22 ਸਾਲ ਬਾਅਦ ਰੇਲ 'ਤੇ ਚੜੀ Malaika Arora, ਵੀਡੀਓ ਖੂਬ ਵਾਇਰਲ
ਸਟੇਜ 'ਤੇ ਆਪਣੇ ਹੁਸਨ ਦਾ ਜਲਵਾ ਦਾ ਬਿਖੇਰਦੇ ਹੋਇਆਂ ਮਲਾਇਕਾ ਨੇ ਸਭ ਨੂੰ ਆਪਣਾ ਦੀਵਾਨਾ ਬਣਾ ਦਿੱਤਾ। ਇਹ ਵੀਡੀਓ ਟੀਵੀ ਸ਼ੋਅ ਇੰਡੀਆਜ ਬੈਸਟ ਡਾਂਸਰ ਦੇ ਫਿਨਾਲੇ ਦਾ ਹੈ।
ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਆਪਣੀ ਫਿਟਨੈਸ ਨੂੰ ਲੈਕੇ ਜਾਣੀ ਜਾਂਦੀ ਹੈ। ਮਲਾਇਕਾ ਅਰੋੜਾ ਸੋਸ਼ਲ ਮੀਡੀਆ 'ਤੇ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਨੂੰ ਲੈਕੇ ਅਕਸਰ ਸੁਰਖੀਆਂ 'ਚ ਬਣੀ ਰਹਿੰਦੀ ਹੈ। ਹਾਲ ਹੀ 'ਚ ਮਲਾਇਕਾ ਅਰੋੜਾ ਦਾ ਇਕ ਡਾਂਸ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ। ਜਿਸ 'ਚ ਉਹ 22 ਸਾਲ ਤੋਂ ਬਾਅਦ ਇਕ ਵਾਰ ਫਿਰ ਟ੍ਰੇਨ 'ਤੇ ਚੜ੍ਹ ਕੇ 'ਛਈਆਂ-ਛਈਆਂ' 'ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ।
ਸਟੇਜ 'ਤੇ ਆਪਣੇ ਹੁਸਨ ਦਾ ਜਲਵਾ ਦਾ ਬਿਖੇਰਦੇ ਹੋਇਆਂ ਮਲਾਇਕਾ ਨੇ ਸਭ ਨੂੰ ਆਪਣਾ ਦੀਵਾਨਾ ਬਣਾ ਦਿੱਤਾ। ਇਹ ਵੀਡੀਓ ਟੀਵੀ ਸ਼ੋਅ ਇੰਡੀਆਜ ਬੈਸਟ ਡਾਂਸਰ ਦੇ ਫਿਨਾਲੇ ਦਾ ਹੈ। ਅਦਾਕਾਰਾ ਨੇ ਵਾਈਟ ਕਲਰ ਦੀ ਡਰੈਸ ਪਹਿਨੀ ਹੋਈ ਹੈ ਜਿਸ 'ਚ ਉਹ ਬੇਹੱਦ ਖੂਬਸੂਰਤ ਦਿਖਾਈ ਦਿੱਤੀ। ਮਲਾਇਕਾ ਨੇ ਇੰਜਣ ਦੇ ਫਰੰਟ 'ਤੇ ਖੜੇ ਹੋਕੇ ਡਾਂਸ ਦੇ ਨਾਲ ਇਕ ਧਮਾਕੇਦਾਰ ਐਂਟਰੀ ਮਾਰੀ ਸੀ। ਇਸ ਵੀਡੀਓ 'ਤੇ ਉਨ੍ਹਾਂ ਦੇ ਫੈਂਸ ਖੂਬ ਕਮੈਂਟ ਤੇ ਲਾਈਕ ਕਰ ਰਹੇ ਹਨ।
View this post on Instagram
ਦਿੱਲੀ ਪੁਲਿਸ ਦਾ ਵੱਡਾ ਫਰਮਾਨ! ਪ੍ਰਦਰਸ਼ਨਕਾਰੀ ਦਿੱਲੀ 'ਚ ਦਾਖਲ ਹੋਏ ਤਾਂ ਭੁਗਤਣਾ ਪਵੇਗਾ ਇਹ ਖਮਿਆਜ਼ਾ
ਮਲਾਇਕਾ ਦੇ ਇਸ ਵੀਡੀਓ ਨੂੰ ਹੁਣ ਤਕ 34 ਹਜ਼ਾਰ ਤੋਂ ਵੀ ਜ਼ਿਆਦਾ ਵਾਰ ਦੇਖਿਆ ਜਾ ਚੁੱਕਾ ਹੈ। ਇਸ ਵੀਡੀਓ ਨੇ ਸੋਸ਼ਲ ਮੀਡੀਆ 'ਤੇ ਧਮਾਲ ਮਚਾਇਆ ਹੋਇਆ ਹੈ। ਮਲਾਇਕਾ ਆਏ ਦਿਨ ਸੋਸ਼ਲ ਮੀਡੀਆ ਜ਼ਰੀਏ ਆਪਣੀ ਫਿੱਟਨੈਸ ਨੂੰ ਲੈਕੇ ਜਾਂ ਆਪਣੇ ਸਟਾਇਲ ਨਾਲ ਸਭ ਦਾ ਧਿਆਨ ਖਿੱਚਦੀ ਦਿਖਾਈ ਦਿੰਦੀ ਹੈ। ਮਲਾਇਕਾ ਅਰੋੜਾ ਟੀਵੀ ਸ਼ੋਅ ਇੰਡੀਆਜ਼ ਬੈਸਟ ਡਾਂਸਰ 'ਚ ਬਤੌਰ ਜੱਜ ਦਿਖਾਈ ਦਿੱਤੀ ਸੀ। ਸ਼ੋਅ 'ਚ ਕਈ ਵਾਰ ਮਲਾਇਕਾ ਆਪਣੇ ਸਟਾਇਲ ਤੇ ਡਾਂਸ ਨੂੰ ਲੈਕੇ ਸੁਰਖੀਆਂ 'ਚ ਬਣੀ ਰਹੀ।
View this post on Instagram
ਮੋਦੀ ਨੂੰ 'ਮਨ ਕੀ ਬਾਤ' ਸੁਣਾਉਣ ਦਿੱਲੀ ਚੱਲੇ ਲੱਖਾਂ ਕਿਸਾਨ, ਖੱਟਰ ਸਣੇ ਅੜਿੱਕਾ ਬਣਨ ਵਾਲਿਆਂ ਨੂੰ ਕੀਤਾ ਖ਼ਬਰਦਾਰ
ਬੱਲੇ ਓਏ ਜਵਾਨਾਂ! ਸੋਸ਼ਲ ਮੀਡੀਆ 'ਤੇ ਇਸ ਨੌਜਵਾਨ ਦੀ ਹੋ ਰਹੀ ਖੂਬ ਸ਼ਲਾਘਾ, ਕਿਸਾਨ ਅੰਦੋਲਨ 'ਚ ਇੰਝ ਡਟਿਆਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ