‘ਲਾਲ ਕਪਤਾਨ’ ਦੇ ਇੱਕ ਮਿੰਟ ਦੇ ਟ੍ਰੇਲਰ ਦੀ ਸ਼ੁਰੂਆਤ ਸੈਫ ਦੇ ਲਾਜਵਾਬ ਡਾਈਲੌਗ ਤੋਂ ਹੁੰਦੀ ਹੈ। ਟ੍ਰੇਲਰ ‘ਚ ਤੁਹਾਨੂੰ ਸੋਨਾਕਸ਼ੀ ਸਿਨ੍ਹਾ ਦੀ ਆਵਾਜ਼ ਵੀ ਸੁਣਾਈ ਦੇ ਰਹੀ ਹੈ। ਟ੍ਰੇਲਰ ‘ਚ ਸੈਫ ਅਲੀ ਖ਼ਾਨ ਬੇਦਰਦੀ ਨਾਲ ਲੋਕਾਂ ਦਾ ਕਤਲ ਕਰਦੇ ਵੀ ਨਜ਼ਰ ਆ ਰਹੇ ਹਨ।
ਇਸ ਫ਼ਿਲਮ ਦੀ ਸ਼ੂਟਿੰਗ ਸਮੇਂ ਤੋਂ ਹੀ ਕਾਫੀ ਚਰਚਾ ਹੋ ਰਹੀ ਹੈ। ਫ਼ਿਲਮ ‘ਚ ਸੈਫ ਅਲੀ ਖ਼ਾਨ ਦੇ ਨਾਲ ਮਾਨਵ ਵਿਜ, ਜ਼ੋਯਾ ਹੁਸੈਨ, ਦੀਪਕ ਡੋਬਰੀਆਲ ਤੇ ਸਿਮੋਨ ਸਿੰਘ ਜਿਹੇ ਕਲਾਕਾਰ ਨਜ਼ਰ ਆਉਣਗੇ।
ਸੈਫ ਦਾ ਪੋਸਟਰ ਜਦੋਂ ਵੀ ਰਿਲੀਜ਼ ਹੋਇਆ ਹੈ, ਉਦੋਂ ਤੋਂ ਹੀ ਫੈਨਸ ਦਾ ਟ੍ਰੇਲਰ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ। ਫ਼ਿਲਮ ਨੂੰ ਆਨੰਦ ਐਲ ਰਾਏ ਨੇ ਕਲਰ ਯੈਲੋ ਪ੍ਰੋਡਕਸ਼ਨਜ਼ ਪ੍ਰਾਈਵੇਟ ਲਿਮਟਿਡ ਦੇ ਨਾਲ ਮਿਲ ਕੇ ਪ੍ਰੋਡਿਊਸ ਕੀਤਾ ਹੈ। ‘ਲਾਲ ਕਪਤਾਨ’ ਦਾ ਡਾਇਰੈਕਸ਼ਨ ਨਵਦੀਪ ਸਿੰਘ ਨੇ ਕੀਤਾ ਹੈ। ਫ਼ਿਲਮ ਅਗਲੇ ਮਹੀਨੇ 18 ਅਕਤੂਬਰ ਨੂੰ ਰਿਲੀਜ਼ ਹੋਣੀ ਹੈ।
ਵੇਖੋ ਟ੍ਰੈਲਰ: