
Mankirt Aulakh: ਮਨਕੀਰਤ ਔਲਖ-ਬਾਣੀ ਸੰਧੂ ਦੀ ਜੋੜੀ ਨੇ ਫਿਰ ਪਾਈਆਂ ਧਮਾਲਾਂ, ਸੁਪਰਹਿੱਟ ਹੋਇਆ ਜੋੜੀ ਦਾ ਨਵਾਂ ਗਾਣਾ 'ਲੱਕੀ ਨੰਬਰ 7'
Mankirt Aulakh Baani Sandhu: ਇਹ ਗਾਣਾ 30 ਮਈ ਨੂੰ ਰਿਲੀਜ਼ ਹੋਇਆ ਸੀ। ਰਿਲੀਜ਼ ਦੇ ਮਹਿਜ਼ 2 ਦਿਨਾਂ ਦੇ ਅੰਦਰ ਹੀ ਗਾਣੇ ਨੂੰ 8.3 ਮਿਲੀਅਨ ਯਾਨਿ 83 ਲੱਖ ਲੋਕ ਦੇਖ ਚੁੱਕੇ ਹਨ। ਇਹੀ ਨਹੀਂ ਸੋਸ਼ਲ ਮੀਡੀਆ 'ਤੇ ਵੀ ਇਹ ਗਾਣਾ ਟਰੈਂਡਿੰਗ 'ਚ ਹੈ।

Mankirt Aulakh Baani Sandhu New Song: ਮਨਕੀਰਤ ਔਲਖ ਪੰਜਾਬੀ ਇੰਡਸਟਰੀ ਦੇ ਟੌਪ ਕਲਾਕਾਰਾਂ ਵਿੱਚੋਂ ਇੱਕ ਹੈ। ਉਸ ਨੇ ਗਾਇਕੀ ਦੇ ਨਾਲ ਨਾਲ ਐਕਟਿੰਗ ਦੀ ਦੁਨੀਆ 'ਚ ਵੀ ਆਪਣੀ ਕਲਾ ਦੇ ਜੌਹਰ ਦਿਖਾਏ ਹਨ। ਇੰਨੀਂ ਦਿਨੀਂ ਮਨਕੀਰਤ ਔਲਖ ਕਾਫੀ ਜ਼ਿਆਦਾ ਸੁਰਖੀਆਂ 'ਚ ਹੈ। ਦਰਅਸਲ, ਮਨਕੀਰਤ ਔਲਖ ਦਾ ਨਵਾਂ ਗਾਣਾ 'ਲੱਕੀ ਨੰਬਰ 7' ਰਿਲੀਜ਼ ਹੋਇਆ ਹੈ। ਇਹ ਗਾਣਾ ਫਿਲਮ ਮੈਡਲ ਦਾ ਹੈ। ਇਸ ਗਾਣੇ ਨੂੰ ਮਨਕੀਰਤ ਦੇ ਨਾਲ ਨਾਲ ਬਾਣੀ ਸੰਧੂ ਨੇ ਵੀ ਆਪਣੀ ਆਵਾਜ਼ ਦਿੱਤੀ ਹੈ।
ਦੱਸ ਦਈਏ ਕਿ ਇਹ ਗਾਣਾ 30 ਮਈ ਨੂੰ ਰਿਲੀਜ਼ ਹੋਇਆ ਸੀ। ਰਿਲੀਜ਼ ਦੇ ਮਹਿਜ਼ 2 ਦਿਨਾਂ ਦੇ ਅੰਦਰ ਹੀ ਗਾਣੇ ਨੂੰ 8.3 ਮਿਲੀਅਨ ਯਾਨਿ 83 ਲੱਖ ਲੋਕ ਦੇਖ ਚੁੱਕੇ ਹਨ। ਇਹੀ ਨਹੀਂ ਸੋਸ਼ਲ ਮੀਡੀਆ 'ਤੇ ਵੀ ਇਹ ਗਾਣਾ ਟਰੈਂਡਿੰਗ 'ਚ ਹੈ। ਇਸ ਗਾਣੇ 'ਤੇ ਲੋਕ ਖੂਬ ਰੀਲਾਂ ਬਣਾ ਰਹੇ ਹਨ। ਦੇਖੋ ਇਹ ਵੀਡੀਓ:
View this post on Instagram
ਦੇਖੋ ਪੂਰਾ ਗਾਣਾ:
ਕਾਬਿਲੇਗ਼ੌਰ ਹੈ ਕਿ ਮਨਕੀਰਤ ਔਲਖ ਤੇ ਬਾਣੀ ਸੰਧੂ ਦੀ ਜੋੜੀ ਪਹਿਲਾਂ ਵੀ 'ਬੈਲ ਬੌਟਮ' ਗਾਣੇ 'ਚ ਧਮਾਲਾਂ ਪਾ ਚੁੱਕੀ ਹੈ। ਦੋਵਾਂ ਦਾ ਇਹ ਗਾਣਾ ਕਾਫੀ ਜ਼ਿਆਦਾ ਹਿੱਟ ਹੋਇਆ ਸੀ। ਯੂਟਿਊਬ 'ਤੇ ਇਸ ਗਾਣੇ ਨੂੰ 100 ਮਿਲੀਅਨ ਯਾਨਿ 10 ਕਰੋੜ ਤੋਂ ਜ਼ਿਆਦਾ ਵਾਰ ਦੇਖਿਆ ਜਾ ਚੁੱਕਿਆ ਹੈ।
ਦੱਸ ਦਈਏ ਕਿ ਇਹ ਗਾਣਾ ਫਿਲਮ 'ਮੈਡਲ' ਦਾ ਹੈ। ਇਹ ਫਿਲਮ 2 ਜੂਨ ਨੂੰ ਪੂਰੀ ਦੁਨੀਆ ਦੇ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਇਸ ਫਿਲਮ ਰਾਹੀਂ ਬਾਣੀ ਐਕਟਿੰਗ ਦੀ ਦੁਨੀਆ 'ਚ ਕਦਮ ਰੱਖਣ ਜਾ ਰਹੀ ਹੈ। ਫਿਲਮ 'ਚ ਬਾਣੀ ਅਦਾਕਾਰਾ ਤੇ ਗਾਇਕ ਜੈ ਰੰਧਾਵਾ ਨਾਲ ਰੋਮਾਂਸ ਕਰਦੀ ਨਜ਼ਰ ਆਉਣ ਵਾਲੀ ਹੈ। ਫਿਲਮ ਦੀ ਕਹਾਣੀ ਇੱਕ ਕਾਲਜ ਸਟੂਡੈਂਟ ਦੇ ਆਲੇ ਦੁਆਲੇ ਘੁੰਮਦੀ ਹੈ, ਜੋ ਕਿ ਇੱਕ ਹੋਣਹਾਰ ਵਿੱਦਿਆਰਥੀ ਹੈ ਅਤੇ ਅਥਲੈਟਿਕਸ 'ਚ ਗੋਲਡ ਮੈਡਲ ਲਿਆਉਣ ਲਈ ਮੇਹਨਤ ਕਰ ਰਿਹਾ ਹੈ। ਪਰ ਫਿਰ ਕੁੱਝ ਅਜਿਹਾ ਹੁੰਦਾ ਹੈ ਕਿ ਉਹ ਸਟੂਡੈਂਟ ਗੈਂਗਸਟਰ ਬਣਨ 'ਤੇ ਮਜਬੂਰ ਹੋ ਜਾਂਦਾ ਹੈ।
ਇਹ ਵੀ ਪੜ੍ਹੋ: ਸੁਸ਼ਾਂਤ ਸਿੰਘ ਰਾਜਪੂਤ ਕਰਕੇ ਬੁਰੀ ਤਰ੍ਹਾਂ ਟਰੋਲ ਹੋਈ ਅੰਕਿਤਾ ਲੋਖੰਡੇ, ਇਹ ਹੈ ਵਜ੍ਹਾ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
