(Source: ECI/ABP News)
Neeru Bajwa: 'ਬੂਹੇ ਬਾਰੀਆਂ' ਤੋਂ ਨੀਰੂ ਬਾਜਵਾ ਦੀ ਪਹਿਲੀ ਝਲਕ ਆਈ ਸਾਹਮਣੇ, ਦਬੰਗ ਪੁਲਿਸ ਅਫਸਰ ਦੇ ਕਿਰਦਾਰ 'ਚ ਨਜ਼ਰ ਆਵੇਗੀ ਨੀਰੂ
Neeru Bajwa New Movie: ਨੀਰੂ ਨੂੰ ਲੈਕੇ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਨੀਰੂ ਦੀ ਫਿਲਮ 'ਬੂਹੇ ਬਾਰੀਆਂ' 15 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਅਦਾਕਾਰਾ ਨੇ ਹਾਲ ਹੀ 'ਚ ਫਿਲਮ ਦੀ ਰਿਲੀਜ਼ ਡੇਟ ਦਾ ਐਲਾਨ ਕੀਤਾ ਸੀ।
![Neeru Bajwa: 'ਬੂਹੇ ਬਾਰੀਆਂ' ਤੋਂ ਨੀਰੂ ਬਾਜਵਾ ਦੀ ਪਹਿਲੀ ਝਲਕ ਆਈ ਸਾਹਮਣੇ, ਦਬੰਗ ਪੁਲਿਸ ਅਫਸਰ ਦੇ ਕਿਰਦਾਰ 'ਚ ਨਜ਼ਰ ਆਵੇਗੀ ਨੀਰੂ neeru shares official poster of her upcoming movie boohe bariyan actress to play police officer in movie Neeru Bajwa: 'ਬੂਹੇ ਬਾਰੀਆਂ' ਤੋਂ ਨੀਰੂ ਬਾਜਵਾ ਦੀ ਪਹਿਲੀ ਝਲਕ ਆਈ ਸਾਹਮਣੇ, ਦਬੰਗ ਪੁਲਿਸ ਅਫਸਰ ਦੇ ਕਿਰਦਾਰ 'ਚ ਨਜ਼ਰ ਆਵੇਗੀ ਨੀਰੂ](https://feeds.abplive.com/onecms/images/uploaded-images/2023/08/05/e5c4cd2f1c7c3e12960e97711f5354301691217918801469_original.jpg?impolicy=abp_cdn&imwidth=1200&height=675)
Neeru Bajwa First Look From The Movie Buhe Bariyan: ਨੀਰੂ ਬਾਜਵਾ ਦੀ ਗਿਣਤੀ ਪੰਜਾਬੀ ਇੰਡਸਟਰੀ ਦੀਆਂ ਟੌਪ ਅਭਿਨੇਤਰੀਆਂ 'ਚ ਹੁੰਦੀ ਹੈ। ਉਸ ਨੇ ਆਪਣੀ ਖੂਬਸੂਰਤੀ ਤੇ ਟੈਲੇਂਟ ਦੇ ਦਮ 'ਤੇ ਇੰਡਸਟਰੀ 'ਚ ਵੱਖਰੀ ਪਛਾਣ ਬਣਾਈ ਹੈ। ਨੀਰੂ ਪਿਛਲੇ ਡੇਢ ਦਹਾਕੇ ਤੋਂ ਪੰਜਾਬੀ ਇੰਡਸਟਰੀ 'ਤੇ ਰਾਜ ਕਰ ਰਹੀ ਹੈ।
ਨੀਰੂ ਨੂੰ ਲੈਕੇ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਨੀਰੂ ਦੀ ਫਿਲਮ 'ਬੂਹੇ ਬਾਰੀਆਂ' 15 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਅਦਾਕਾਰਾ ਨੇ ਹਾਲ ਹੀ 'ਚ ਫਿਲਮ ਦੀ ਰਿਲੀਜ਼ ਡੇਟ ਦਾ ਐਲਾਨ ਕੀਤਾ ਸੀ। ਹੁਣ ਨੀਰੂ ਬਾਜਵਾ ਨੇ ਫਿਲਮ ਦਾ ਅਧਿਕਾਰਤ ਪੋਸਟਰ ਸ਼ੇਅਰ ਕੀਤਾ ਹੈ। ਪੋਸਟਰ 'ਚ ਨੀਰੂ ਦੇ ਕਿਰਦਾਰ ਦੀ ਝਲਕ ਦੇਖਣ ਨੂੰ ਮਿਲ ਰਹੀ ਹੈ। ਫਿਲਮ 'ਚ ਨੀਰੂ ਬਾਜਵਾ ਪੁਲਿਸ ਅਫਸਰ ਦੇ ਕਿਰਦਾਰ 'ਚ ਨਜ਼ਰ ਆਉਣ ਵਾਲੀ ਹੈ। ਫਿਲਮ ਦੇ ਪੋਸਟਰ 'ਚ ਮਹਿਲਾਵਾਂ ਹੀ ਨਜ਼ਰ ਆ ਰਹੀਆਂ ਹਨ, ਇਸ ਦਾ ਮਤਲਬ ਇਹ ਹੈ ਕਿ ਨੀਰੂ ਦੀ ਇਹ ਫਿਲਮ ਵੀ ਮਹਿਲਾਵਾਂ 'ਤੇ ਕੇਂਦਰਿਤ ਹੋਣ ਵਾਲੀ ਹੈ। ਦੇਖੋ ਇਹ ਪੋਸਟਰ:
View this post on Instagram
ਕਾਬਿਲੇਗ਼ੌਰ ਹੈ ਕਿ ਨੀਰੂ ਬਾਜਵਾ ਹਾਲ ਹੀ 'ਚ ਫਿਲਮ 'ਕਲੀ ਜੋਟਾ' 'ਚ ਨਜ਼ਰ ਆਈ ਸੀ। ਫਿਲਮ 'ਚ ਨੀਰੂ ਨੇ ਰਾਬੀਆ ਦਾ ਕਿਰਦਾਰ ਨਿਭਾਇਆ ਸੀ। ਫਿਲਮ ਪੂਰੀ ਤਰ੍ਹਾਂ ਮਹਿਲਾਵਾਂ ਦੀ ਹਾਲਤ 'ਤੇ ਕੇਂਦਰਿਤ ਸੀ ਕਿ ਕਿਸ ਤਰ੍ਹਾਂ ਮਰਦ ਪ੍ਰਧਾਨ ਸਮਾਜ ਦੇ ਵਿੱਚ ਔਰਤਾਂ ਦੇ ਨਾਲ ਧੱਕਾ ਹੁੰਦਾ ਹੈ। ਹੁਣ ਫਿਰ ਤੋਂ ਨੀਰੂ ਮਹਿਲਾਵਾਂ 'ਤੇ ਆਧਾਰਿਤ ਫਿਲਮ 'ਚ ਕੰਮ ਕਰਨ ਜਾ ਰਹੀ ਹੈ। ਇਸ ਤੋਂ ਇਲਾਵਾ ਨੀਰੂ ਬਾਜਵਾ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਉਹ ਆਪਣੇ ਨਾਲ ਜੁੜੀ ਹਰ ਅਪਡੇਟ ਫੈਨਜ਼ ਨਾਲ ਸ਼ੇਅਰ ਕਰਦੀ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)