Miss Pooja Video: ਪੰਜਾਬੀ ਗਾਇਕਾ ਮਿਸ ਪੂਜਾ ਅਕਸਰ ਹੀ ਸੁਰਖੀਆਂ 'ਚ ਬਣੀ ਰਹਿੰਦੀ ਹੈ। ਹਾਲ ਹੀ 'ਚ ਮਿਸ ਪੂਜਾ ਨੇ ਪੰਜਾਬੀ ਇੰਡਸਟਰੀ 'ਚ ਧਮਾਕੇਦਾਰ ਵਾਪਸੀ ਕੀਤੀ ਹੈ। ਉਸ ਦਾ ਸਿੰਗਾ ਨਾਲ ਗਾਣਾ 'ਦਿਲ ਨਹੀਂ ਲੱਗਣਾ' ਰਿਲੀਜ਼ ਹੋਇਆ ਸੀ। ਇਸ ਗੀਤ ਦੀ ਸਫਲਤਾ ਤੋਂ ਬਾਅਦ ਪੂਜਾ ਨੇ ਆਪਣੀ ਐਲਬਮ ਦਾ ਵੀ ਐਲਾਨ ਕੀਤਾ ਸੀ। ਉਸ ਦੀ ਐਲਬਮ 'ਮਰਜਾਣਿਆ' ਦਾ ਟਾਈਟਲ ਟਰੈਕ 'ਮਰਜਾਣਿਆ' ਰਿਲੀਜ਼ ਹੋ ਚੁੱਕਿਆ ਹੈ।


ਇਹ ਵੀ ਪੜ੍ਹੋ: ਸਰਤਾਜ ਨੂੰ ਇੱਕ ਹੋਰ ਵੱਡਾ ਸਨਮਾਨ, ਗਲੋਬਲ ਐਂਟਰਟੇਨਰ ਦਾ ਮਿਲਿਆ ਐਵਾਰਡ, ਜਾਵੇਦ ਅਖਤਰ ਬੋਲੇ- ਸਾਡੇ ਢਿੱਡ 'ਤੇ ਲੱਤ ਮਾਰਨ ਆਇਆ


ਗਾਣੇ ਦੀ ਸ਼ੂਟਿੰਗ ਲਈ ਮਿਸ ਪੂਜਾ ਲੰਡਨ 'ਚ ਸੀ। ਇਸ ਦੌਰਾਨ ਉਹ ਲੰਡਨ ਦੀਆਂ ਖੂਬਸੂਰਤ ਗਲੀਆਂ 'ਚ ਡਾਂਸ ਕਰਦੇ ਦੇਖਿਆ ਗਿਆ, ਪਰ ਇਸ ਦੌਰਾਨ ਕੁੱਝ ਅਜਿਹਾ ਹੋਇਆ ਕਿ ਉਸ ਨੂੰ ਮੁਆਫੀ ਮੰਗਣੀ ਪਈ। ਦਰਅਸਲ ਉਹ ਸੜਕ 'ਤੇ ਡਾਂਸ ਕਰ ਰਹੀ ਸੀ, ਪਰ ਬੇਧਿਆਨੀ 'ਚ ਉਹ ਕਿਸੇ ਰਾਹਗੀਰ ਨਾਲ ਟਕਰਾ ਗਈ, ਉਸ ਨੇ ਆਪਣੀ ਇਸ ਗਲਤੀ ਲਈ ਮੁਆਫੀ ਵੀ ਮੰਗੀ। ਦੇਖੋ ਇਹ ਵੀਡੀਓ:









ਦੱਸ ਦਈਏ ਕਿ ਮਿਸ ਪੂਜਾ ਦੀ ਐਲਬਮ ਦਾ ਟਾਈਟਲ ਟਰੈਕ 'ਮਰਜਾਣਿਆ' ਹਾਲ ਹੀ 'ਚ ਰਿਲੀਜ਼ ਹੋਇਆ ਹੈ। ਦੇਖੋ ਇਹ ਵੀਡੀਓ:






ਕਾਬਿਲੇਗ਼ੌਰ ਹੈ ਕਿ ਮਿਸ ਪੂਜਾ ਪੰਜਾਬੀ ਇੰਡਸਟਰੀ ਦੀ ਟੌਪ ਗਾਇਕਾ ਰਹੀ ਹੈ। ਉਸ ਨੇ ਇੰਡਸਟਰੀ 'ਤੇ ਲਗਭਗ ਇੱਕ ਦਹਾਕੇ ਤੱਕ ਰਾਜ ਕੀਤਾ। ਜਦੋਂ ਉਸ ਦਾ ਕਰੀਅਰ ਸਿਖਰਾਂ 'ਤੇ ਸੀ, ਤਾਂ ਉਸ ਨੇ ਵਿਆਹ ਕਰਵਾ ਲਿਆ ਅਤੇ ਕੈਨੇਡਾ ਸੈਟਲ ਹੋ ਗਈ। ਉਸ ਤੋਂ ਬਾਅਦ ਹੀ ਪੂਜਾ ਪੰਜਾਬੀ ਇੰਡਸਟਰੀ 'ਚ ਜ਼ਿਆਦਾ ਐਕਟਿਵ ਨਹੀਂ ਸੀ। ਪਰ ਹਾਲ ਹੀ 'ਚ ਉਸ ਨੇ ਵਾਪਸੀ ਕੀਤੀ ਹੈ। ਹੁਣ ਉਸ ਦੀ ਐਲਬਮ ਦਾ ਪਹਿਲਾ ਗਾਣਾ ਵੀ ਰਿਲੀਜ਼ ਹੋ ਗਿਆ ਹੈ। ਇਸ ਦੇ ਨਾਲ ਨਾਲ ਇਹ ਵੀ ਦੱਸ ਦਈਏ ਕਿ ਮਿਸ ਪੂਜਾ ਸੋਸ਼ਲ ਮੀਡੀਆ 'ਤੇ ਵੀ ਕਾਫੀ ਜ਼ਿਆਦਾ ਐਕਟਿਵ ਰਹਿੰਦੀ ਹੈ। ਉਹ ਅਕਸਰ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਦੇ ਨਾਲ ਫੈਨਜ਼ ਦਾ ਮਨੋਰੰਜਨ ਕਰਦੀ ਰਹਿੰਦੀ ਹੈ।


ਇਹ ਵੀ ਪੜ੍ਹੋ: ਹਿਮਾਂਸ਼ੀ ਖੁਰਾਣਾ ਤੋਂ ਪਰਮੀਸ਼ ਵਰਮਾ, ਲੋਕਾਂ ਨੂੰ ਜੂਆ ਖੇਡਣ ਲਈ ਉਕਸਾ ਰਹੇ ਕਲਾਕਾਰ, ਅਨਮੋਲ ਕਵਾਤਰਾ ਨੇ ਚੁੱਕੇ ਸਵਾਲ