![ABP Premium](https://cdn.abplive.com/imagebank/Premium-ad-Icon.png)
Neeru Bajwa: ਨੀਰੂ ਬਾਜਵਾ ਨੇ 43 ਦੀ ਉਮਰ 'ਚ ਜ਼ੀਰੋ ਫਿੱਗਰ ਬਣਾ ਕੇ ਸਭ ਨੂੰ ਕੀਤਾ ਹੈਰਾਨ, ਤਸਵੀਰਾਂ ਦੇਖ ਅਦਾਕਾਰਾ 'ਤੇ ਫਿਦਾ ਹੋਏ ਫੈਨਜ਼
Neeru Bajwa Pics: ਨੀਰੂ ਨੇ ਆਪਣੀਆਂ ਨਵੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆ ਹਨ, ਜੋ ਕਿ ਇੰਟਰਨੈੱਟ 'ਤੇ ਜ਼ਬਰਦਸਤ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਇਨ੍ਹਾਂ ਤਸਵੀਰਾਂ 'ਚ ਨੀਰੂ ਆਪਣਾ ਜ਼ੀਰੋ ਫਿੱਗਰ ਫਲੌਂਟ ਕਰਦੀ ਨਜ਼ਰ ਆ ਰਹੀ ਹੈ।
![Neeru Bajwa: ਨੀਰੂ ਬਾਜਵਾ ਨੇ 43 ਦੀ ਉਮਰ 'ਚ ਜ਼ੀਰੋ ਫਿੱਗਰ ਬਣਾ ਕੇ ਸਭ ਨੂੰ ਕੀਤਾ ਹੈਰਾਨ, ਤਸਵੀਰਾਂ ਦੇਖ ਅਦਾਕਾਰਾ 'ਤੇ ਫਿਦਾ ਹੋਏ ਫੈਨਜ਼ neeru bajwa stunning pictures break internet as actress flaunts her zero figure Neeru Bajwa: ਨੀਰੂ ਬਾਜਵਾ ਨੇ 43 ਦੀ ਉਮਰ 'ਚ ਜ਼ੀਰੋ ਫਿੱਗਰ ਬਣਾ ਕੇ ਸਭ ਨੂੰ ਕੀਤਾ ਹੈਰਾਨ, ਤਸਵੀਰਾਂ ਦੇਖ ਅਦਾਕਾਰਾ 'ਤੇ ਫਿਦਾ ਹੋਏ ਫੈਨਜ਼](https://feeds.abplive.com/onecms/images/uploaded-images/2023/11/11/afee02445e336e12a950a7ea7c8d371c1699690214056469_original.png?impolicy=abp_cdn&imwidth=1200&height=675)
Neeru Bajwa New Pics: ਨੀਰੂ ਬਾਜਵਾ ਪੰਜਾਬੀ ਇੰਡਸਟਰੀ ਦੀਆਂ ਟੌਪ ਅਭਿਨੇਤਰੀਆਂ ਵਿੱਚੋਂ ਇੱਕ ਹੈ। ਉਸ ਨੇ ਆਪਣੇ ਕਰੀਅਰ 'ਚ ਇੱਕ ਤੋਂ ਵਧ ਕੇ ਇਕ ਹਿੱਟ ਫਿਲਮਾਂ 'ਚ ਕੰਮ ਕੀਤਾ ਹੈ। ਨੀਰੂ ਤਕਰੀਬਨ ਇੱਕ ਦਹਾਕੇ ਤੋਂ ਵੱਧ ਤੋਂ ਇੰਡਸਟਰੀ 'ਤੇ ਰਾਜ ਕਰਦੀ ਆ ਰਹੀ ਹੈ। ਨੀਰੂ ਨੂੰ ਦੇਖ ਕੇ ਉਸ ਦੀ ਉਮਰ ਦਾ ਅੰਦਾਜ਼ਾ ਲਗਾਉਣਾ ਨਾਮੁਮਕਿਨ ਹੈ।
ਹਾਲ ਹੀ 'ਚ ਨੀਰੂ ਨੇ ਆਪਣੀਆਂ ਨਵੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆ ਹਨ, ਜੋ ਕਿ ਇੰਟਰਨੈੱਟ 'ਤੇ ਜ਼ਬਰਦਸਤ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਇਨ੍ਹਾਂ ਤਸਵੀਰਾਂ 'ਚ ਨੀਰੂ ਆਪਣਾ ਜ਼ੀਰੋ ਫਿੱਗਰ ਫਲੌਂਟ ਕਰਦੀ ਨਜ਼ਰ ਆ ਰਹੀ ਹੈ ਅਤੇ ਨਾਲ ਹੀ ਉਸ ਨੇ ਆਪਣੇ ਬੱਟ ਏਰੀਆ 'ਤੇ ਵੀ ਕਾਫੀ ਮੇਹਨਤ ਕੀਤੀ ਹੈ, ਜਿਸ ਨੂੰ ਉਹ ਤਸਵੀਰਾਂ 'ਚ ਦਿਖਾ ਰਹੀ ਹੈ। ਉਸ ਨੇ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਕੈਪਸ਼ਨ ਲਿਖੀ ਕਿ 'ਉਸ ਦੀ ਸਖਤ ਮੇਹਨਤ ਦਾ ਨਤੀਜਾ ਹੈ।' ਦੇਖੋ ਇਹ ਪੋਸਟ:
View this post on Instagram
ਇਸ ਦੇ ਨਾਲ ਨਾਲ ਨੀਰੂ ਨੇ ਇੱਕ ਹੋਰ ਪੋਸਟ ਵੀ ਸ਼ੇਅਰ ਕੀਤੀ ਹੈ, ਜਿਸ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ। ਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਕਮਾਲ ਦੀ ਲੱਗ ਰਹੀ ਹੈ।
View this post on Instagram
ਕਾਬਿਲੇਗ਼ੌਰ ਹੈ ਕਿ ਨੀਰੂ ਬਾਜਵਾ ਦੀਆਂ ਇਸ ਸਾਲ 3 ਫਿਲਮਾਂ 'ਕਲੀ ਜੋਟਾ', 'ਚੱਲ ਜਿੰਦੀਏ' ਤੇ 'ਬੂਹੇ ਬਾਰੀਆਂ' ਰਿਲੀਜ਼ ਹੋਈਆਂ ਸੀ। ਉਸ ਦੀਆਂ ਤਿੰਨੇ ਹੀ ਫਿਲਮਾਂ ਨੇ ਬਹੁਤ ਵਧੀਆ ਬਿਜ਼ਨਸ ਕੀਤਾ ਸੀ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)