Mukesh Amabani: ਮੁਕੇਸ਼ ਤੇ ਨੀਤਾ ਅੰਬਾਨੀ ਦੂਜੀ ਵਾਰ ਬਣੇ ਦਾਦਾ ਦਾਦੀ, ਨੂੰਹ ਸ਼ਲੋਕਾ ਮਹਿਤਾ ਨੇ ਧੀ ਨੂੰ ਦਿੱਤਾ ਜਨਮ
Akash-Shloka blessed baby girl: ਦੇਸ਼ ਦੇ ਸਭ ਤੋਂ ਵੱਡੇ ਕਾਰੋਬਾਰੀ ਮੁਕੇਸ਼ ਤੇ ਨੀਤਾ ਅੰਬਾਨੀ ਦੇ ਘਰੋਂ ਇੱਕ ਵਾਰ ਫਿਰ ਖੁਸ਼ਖਬਰੀ ਆਈ ਹੈ। ਮੁਕੇਸ਼ ਅੰਬਾਨੀ ਦੇ ਵੱਡੇ ਬੇਟੇ ਆਕਾਸ਼ ਤੇ ਨੂੰਹ ਸ਼ਲੋਕਾ ਨੇ ਆਪਣੇ ਦੂਜੇ ਬੱਚੇ ਦਾ ਸਵਾਗਤ ਕੀਤਾ ਹੈ
Akash Ambani-Shloka Mehta Blessed With Baby Girl: ਦੇਸ਼ ਦੇ ਸਭ ਤੋਂ ਵੱਡੇ ਕਾਰੋਬਾਰੀ ਮੁਕੇਸ਼ ਅਤੇ ਨੀਤਾ ਅੰਬਾਨੀ ਦੇ ਘਰੋਂ ਇੱਕ ਵਾਰ ਫਿਰ ਖੁਸ਼ਖਬਰੀ ਆਈ ਹੈ। ਮੁਕੇਸ਼ ਅੰਬਾਨੀ ਦੇ ਵੱਡੇ ਬੇਟੇ ਆਕਾਸ਼ ਅਤੇ ਨੂੰਹ ਸ਼ਲੋਕਾ ਨੇ ਆਪਣੇ ਦੂਜੇ ਬੱਚੇ ਦਾ ਸਵਾਗਤ ਕੀਤਾ ਹੈ। ਦੱਸ ਦਈਏ ਕਿ ਸ਼ਲੋਕਾ ਮਹਿਤਾ ਨੇ ਧੀ ਨੂੰ ਜਨਮ ਦਿੱਤਾ ਹੈ।
ਇਹ ਵੀ ਪੜ੍ਹੋ: ਆਮਿਰ ਖਾਨ ਦੇ ਘਰ ਹੋਈ ਪਾਰਟੀ, ਪਤਨੀ ਗਿੰਨੀ ਨਾਲ ਪਹੁੰਚੇ ਕਪਿਲ ਸ਼ਰਮਾ, ਤਸਵੀਰਾਂ ਹੋ ਰਹੀਆਂ ਵਾਇਰਲ
ਮੁਕੇਸ਼ ਅੰਬਾਨੀ ਦੀ ਵੱਡੀ ਨੂੰਹ ਸ਼ਲੋਕਾ ਨੇ ਅੱਜ ਯਾਨੀ 31 ਮਈ ਨੂੰ ਬੇਟੀ ਨੂੰ ਜਨਮ ਦਿੱਤਾ ਹੈ। ਘਰ 'ਚ ਨੰਨ੍ਹੀ ਪਰੀ ਦੇ ਆਉਣ 'ਤੇ ਅੰਬਾਨੀ ਪਰਿਵਾਰ ਕਾਫੀ ਖੁਸ਼ ਹੈ। ਦੱਸ ਦੇਈਏ ਕਿ ਸ਼ਲੋਕਾ ਅਤੇ ਆਕਾਸ਼ ਪਹਿਲੀ ਵਾਰ 10 ਦਸੰਬਰ 2020 ਨੂੰ ਮਾਤਾ-ਪਿਤਾ ਬਣੇ ਸਨ। ਉਦੋਂ ਅੰਬਾਨੀ ਪਰਿਵਾਰ ਨੇ ਆਪਣੇ ਘਰ ਬੇਟੇ ਦਾ ਸਵਾਗਤ ਕੀਤਾ ਸੀ। ਸ਼ਲੋਕਾ ਅਤੇ ਆਕਾਸ਼ ਦੇ ਬੇਟੇ ਦਾ ਨਾਮ ਪ੍ਰਿਥਵੀ ਆਕਾਸ਼ ਅੰਬਾਨੀ ਹੈ। ਜਿਸ ਤੋਂ ਬਾਅਦ ਹੁਣ ਬੇਟੀ ਦੇ ਆਉਣ ਨਾਲ ਇਹ ਪਰਿਵਾਰ ਪੂਰਾ ਹੋ ਗਿਆ ਹੈ। ਪ੍ਰਿਥਵੀ ਆਕਾਸ਼ ਅੰਬਾਨੀ ਨੂੰ ਆਪਣੀ ਛੋਟੀ ਭੈਣ ਮਿਲ ਗਈ ਹੈ।
ਹਾਲਾਂਕਿ ਅਜੇ ਤੱਕ ਅੰਬਾਨੀ ਪਰਿਵਾਰ ਵੱਲੋਂ ਬੱਚੇ ਦੇ ਆਉਣ ਦੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਮਸ਼ਹੂਰ ਫੋਟੋਗ੍ਰਾਫਰ ਯੋਗੇਨ ਸ਼ਾਹ ਨੇ ਵੀ ਆਪਣੇ ਇੰਸਟਾਗ੍ਰਾਮ 'ਤੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਤੁਹਾਨੂੰ ਦੱਸ ਦੇਈਏ ਕਿ 2020 ਵਿੱਚ ਮੁਕੇਸ਼ ਅੰਬਾਨੀ ਨੇ ਆਪਣੇ ਪੋਤੇ ਦੇ ਜਨਮ ਤੋਂ ਤੁਰੰਤ ਬਾਅਦ ਇੱਕ ਤਸਵੀਰ ਸ਼ੇਅਰ ਕੀਤੀ ਸੀ, ਜਿਸ ਵਿੱਚ ਉਹ ਆਪਣੇ ਪੋਤੇ ਨੂੰ ਗੋਦੀ ਚੁੱਕੇ ਹੋਏ ਨਜ਼ਰ ਆ ਰਹੇ ਸਨ। ਜਿਸ ਤੋਂ ਬਾਅਦ ਇਸ ਵਾਰ ਵੀ ਲੋਕ ਅਜਿਹਾ ਹੀ ਕੁਝ ਕਰਨ ਦੇ ਅੰਦਾਜ਼ੇ ਲਗਾ ਰਹੇ ਸਨ।
ਖਬਰਾਂ ਦੀ ਮੰਨੀਏ ਤਾਂ ਅੰਬਾਨੀ ਪਰਿਵਾਰ ਜਲਦ ਹੀ ਇਸ ਬਾਰੇ ਜਾਣਕਾਰੀ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਸਕਦਾ ਹੈ। ਦੱਸ ਦੇਈਏ ਕਿ ਆਕਾਸ਼ ਅਤੇ ਸ਼ਲੋਕਾ ਮਹਿਤਾ ਦਾ ਵਿਆਹ 9 ਮਾਰਚ 2019 ਨੂੰ ਧੂਮ-ਧਾਮ ਨਾਲ ਹੋਇਆ ਸੀ। ਆਕਾਸ਼ ਅੰਬਾਨੀ ਅਤੇ ਸ਼ਲੋਕਾ ਮਹਿਤਾ ਦੇ ਵਿਆਹ 'ਚ ਬਾਲੀਵੁੱਡ ਤੋਂ ਲੈ ਕੇ ਦੇਸ਼ ਅਤੇ ਦੁਨੀਆ ਦੀਆਂ ਵੱਡੀਆਂ ਹਸਤੀਆਂ ਨੇ ਸ਼ਿਰਕਤ ਕੀਤੀ ਸੀ।