![ABP Premium](https://cdn.abplive.com/imagebank/Premium-ad-Icon.png)
Diljit Dosanjh: ਜਦੋਂ ਛੋਟੇ ਬੱਚੇ ਨੇ ਉਤਾਰੀ ਦਿਲਜੀਤ ਦੋਸਾਂਝ ਦੀ ਨਕਲ, 'ਜੂਨੀਅਰ ਦੋਸਾਂਝ' ਦੀ ਐਕਟਿੰਗ ਦੇਖ ਦਿਲਜੀਤ ਵੀ ਹੋ ਗਏ ਸੀ ਹੈਰਾਨ, ਦੇਖੋ ਵੀਡੀਓ
Diljit Dosanjh Video: ਦਿਲਜੀਤ ਦੋਸਾਂਝ ਦਾ ਪੁਰਾਣਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਦਿਲਜੀਤ ਇੱਕ ਗਾਇਕੀ ਰਿਐਲਟੀ ਸ਼ੋਅ ਦੇ ਜੱਜ ਹਨ। ਇਹ ਕਾਫੀ ਪੁਰਾਣਾ ਵੀਡੀਓ ਹੈ, ਪਰ ਇਹ ਵੀਡੀਓ ਫੈਨਜ਼ ਦਾ ਦਿਲ ਜਿੱਤ ਰਿਹਾ ਹੈ...
![Diljit Dosanjh: ਜਦੋਂ ਛੋਟੇ ਬੱਚੇ ਨੇ ਉਤਾਰੀ ਦਿਲਜੀਤ ਦੋਸਾਂਝ ਦੀ ਨਕਲ, 'ਜੂਨੀਅਰ ਦੋਸਾਂਝ' ਦੀ ਐਕਟਿੰਗ ਦੇਖ ਦਿਲਜੀਤ ਵੀ ਹੋ ਗਏ ਸੀ ਹੈਰਾਨ, ਦੇਖੋ ਵੀਡੀਓ little boy imitated diljit dosanjh junior dosanjh s actiing will amaze you watch this video Diljit Dosanjh: ਜਦੋਂ ਛੋਟੇ ਬੱਚੇ ਨੇ ਉਤਾਰੀ ਦਿਲਜੀਤ ਦੋਸਾਂਝ ਦੀ ਨਕਲ, 'ਜੂਨੀਅਰ ਦੋਸਾਂਝ' ਦੀ ਐਕਟਿੰਗ ਦੇਖ ਦਿਲਜੀਤ ਵੀ ਹੋ ਗਏ ਸੀ ਹੈਰਾਨ, ਦੇਖੋ ਵੀਡੀਓ](https://feeds.abplive.com/onecms/images/uploaded-images/2023/08/05/00601a2009f744002718a00457d731951691219488048469_original.jpg?impolicy=abp_cdn&imwidth=1200&height=675)
Diljit Dosanjh Viral Video: ਦਿਲਜੀਤ ਦੋਸਾਂਝ ਪੰਜਾਬੀ ਇੰਡਸਟਰੀ ਦੇ ਟੌਪ ਕਲਾਕਾਰ ਹਨ। ਦਿਲਜੀਤ ਨੇ ਆਪਣੇ ਕਰੀਅਰ 'ਚ ਪੰਜਾਬੀ ਇੰਡਸਟਰੀ ਤੋਂ ਲੈਕੇ ਬਾਲੀਵੁੱਡ ਤੇ ਹਲੀਵੁੱਡ ਤੱਕ ਨਾਮ ਕਮਾਇਆ ਹੈ। ਦਿਲਜੀਤ ਦੋਸਾਂਝ ਕੋਚੈਲਾ ਪਰਫਾਰਮੈਂਸ ਤੋਂ ਬਾਅਦ ਗਲੋਬਲ ਸਟਾਰ ਬਣ ਗਏ ਹਨ।
ਦਿਲਜੀਤ ਦੋਸਾਂਝ ਦਾ ਇੱਕ ਪੁਰਾਣਾ ਵੀਡੀਓ ਇੰਨੀਂ ਦਿਨੀਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਦਿਲਜੀਤ ਇੱਕ ਗਾਇਕੀ ਰਿਐਲਟੀ ਸ਼ੋਅ ਦੇ ਜੱਜ ਹਨ। ਹਾਲਾਂਕਿ ਇਹ ਕਾਫੀ ਪੁਰਾਣਾ ਵੀਡੀਓ ਹੈ, ਪਰ ਇਹ ਵੀਡੀਓ ਫੈਨਜ਼ ਦਾ ਦਿਲ ਜਿੱਤ ਰਿਹਾ ਹੈ।
ਵੀਡੀਓ 'ਚ ਇੱਕ ਛੋਟਾ ਬੱਚਾ ਦਿਲਜੀਤ ਦੋਸਾਂਝ ਬਣਿਆ ਨਜ਼ਰ ਆ ਰਿਹਾ ਆ ਰਿਹਾ ਹੈ। ਉਹ ਦਿਲਜੀਤ ਦੀ ਨਕਲ ਕਰ ਰਿਹਾ ਹੈ। ਸਿਰ 'ਤੇ ਦਸਤਾਰ ਸਜਾਇਆ ਇਹ ਛੋਟਾ ਲੜਕਾ ਬੇਹੱਦ ਕਿਊਟ ਲੱਗ ਰਿਹਾ ਹੈ। ਉਸ ਦੀ ਸ਼ਾਨਦਾਰ ਐਕਟਿੰਗ ਦੇਖ ਖੁਦ ਦਿਲਜੀਤ ਵੀ ਹੈਰਾਨ ਰਹਿ ਜਾਂਦੇ ਹਨ। ਵੀਡੀਓ 'ਚ ਦਿਲਜੀਤ ਇਸ ਬੱਚੇ ਦੀ ਐਕਟਿੰਗ ਦੇਖ ਲੋਟਪੋਟ ਹੋ ਕੇ ਹੱਸਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਖੁਦ ਇਸੇ ਲੜਕੇ ਨੇ ਸ਼ੇਅਰ ਕੀਤਾ ਹੈ। ਇਸ ਲੜਕੇ ਦਾ ਨਾਮ ਪ੍ਰੀਤਜੋਤ ਸਿੰਘ ਹੈ। ਇਹ ਇਸੇ ਰਿਐਲਟੀ ਸ਼ੋਅ 'ਚ ਪ੍ਰਤੀਭਾਗੀ ਰਿਹਾ ਸੀ। ਤੁਸੀਂ ਵੀ ਦੇਖੋ ਇਹ ਵੀਡੀਓ :
View this post on Instagram
ਕਾਬਿਲੇਗ਼ੌਰ ਹੈ ਕਿ ਦਿਲਜੀਤ ਦੋਸਾਂਝ ਨੂੰ ਇਹ ਮੁਕਾਮ ਅਸਾਨੀ ਨਾਲ ਹਾਸਲ ਨਹੀਂ ਹੋਇਆ ਸੀ। ਉਨ੍ਹਾਂ ਨੇ ਇਸ ਮੁਕਾਮ 'ਤੇ ਪਹੁੰਚਣ ਲਈ ਖੂਬ ਮੇਹਨਤ ਤੇ ਸੰਘਰਸ਼ ਕੀਤਾ ਹੈ। ਅੱਜ ਦਿਲਜੀਤ ਜਿਸ ਮੁਕਾਮ 'ਤੇ ਹਨ, ਉਸ ਨੂੰ ਪਾਉਣਾ ਹਰ ਨੌਜਵਾਨ ਦਾ ਸੁਪਨਾ ਹੈ। ਵਰਕਫਰੰਟ ਦੀ ਗੱਲ ਕਰੀਏ ਤਾਂ ਦਿਲਜੀਤ ਹਾਲ ਹੀ 'ਚ ਕੈਲੀਫੋਰਨੀਆ ਮਿਊਜ਼ਿਕ ਫੈਸਟੀਵਲ 'ਚ ਕੋਚੈਲਾ 'ਚ ਪਰਫਾਰਮ ਕਰਦੇ ਨਜ਼ਰ ਆਏ ਸੀ। ਉਨ੍ਹਾਂ ਦੀ ਪਰਫਾਰਮੈਂਸ ਨੂੰ ਦੁਨੀਆ ਭਰ 'ਚ ਜ਼ਬਰਦਸਤ ਹੁੰਗਾਰਾ ਮਿਿਲਿਆ ਸੀ। ਇਸ ਤੋਂ ਇਲਾਵਾ ਦਿਲਜੀਤ ਹਾਲ ਹੀ 'ਚ ਨਿਮਰਤ ਖਹਿਰਾ ਨਾਲ ਫਿਲਮ 'ਜੋੜੀ' 'ਚ ਨਜ਼ਰ ਆਏ ਸੀ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)