Miss Pooja: ਪੰਜਾਬੀ ਗਾਇਕਾ ਮਿਸ ਪੂਜਾ ਮਨਾ ਰਹੀ 42ਵਾਂ ਜਨਮਦਿਨ, ਪਰਿਵਾਰ ਨਾਲ ਕੱਟਿਆ ਕੇਕ, ਦੇਖੋ ਤਸਵੀਰਾਂ
Miss Pooja Birthday: ਮਿਸ ਪੂਜਾ ਅੱਜ ਆਪਣਾ 42ਵਾਂ ਜਨਮਦਿਨ ਮਨਾ ਰਹੀ ਹੈ। ਦਸ ਦਈਏ ਕਿ ਮਿਸ ਪੂਜਾ ਦਾ ਜਨਮ 5 ਦਸੰਬਰ 1980 ਨੂੰ ਰਾਜਪੁਰਾ ;ਚ ਹੋਇਆ ਸੀ। ਉਸ ਦਾ ਅਸਲੀ ਨਾਂ ਗੁਰਿੰਦਰ ਕੌਰ ਕੈਂਥ ਹੈ।
Happy Birthday Miss Pooja: ਪੰਜਾਬੀ ਸਿੰਗਰ ਮਿਸ ਪੂਜਾ ਲੱਖਾਂ ਦਿਲਾਂ ਦੀ ਧੜਕਣ ਹੈ। ਗਾਇਕਾ ਅੱਜ ਆਪਣਾ 42ਵਾਂ ਜਨਮਦਿਨ ਮਨਾ ਰਹੀ ਹੈ। ਦਸ ਦਈਏ ਕਿ ਮਿਸ ਪੂਜਾ ਦਾ ਜਨਮ 5 ਦਸੰਬਰ 1980 ਨੂੰ ਰਾਜਪੁਰਾ ;ਚ ਹੋਇਆ ਸੀ। ਉਸ ਦਾ ਅਸਲੀ ਨਾਂ ਗੁਰਿੰਦਰ ਕੌਰ ਕੈਂਥ ਹੈ। ਪਰ ਗਾਇਕਾ ਦੇ ਪ੍ਰਸ਼ੰਸਕ ਉਸ ਨੂੰ ਮਿਸ ਪੂਜਾ ਦੇ ਨਾਂ ਹੀ ਜਾਣਦੇ ਹਨ। ਆਪਣੇ ਹੁਣ ਤੱਕ ਦੇ ਮਿਊਜ਼ਿਕ ਕਰੀਅਰ ਦੌਰਾਨ ਮਿਸ ਪੂਜਾ ਨੇ ਇੰਡਸਟਰੀ ਨੂੰ ਹਜ਼ਾਰਾਂ ਸੁਪਰਹਿੱਟ ਦਿੱਤੇ ਹਨ।
ਇੱਕ ਸਮਾਂ ਸੀ, ਜਦੋਂ ਮਿਸ ਪੂਜਾ ਇੰਡਸਟਰੀ ‘ਤੇ ਰਾਜ ਕਰਦੀ ਸੀ। ਇਸ ਸਮੇਂ ਮਿਸ ਪੂਜਾ ਕੈਨੇਡਾ ਵਿੱਚ ਹੈ ਅਤੇ ਉਹ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਆਪਣੇ ਪੰਜਾਬ ਰਹਿੰਦੇ ਪ੍ਰਸ਼ੰਸਕਾਂ ਨਾਲ ਜੁੜੀ ਹੋਈ ਹੈ। ਹਾਲ ਹੀ ‘ਚ ਮਿਸ ਪੂਜਾ ਨੇ ਆਪਣਾ ਬਰਥਡੇ ਸੈਲੀਬ੍ਰੇਟ ਕੀਤਾ, ਜਿਸ ਦੀਆਂ ਤਸਵੀਰਾਂ ਗਾਇਕਾ ਨੇ ਆਪਣੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ।
ਮਿਸ ਪੂਜਾ ਇਸ ਤਸਵੀਰ ‘ਚ ਆਪਣੇ ਪੁੱਤਰ ਆਲਾਪ ਨਾਲ ਨਜ਼ਰ ਆ ਰਹੀ ਹੈ। ਉਸ ਦੀ ਇਸ ਤਸਵੀਰ ਨੂੰ ਪ੍ਰਸ਼ੰਸਕ ਖੂਬ ਪਿਆਰ ਦੇ ਰਹੇ ਹਨ।
ਕੇਕ ਕੱਟਦੀ ਹੋਈ ਮਿਸ ਪੂਜਾ
ਆਪਣੇ ਫੈਮਿਲੀ ਫਰੈਂਡਜ਼ ਨਾਲ ਮਿਸ ਪੂਜਾ
ਇਹੀ ਨਹੀਂ ਮਿਸ ਪੂਜਾ ਨੂੰ ਨੀਰੂ ਬਾਜਵਾ ਨੇ ਵੀ ਜਨਮਦਿਨ ਦੀ ਵਧਾਈ ਦਿੱਤੀ ਹੈ। ਨੀਰੂ ਨੇ ਪੂਜਾ ਦੀ ਤਸਵੀਰ ਸ਼ੇਅਰ ਕਰ ਉਸ ਨੂੰ ਪਿਆਰੇ ਅੰਦਾਜ਼ ‘ਚ ਜਨਮਦਿਨ ਵਿਸ਼ ਕੀਤਾ।
ਮਿਸ ਪੂਜਾ ਨੂੰ ਆਪਣੇ ਜਨਮਦਿਨ ‘ਤੇ ਕਈ ਸਾਰੇ ਤੋਹਫੇ ਵੀ ਮਿਲੇ, ਜਿਸ ਦੀ ਵੀਡੀਓ ਗਾਇਕਾ ਨੇ ਸ਼ੇਅਰ ਕੀਤੀ ਹੈ। ਵੀਡੀਓ ‘ਚ ਸਾਫ ਨਜ਼ਰ ਆ ਰਿਹਾ ਹੈ ਕਿ ਉਹ ਆਪਣੇ ਜਨਮਦਿਨ ਵਾਲੇ ਦਿਨ ਨੂੰ ਪੂਰਾ ਐਨਜੁਆਏ ਕਰ ਰਹੀ ਹੈ।
View this post on Instagram
ਕਾਬਿਲੇਗ਼ੌਰ ਹੈ ਕਿ ਮਿਸ ਪੂਜਾ ਪੰਜਾਬੀ ਇੰਡਸਟਰੀ ਦਾ ਵੱਡਾ ਨਾਂ ਹੈ। ਗਾਇਕਾ ਨੇ ਆਪਣੇ ਕਰੀਅਰ ‘ਚ ਹਜ਼ਾਰਾਂ ਗੀਤ ਗਾਏ ਹਨ। ਮਿਸ ਪੂਜਾ ਦਾ ਸ਼ਾਇਦ ਹੀ ਕੋਈ ਅਜਿਹਾ ਗਾਣਾ ਹੋਵੇਗਾ, ਜੋ ਹਿੱਟ ਨਾ ਹੋਇਆ ਹੋਵੇ। ਮਿਸ ਪੂਜਾ ਜਦੋਂ ਆਪਣੇ ਕਰੀਅਰ ਦੇ ਪੀਕ ‘ਤੇ ਸੀ ਤਾਂ ਉਸ ਨੇ ਵਿਆਹ ਕਰ ਲਿਆ ਅਤੇ ਕੈਨੇਡਾ ਸੈਟਲ ਹੋ ਗਈ।