ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਬੱਲੇ ਓਏ ਜਵਾਨਾਂ! ਸੋਸ਼ਲ ਮੀਡੀਆ 'ਤੇ ਇਸ ਨੌਜਵਾਨ ਦੀ ਹੋ ਰਹੀ ਖੂਬ ਸ਼ਲਾਘਾ, ਕਿਸਾਨ ਅੰਦੋਲਨ 'ਚ ਇੰਝ ਡਟਿਆ
ਇਸ ਨੌਜਵਾਨ ਨੇ ਪਹਿਲਾਂ ਪੁਲੀਸ ਨੂੰ ਚਕਮਾ ਦੇ ਕੇ ਪਾਣੀ ਦੀਆਂ ਬੁਛਾੜਾਂ ਦਾ ਸਾਹਮਣਾ ਕਰਦਿਆਂ ਪਹਿਲਾਂ ਪਾਣੀ ਵਾਲੀ ਗੱਡੀ 'ਤੇ ਚੜਕੇ ਬੁਛਾੜ ਬੰਦ ਕੀਤੀ।
![ਬੱਲੇ ਓਏ ਜਵਾਨਾਂ! ਸੋਸ਼ਲ ਮੀਡੀਆ 'ਤੇ ਇਸ ਨੌਜਵਾਨ ਦੀ ਹੋ ਰਹੀ ਖੂਬ ਸ਼ਲਾਘਾ, ਕਿਸਾਨ ਅੰਦੋਲਨ 'ਚ ਇੰਝ ਡਟਿਆ Youngman viral on social media during farmer protest in Ambala ਬੱਲੇ ਓਏ ਜਵਾਨਾਂ! ਸੋਸ਼ਲ ਮੀਡੀਆ 'ਤੇ ਇਸ ਨੌਜਵਾਨ ਦੀ ਹੋ ਰਹੀ ਖੂਬ ਸ਼ਲਾਘਾ, ਕਿਸਾਨ ਅੰਦੋਲਨ 'ਚ ਇੰਝ ਡਟਿਆ](https://static.abplive.com/wp-content/uploads/sites/5/2020/11/26012445/farmers-protest-ambala.jpg?impolicy=abp_cdn&imwidth=1200&height=675)
ਚੰਡੀਗੜ੍ਹ: ਪੰਜਾਬ ਭਰ 'ਚੋਂ ਕਿਸਾਨਾਂ ਨੇ 26-27 ਨਵੰਬਰ ਨੂੰ ਦਿੱਲੀ ਕੂਚ ਦਾ ਐਲਾਨ ਕੀਤਾ ਹੋਇਆ ਹੈ। ਜਿਸ ਤਹਿਤ ਕਿਸਾਨਾਂ ਨੇ ਦਿੱਲੀ ਵੱਲ ਰਵਾਨਗੀ ਪਾ ਦਿੱਤੀ ਹੈ। ਹਾਲਾਂਕਿ ਕਿਸਾਨਾਂ ਦਾ ਇਹ ਪੈਂਡਾ ਸੌਖਾ ਨਹੀਂ ਕਿਉਂਕਿ ਰਾਹ 'ਚ ਉਨ੍ਹਾਂ ਨੂੰ ਪੈਰ-ਪੈਰ 'ਤੇ ਔਕੜਾਂ ਦਾ ਸਾਹਮਣਾ ਕਰਨਾ ਪਵੇਗਾ। ਪਰ ਅਜਿਹੇ 'ਚ ਵੱਖ-ਵੱਖ ਥਾਵਾਂ ਤੋਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ ਜੋ ਪੰਜਾਬ ਦੇ ਜਵਾਨਾਂ ਦੇ ਜੋਸ਼ ਤੇ ਹੌਸਲੇ ਦੀ ਗਵਾਹੀ ਭਰਦੀਆਂ ਹਨ।
ਇਹ ਤਸਵੀਰ ਅੰਬਾਲਾ ਦੀ ਦੱਸੀ ਜਾ ਰਹੀ ਹੈ ਜਿੱਥੇ ਇਸ ਨੌਜਵਾਨ ਨੇ ਪਹਿਲਾਂ ਪੁਲੀਸ ਨੂੰ ਚਕਮਾ ਦੇ ਕੇ ਪਾਣੀ ਦੀਆਂ ਬੁਛਾੜਾਂ ਦਾ ਸਾਹਮਣਾ ਕਰਦਿਆਂ ਪਹਿਲਾਂ ਪਾਣੀ ਵਾਲੀ ਗੱਡੀ 'ਤੇ ਚੜਕੇ ਬੁਛਾੜ ਬੰਦ ਕੀਤੀ ਅਤੇ ਫਿਰ ਉਸ ਗੱਡੀ ਤੋਂ ਆਪਣੀ ਟਰਾਲੀ ਵਿੱਚ ਛਾਲ ਮਾਰਕੇ ਅੱਗੇ ਵਧਿਆ। ਇਸ ਨੌਜਵਾਨ ਦੀ ਤਸਵੀਰ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਤੇ ਲੋਕਾਂ ਵੱਲੋਂ ਇਸ ਦੇ ਹੌਸਲੇ ਤੇ ਜਜ਼ਬੇ ਦੀ ਖੂਹ ਸ਼ਲਾਘਾ ਵੀ ਹੋ ਰਹੀ ਹੈ।
ਓਧਰ ਹਰਿਆਣਾ 'ਚ ਹਰਿਆਣਾ ਸਰਕਾਰ ਵੱਲੋਂ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇੱਥੋਂ ਕਿਸਾਨਾਂ ਦੇ ਕਾਫਲੇ ਨੂੰ ਪਾਰ ਨਹੀਂ ਲੰਘਣ ਦੇਣਾ। ਪਰ ਕਿਸਾਨ ਵੀ ਮਿੱਥੇ ਕੇ ਚੱਲੇ ਹਨ ਕਿ ਪਿਛਾਂਹ ਨਹੀਂ ਮੁੜਨਾ।ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)