ਪੜਚੋਲ ਕਰੋ
Advertisement
ਸੈਫ ਦੀ ਨਾਗਾ ਸਾਧੂ ਵਾਲੀ ਫ਼ਿਲਮ ‘ਲਾਲ ਕਪਤਾਨ’ ਦਾ ਪਹਿਲਾ ਦਮਦਾਰ ਟ੍ਰੇਲਰ ਰਿਲੀਜ਼
ਬਾਲੀਵੁੱਡ ਐਕਟਰ ਸੈਫ ਅਲੀ ਖ਼ਾਨ ਦੀ ਆਉਣ ਵਾਲੀ ਫ਼ਿਲਮ ‘ਲਾਲ ਕਪਤਾਨ’ ਦੇ ਟ੍ਰੇਲਰ ਦਾ ਚੈਪਟਰ ਇੱਕ ਰਿਲੀਜ਼ ਹੋ ਗਿਆ ਹੈ। ਇਸ ਟ੍ਰੇਲਰ ਨੂੰ ‘ਦ ਹੰਟ’ ਦਾ ਨਾਂ ਦਿੱਤਾ ਗਿਆ ਹੈ। ਟ੍ਰੇਲਰ ‘ਚ ਨਾਗਾ ਸਾਧੂ ਬਣੇ ਸੈਫ ਅਲੀ ਖ਼ਾਨ ਦਾ ਦਮਦਾਰ ਅੰਦਾਜ਼ ਵੇਖਣ ਨੂੰ ਮਿਲ ਰਿਹਾ ਹੈ।
ਮੁੰਬਈ: ਬਾਲੀਵੁੱਡ ਐਕਟਰ ਸੈਫ ਅਲੀ ਖ਼ਾਨ ਦੀ ਆਉਣ ਵਾਲੀ ਫ਼ਿਲਮ ‘ਲਾਲ ਕਪਤਾਨ’ ਦੇ ਟ੍ਰੇਲਰ ਦਾ ਚੈਪਟਰ ਇੱਕ ਰਿਲੀਜ਼ ਹੋ ਗਿਆ ਹੈ। ਇਸ ਟ੍ਰੇਲਰ ਨੂੰ ‘ਦ ਹੰਟ’ ਦਾ ਨਾਂ ਦਿੱਤਾ ਗਿਆ ਹੈ। ਟ੍ਰੇਲਰ ‘ਚ ਨਾਗਾ ਸਾਧੂ ਬਣੇ ਸੈਫ ਅਲੀ ਖ਼ਾਨ ਦਾ ਦਮਦਾਰ ਅੰਦਾਜ਼ ਵੇਖਣ ਨੂੰ ਮਿਲ ਰਿਹਾ ਹੈ। ਫ਼ਿਲਮ ‘ਚ ਉਨ੍ਹਾਂ ਦਾ ਲੁੱਕ ਵੀ ਬੇਹੱਦ ਜਾਨਦਾਰ ਲੱਗ ਰਿਹਾ ਹੈ।
‘ਲਾਲ ਕਪਤਾਨ’ ਦੇ ਇੱਕ ਮਿੰਟ ਦੇ ਟ੍ਰੇਲਰ ਦੀ ਸ਼ੁਰੂਆਤ ਸੈਫ ਦੇ ਲਾਜਵਾਬ ਡਾਈਲੌਗ ਤੋਂ ਹੁੰਦੀ ਹੈ। ਟ੍ਰੇਲਰ ‘ਚ ਤੁਹਾਨੂੰ ਸੋਨਾਕਸ਼ੀ ਸਿਨ੍ਹਾ ਦੀ ਆਵਾਜ਼ ਵੀ ਸੁਣਾਈ ਦੇ ਰਹੀ ਹੈ। ਟ੍ਰੇਲਰ ‘ਚ ਸੈਫ ਅਲੀ ਖ਼ਾਨ ਬੇਦਰਦੀ ਨਾਲ ਲੋਕਾਂ ਦਾ ਕਤਲ ਕਰਦੇ ਵੀ ਨਜ਼ਰ ਆ ਰਹੇ ਹਨ।
ਇਸ ਫ਼ਿਲਮ ਦੀ ਸ਼ੂਟਿੰਗ ਸਮੇਂ ਤੋਂ ਹੀ ਕਾਫੀ ਚਰਚਾ ਹੋ ਰਹੀ ਹੈ। ਫ਼ਿਲਮ ‘ਚ ਸੈਫ ਅਲੀ ਖ਼ਾਨ ਦੇ ਨਾਲ ਮਾਨਵ ਵਿਜ, ਜ਼ੋਯਾ ਹੁਸੈਨ, ਦੀਪਕ ਡੋਬਰੀਆਲ ਤੇ ਸਿਮੋਨ ਸਿੰਘ ਜਿਹੇ ਕਲਾਕਾਰ ਨਜ਼ਰ ਆਉਣਗੇ।
ਸੈਫ ਦਾ ਪੋਸਟਰ ਜਦੋਂ ਵੀ ਰਿਲੀਜ਼ ਹੋਇਆ ਹੈ, ਉਦੋਂ ਤੋਂ ਹੀ ਫੈਨਸ ਦਾ ਟ੍ਰੇਲਰ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ। ਫ਼ਿਲਮ ਨੂੰ ਆਨੰਦ ਐਲ ਰਾਏ ਨੇ ਕਲਰ ਯੈਲੋ ਪ੍ਰੋਡਕਸ਼ਨਜ਼ ਪ੍ਰਾਈਵੇਟ ਲਿਮਟਿਡ ਦੇ ਨਾਲ ਮਿਲ ਕੇ ਪ੍ਰੋਡਿਊਸ ਕੀਤਾ ਹੈ। ‘ਲਾਲ ਕਪਤਾਨ’ ਦਾ ਡਾਇਰੈਕਸ਼ਨ ਨਵਦੀਪ ਸਿੰਘ ਨੇ ਕੀਤਾ ਹੈ। ਫ਼ਿਲਮ ਅਗਲੇ ਮਹੀਨੇ 18 ਅਕਤੂਬਰ ਨੂੰ ਰਿਲੀਜ਼ ਹੋਣੀ ਹੈ। ਵੇਖੋ ਟ੍ਰੈਲਰ:From ashes to ashes, from dust to dust - no hiding from #LaalKaptaan's vengeance, in this we trust. The deadly HUNT has begun! Be a part of his journey. #HuntBegins18Oct
Watch the Official Trailer - Chapter One - The Hunt: https://t.co/WWVzODlThm — Eros Now (@ErosNow) September 24, 2019
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਰਾਸ਼ੀਫਲ
ਕ੍ਰਿਕਟ
ਪੰਜਾਬ
Advertisement