(Source: ECI/ABP News)
'ਅੰਦਰੋਂ ਖ਼ਤਮ ਹੋ ਗਈ ਸੀ...'ਕਿਮ ਕਾਰਦਸ਼ੀਅਨ ਦੇ ਬੇਟੇ ਨੇ ਵੇਖ ਲਈ ਸੀ ਐਕਸ ਬੁਆਏਫ੍ਰੈਂਡ ਨਾਲ ਅਦਾਕਾਰਾ ਦੀ ਇਤਰਾਜ਼ਯੋਗ ਵੀਡੀਓ, ਖੁਦ ਦੱਸਿਆ ਕਿੱਸਾ
Kim Kardashian Controversial Video: ਹਾਲ ਹੀ 'ਚ 'ਕਿਮ ਕਾਰਦਸ਼ੀਅਨ' (Kim Kardashian) ਦੇ ਐਪੀਸੋਡ 'ਚ ਅਦਾਕਾਰਾ ਕਿਮ ਦੀਆਂ ਅੱਖਾਂ ਨਮ ਹੁੰਦੀਆਂ ਨਜ਼ਰ ਆਈਆਂ।
!['ਅੰਦਰੋਂ ਖ਼ਤਮ ਹੋ ਗਈ ਸੀ...'ਕਿਮ ਕਾਰਦਸ਼ੀਅਨ ਦੇ ਬੇਟੇ ਨੇ ਵੇਖ ਲਈ ਸੀ ਐਕਸ ਬੁਆਏਫ੍ਰੈਂਡ ਨਾਲ ਅਦਾਕਾਰਾ ਦੀ ਇਤਰਾਜ਼ਯੋਗ ਵੀਡੀਓ, ਖੁਦ ਦੱਸਿਆ ਕਿੱਸਾ Kim Kardarshian son watched objectionable video of actress with ex-boyfriend 'ਅੰਦਰੋਂ ਖ਼ਤਮ ਹੋ ਗਈ ਸੀ...'ਕਿਮ ਕਾਰਦਸ਼ੀਅਨ ਦੇ ਬੇਟੇ ਨੇ ਵੇਖ ਲਈ ਸੀ ਐਕਸ ਬੁਆਏਫ੍ਰੈਂਡ ਨਾਲ ਅਦਾਕਾਰਾ ਦੀ ਇਤਰਾਜ਼ਯੋਗ ਵੀਡੀਓ, ਖੁਦ ਦੱਸਿਆ ਕਿੱਸਾ](https://static.abplive.com/wp-content/uploads/sites/2/2017/11/28171841/Kim-Kardashian-West-31.jpg?impolicy=abp_cdn&imwidth=1200&height=675)
Kim Kardashian Controversial Video: ਹਾਲ ਹੀ 'ਚ 'ਕਿਮ ਕਾਰਦਸ਼ੀਅਨ' (Kim Kardashian) ਦੇ ਐਪੀਸੋਡ 'ਚ ਅਦਾਕਾਰਾ ਕਿਮ ਦੀਆਂ ਅੱਖਾਂ ਨਮ ਹੁੰਦੀਆਂ ਨਜ਼ਰ ਆਈਆਂ। ਦਰਅਸਲ, ਕਿਮ ਦੇ ਬੇਟੇ ਸੇਂਟ ਦੇ ਸਾਹਮਣੇ ਇੱਕ ਅਜਿਹੀ ਵੀਡੀਓ ਆ ਗਈ ਸੀ, ਜਿਸ ਨੂੰ ਉਨ੍ਹਾਂ ਨੇ ਆਪਣੇ ਬੇਟੇ ਨੂੰ ਇਹ ਵੀਡੀਓ ਵੇਖਦੇ ਹੋਏ ਵੇਖ ਲਿਆ ਸੀ। ਇਹ ਵੀਡੀਓ ਸਾਲ 2007 ਦੀ ਇੱਕ ਵਿਵਾਦਤ ਵੀਡੀਓ (Kim Kardashian Controversial Video) ਸੀ, ਜੋ ਅਦਾਕਾਰਾ ਕਿਮ ਦੀ ਸੀ। ਇਹ ਇੱਕ ਐਡ ਵੀਡੀਓ ਸੀ, ਜਿਸ 'ਚ ਇਤਰਾਜ਼ਯੋਗ ਦ੍ਰਿਸ਼ ਸਨ। ਇਸ 'ਚ ਕਿਮ ਆਪਣੇ ਐਕਸ ਬੁਆਏਫ੍ਰੈਂਡ ਆਰਜੇ (Kim Kardashian Ex Boyfriend) ਨਾਲ ਸੀ।
ਐਪੀਸੋਡ 'ਚ ਦੱਸਿਆ ਗਿਆ ਕਿ ਕਿਮ ਦਾ ਬੇਟਾ ਸੇਂਟ ਅਦਾਕਾਰਾ ਦੇ ਆਈਪੈਡ 'ਚ ਰੋਬਲੋਕਸ ਖੇਡ ਰਿਹਾ ਸੀ। ਉਸੇ ਸਮੇਂ ਉਸ ਨੇ ਦੇਖਿਆ ਕਿ ਕਿਮ ਕਾਰਦਸ਼ੀਅਨ ਦੇ ਕ੍ਰਾਇੰਗ ਮੀਮਜ਼ ਟ੍ਰੈਂਡ ਕਰ ਰਹੇ ਹਨ, ਜਿਨ੍ਹਾਂ 'ਚ ਕੁਝ ਅਣਰਿਲੀਜ਼ ਹੋਏ ਸੀਨ ਦੀ ਗੱਲ ਹੋ ਰਹੀ ਹੈ। ਇਨ੍ਹਾਂ ਮੀਮਜ਼ 'ਚ ਉਸ ਵਿਵਾਦਤ 'ਸੈਕਸ ਟੇਪ' ਦੀ ਗੱਲ ਕੀਤੀ ਜਾ ਰਹੀ ਸੀ।
ਕੀ ਬੋਲੀ Kim Kardashian
ਇੰਡੀਆ ਟੂਡੇ ਅਨੁਸਾਰ ਇਸ ਬਾਰੇ ਗੱਲ ਕਰਦੇ ਹੋਏ ਕਿਮ ਕਾਰਦਸ਼ੀਅਨ ਨੇ ਕਿਹਾ, "ਇਹ ਇੱਕ ਕਲਿੱਕਬੈਟ ਸੀ, ਜੋ ਸੰਕੇਤ ਦਿੰਦਾ ਸੀ ਕਿ ਜੇਕਰ ਤੁਸੀਂ ਉਸ 'ਤੇ ਕਲਿੱਕ ਕਰਦੇ ਹੋ ਤਾਂ ਇੱਕ ਨਵੀਂ ਸੈਕਸ ਟੇਪ ਸਾਹਮਣੇ ਆਉਣ ਵਾਲੀ ਹੈ। ਜੇ ਮੇਰਾ ਪੁੱਤਰ ਥੋੜਾ ਵੱਡਾ ਹੁੰਦਾ ਤੇ ਪੜ੍ਹਨ ਦੇ ਯੋਗ ਹੁੰਦਾ ਤਾਂ ਮੈਂ ਬੱਸ ਖ਼ਤਮ ਹੋ ਜਾਂਦੀ। ਪਰ ਮੈਂ ਅੰਦਰ ਹੀ ਅੰਦਰ ਮਰ ਗਈ।"
ਸਾਲ 2007 ਦਾ ਕਿੱਸਾ
ਦੱਸ ਦੇਈਏ ਕਿ ਸਾਲ 2007 'ਚ ਅਮਰੀਕੀ ਮੀਡੀਆ ਪਰਸਨੈਲਿਟੀ ਕਿਮ ਕਾਰਦਸ਼ੀਅਨ ਨੂੰ ਉਸ ਵੀਡੀਓ ਨੂੰ ਰਿਲੀਜ਼ ਹੋਣ ਤੋਂ ਰੋਕਣ 'ਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ। ਅਦਾਕਾਰਾ ਨੇ ਐਡਲਟ ਪ੍ਰੋਡਕਸ਼ਨ ਕੰਪਨੀ ਵਿਵੇਡ ਐਂਟਰਟੇਨਮੈਂਟ ਨੂੰ ਕਾਨੂੰਨੀ ਨੋਟਿਸ ਭੇਜਿਆ ਸੀ।
ਹਾਲਾਂਕਿ ਬਾਅਦ 'ਚ ਕਿਮ ਨੇ ਕੇਸ ਦਾਇਰ ਕੀਤਾ ਸੀ, ਜਿਸ ਦੇ ਨਤੀਜੇ ਵਜੋਂ ਕੰਪਨੀ ਨੇ ਅਦਾਕਾਰਾ ਨੂੰ ਸਮਝੌਤੇ ਲਈ ਪੇਸ਼ਕਸ਼ ਕੀਤੀ। ਸਾਲ 2019 'ਚ ਜਦੋਂ ਐਂਡੀ ਕੋਹਨ ਨੇ ਇਸ ਮਾਮਲੇ 'ਚ ਕਿਮ ਤੋਂ ਸਵਾਲ ਕੀਤਾ ਸੀ ਕਿ ਉਹ ਆਪਣੇ ਬੱਚਿਆਂ ਨੂੰ ਇਸ ਕਿੱਸੇ ਬਾਰੇ ਕਿਵੇਂ ਦੱਸੇਗੀ? ਇਸ 'ਤੇ ਕਿਮ ਕਾਰਦਸ਼ੀਅਨ ਨੇ ਕਿਹਾ ਸੀ, "ਮੈਨੂੰ ਲੱਗਦਾ ਹੈ ਕਿ ਮੈਂ ਆਪਣੇ ਬੱਚਿਆਂ ਨਾਲ ਬਹੁਤ ਇਮਾਨਦਾਰ ਹੋਵਾਂਗੀ। ਸਮੇਂ ਦੇ ਨਾਲ ਮੈਂ ਇਮਾਨਦਾਰ ਰਹਾਂਗੀ। ਇਹੀ ਹੋ ਸਕਦਾ ਹੈ, ਹੋਰ ਕੀ ਰਸਤਾ?"
Kim Kardashian ਬਾਰੇ ਕੀਤਾ ਗਿਆ ਸੀ ਦਾਅਵਾ!
ਕੁਝ ਦਿਨ ਪਹਿਲਾਂ ਹਾਲੀਵੁੱਡ 'ਚ ਇੱਕ ਸੈਕਸ ਟੇਪ ਬ੍ਰੋਕਰ Kevin Blatt ਨੇ ਦਾਅਵਾ ਕੀਤਾ ਸੀ ਕਿ ਕਿਮ ਕਾਰਦਸ਼ੀਅਨ ਨੇ ਸਾਲ 2002 'ਚ ਸੈਕਸ ਟੇਪਾਂ ਰਾਹੀਂ ਵੱਡੀ ਰਕਮ ਕਮਾਈ ਸੀ। ਆਰਜੇ ਨਾਲ ਇਸ ਵੀਡੀਓ 'ਚ ਅਦਾਕਾਰਾ ਨੇ 20 ਮਿਲੀਅਨ ਡਾਲਰ ਕਮਾਏ ਸਨ, ਜਿਸ 'ਚ ਕੁਝ ਸੀਨਸ ਹਟਾ ਦਿੱਤੇ ਗਏ ਸਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)