸ ਕਲੈਕਸ਼ਨ (KGF Chapter-2 Box Office Collection) ਸਾਹਮਣੇ ਆਇਆ ਹੈ।
ਫਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਦਰਸ਼ਕਾਂ ਦੀਆਂ ਨਜ਼ਰਾਂ ਹੁਣ ਫਿਲਮ ਦੇ Chapter-2 Box Office Collection Day-1 'ਤੇ ਟਿਕੀਆਂ ਹੋਈਆਂ ਹਨ। ਦੇਈਏ ਫਿਲਮ ਨੇ ਪਹਿਲੇ ਦਿਨ 134.5 ਕਰੋੜ ਦਾ ਕਾਰੋਬਾਰ ਕਰ ਲਿਆ ਹੈ। ਇਸ ਦੇ ਨਾਲ ਹੀ ਫਿਲਮ ਨੇ ਹਿੰਦੀ 'ਚ 53.95 ਕਰੋੜ ਦੀ ਕਮਾਈ ਕੀਤੀ ਹੈ। ਫਿਲਮ ਵੀਰਵਾਰ ਨੂੰ ਰਿਲੀਜ਼ ਹੋਈ ਸੀ ਤੇ ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਫਿਲਮ ਦੂਜੇ, ਤੀਜੇ ਦਿਨ ਵੀ ਜ਼ਬਰਦਸਤ ਕਲੈਕਸ਼ਨ ਕਰੇਗੀ ਕਿਉਂਕਿ ਗੁੱਡ ਫਰਾਈਡੇ, ਵਿਸਾਖੀ ਤੇ ਵੀਕਐਂਡ 'ਤੇ ਵੀ ਛੁੱਟੀਆਂ ਹੋਣਗੀਆਂ, ਜਿਸ ਨਾਲ ਕੇਜੀਐਫ ਫਿਲਮ ਦੇ ਨਿਰਮਾਤਾਵਾਂ ਨੂੰ ਫਾਇਦਾ ਹੋ ਸਕਦਾ ਹੈ।
KGF ਚੈਪਟਰ 1 ਨੂੰ ਹਿੰਦੀ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ। ਇਸ ਦੇ ਨਾਲ ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ KGF-3 ਟ੍ਰੈਂਡ ਕਰ ਰਿਹਾ ਹੈ। ਫਿਲਮ ਦੇ ਅੰਤ ਵਿੱਚ, ਕੇਜੀਐਫ ਫ੍ਰੈਂਚਾਇਜ਼ੀ ਦੇ ਨਿਰਮਾਤਾਵਾਂ ਨੇ 'ਕੇਜੀਐਫ ਚੈਪਟਰ 2' ਦੇ ਪੋਸਟ ਕ੍ਰੈਡਿਟ ਵਿੱਚ ਕੇਜੀਐਫ (KGF-3) ਦੇ ਤੀਜੇ ਭਾਗ ਦਾ ਸੰਕੇਤ ਦਿੱਤਾ ਹੈ, ਜਿਸ ਨਾਲ ਇਹ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਪ੍ਰਸ਼ਾਂਤ ਨੀਲ ਵੀ ਕੇਜੀਐਫ-3 ਲੈਕੇ ਆਉਣਗੇ।
ਫਿਲਮ KGF 2 ਵਿੱਚ ਯਸ਼ ਦੇ ਲੁੱਕ ਦੇ ਨਾਲ, ਅਧੀਰਾ ਦੇ ਰੂਪ ਵਿੱਚ ਸੰਜੇ ਦੱਤ ਦੀ ਅਦਾਕਾਰੀ ਦੀ ਦੱਖਣੀ ਫਿਲਮਾਂ ਵਿੱਚ ਵੀ ਪ੍ਰਸ਼ੰਸਾ ਹੋ ਰਹੀ ਹੈ। ਫਿਲਮ ਦੇ ਹਰ ਸੀਨ ਅਤੇ ਡਾਇਲਾਗ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ। ਇਸ ਦੇ ਨਾਲ ਹੀ 'ਕੇਜੀਐਫ-2' 'ਚ ਯਸ਼ ਇੱਕ ਯੋਧੇ ਦੀ ਭੂਮਿਕਾ 'ਚ ਨਜ਼ਰ ਆ ਰਿਹਾ ਹੈ, ਜੋ ਗਰੀਬਾਂ ਲਈ ਮਸੀਹਾ ਹੈ ਅਤੇ ਇਸ ਫਿਲਮ 'ਚ 'ਯਸ਼' ਦੇ ਨਾਲ ਸੰਜੇ ਦੱਤ, ਰਵੀਨਾ ਟੰਡਨ, ਸ਼੍ਰੀਨਿਧੀ ਸ਼ੈੱਟੀ ਅਤੇ ਰਾਮਚੰਦਰ ਰਾਜੂ ਵੀ ਅਹਿਮ ਭੂਮਿਕਾਵਾਂ ਵਿੱਚ ਹਨ।