Sidhu Moose Wala: ਰੈਪਰ ਰਫਤਾਰ ਨੇ ਆਪਣੇ ਨਵੇਂ ਗਾਣੇ 'ਚ ਸਿੱਧੂ ਮੂਸੇਵਾਲਾ ਨੂੰ ਦਿੱਤੀ ਸ਼ਰਧਾਂਜਲੀ, ਗਾਣੇ ਦੀ ਵੀਡੀਓ ਕਲਿੱਪ ਹੋ ਰਹੀ ਵਾਇਰਲ
Raftar Tribute To Sidhub Moose Wala: ਰੈਪਰ ਰਫਤਾਰ ਨੇ ਆਪਣੇ ਨਵੇਂ ਗਾਣੇ 'ਚ ਸਿੱਧੂ ਮੂਸੇਵਾਲਾ ਨੂੰ ਭਾਵੁਕ ਸ਼ਰਧਾਂਜਲੀ ਦਿੱਤੀ ਹੈ। ਉਹ ਵੀਡੀਓ 'ਚ ਖੁਦ ਨਜ਼ਰ ਆ ਰਿਹਾ ਹੈ ਤੇ ਉਸ ਦੇ ਪਿੱਛੇ ਇੰਟਰਨੈਸ਼ਨਲ ਰੈਪ ਟੂਪਾਕ ਸ਼ਕੂਰ ਵੀ ਨਜ਼ਰ ਆ ਰਿਹਾ ਹੈ।
Raftar Tribute To Sidhub Moose Wala: ਸਿੱਧੂ ਮੂਸੇਵਾਲਾ ਅੱਜ ਭਾਵੇਂ ਦੁਨੀਆ 'ਚ ਨਹੀਂ ਰਿਹਾ, ਪਰ ਉਹ ਆਪਣੇ ਚਾਹੁਣ ਵਾਲਿਆਂ ਦੇ ਦਿਲਾਂ 'ਚ ਆਪਣੇ ਗੀਤਾਂ ਤੇ ਪੁਰਾਣੀਆਂ ਯਾਦਾਂ ਰਾਹੀਂ ਅੱਜ ਵੀ ਜ਼ਿੰਦਾ ਹੈ। ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਸ਼ਾਇਦ ਹੀ ਕੋਈ ਅਜਿਹਾ ਕਲਾਕਾਰ ਹੋਵੇਗਾ, ਜਿਸ ਨੇ ਮੂਸੇਵਾਲਾ ਨੂੰ ਸ਼ਰਧਾਂਜਲੀ ਨਾ ਦਿੱਤੀ ਹੋਵੇ। ਇਨ੍ਹਾਂ ਨਾਮਾਂ ਵਿੱਚੋਂ ਇੱਕ ਨਾਮ ਗਾਇਕ ਤੇ ਰੈਪਰ ਰਫਤਾਰ ਦਾ ਵੀ ਹੈ।
ਰੈਪਰ ਰਫਤਾਰ ਨੇ ਆਪਣੇ ਨਵੇਂ ਵੀਡੀਓ ਗਾਣੇ 'ਚ ਸਿੱਧੂ ਮੂਸੇਵਾਲਾ ਨੂੰ ਭਾਵੁਕ ਸ਼ਰਧਾਂਜਲੀ ਦਿੱਤੀ ਹੈ। ਉਹ ਵੀਡੀਓ 'ਚ ਖੁਦ ਨਜ਼ਰ ਆ ਰਿਹਾ ਹੈ ਅਤੇ ਉਸ ਦੇ ਪਿੱਛੇ ਇੰਟਰਨੈਸ਼ਨਲ ਰੈਪ ਟੂਪਾਕ ਸ਼ਕੂਰ ਵੀ ਨਜ਼ਰ ਆ ਰਿਹਾ ਹੈ। ਇਸ ਗਾਣੇ ਦੀ ਇਹ ਛੋਟੀ ਜਿਹੀ 36 ਸਕਿੰਟਾਂ ਦੀ ਵੀਡੀਓ ਕਲਿੱਪ ਕਾਫੀ ਵਾਇਰਲ ਹੋ ਰਹੀ ਹੈ। ਫੈਨਜ਼ ਮੂਸੇਵਾਲਾ ਨੂੰ ਰਫਤਾਰ ਦੇ ਗਾਣੇ 'ਚ ਦੇਖ ਕੇ ਖੁਸ਼ ਵੀ ਹੋ ਰਹੇ ਹਨ ਅਤੇ ਭਾਵੁਕ ਵੀ। ਦੇਖੋ ਇਹ ਵੀਡੀਓ:
Tribute By Rapper "RAFTAAR" in his new Music Video
— Reppin_MooseWala (@Punjabihitzz) November 10, 2023
"LEGACY"
(Glimpse of 5911 tattoo on his wrist)
ALBUM : (KARAM) BY Record producer, KSHMR #SidhuMoosewala
& HASHTAG #justiceforsidhumoosewala Becomes the most used justice related Hashtag with 2M Posts On IG worldwide. pic.twitter.com/GYGCI0AOPM
ਦੇਖੋ ਪੂਰਾ ਗਾਣਾ:
ਕਾਬਿਲੇਗ਼ੌਰ ਹੈ ਕਿ ਸਿੱਧੂ ਮੂਸੇਵਾਲਾ ਨੂੰ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਸ ਦੀ ਮੌਤ ਨੂੰ ਡੇਢ ਸਾਲ ਦੇ ਕਰੀਬ ਹੋ ਚੁੱਕਿਆ ਹੈ, ਪਰ ਪਰਿਵਾਰ ਹਾਲੇ ਤੱਕ ਇਨਸਾਫ ਮਿਲਣ ਦੀ ਉਡੀਕ ਕਰ ਰਿਹਾ ਹੈ। ਇਸ ਦਰਮਿਆਨ ਮੂਸੇਵਾਲਾ ਦੇ ਮਾਪਿਆਂ ਨੇ ਉਸ ਨੂੰ ਉਸ ਦੇ ਫੈਨਜ਼ ਦੇ ਦਰਮਿਆਨ ਜ਼ਿੰਦਾ ਰੱਖਿਆ ਹੋਇਆ ਹੈ। ਥੋੜੇ ਥੋੜੇ ਸਮੇਂ ਬਾਅਦ ਮਰਹੂਮ ਗਾਇਕ ਤੇ ਰੈਪਰ ਦੇ ਗਾਣੇ ਰਿਲੀਜ਼ ਹੁੰਦੇ ਰਹਿੰਦੇ ਹਨ। ਹਾਲ ਹੀ 'ਚ ਮੂਸੇਵਾਲਾ ਦੇ ਨਵੇਂ ਗਾਣੇ ਦਾ ਵੀ ਐਲਾਨ ਹੋਇਆ ਹੈ। ਦੱਸ ਦਈਏ ਕਿ 'ਵਾਚ ਆਊਟ' ਗਾਣਾ ਦੀਵਾਲੀ ਦੇ ਮੌਕੇ ਯਾਨਿ 12 ਨਵੰਬਰ ਨੂੰ ਰਿਲੀਜ਼ ਹੋਣਾ ਹੈ।
ਇਹ ਵੀ ਪੜ੍ਹੋ: ਸਲਮਾਨ ਖਾਨ ਦੀ ਫਿਲਮ 'ਟਾਈਗਰ 3' ਕਿਉਂ ਹੋ ਰਹੀ ਹੈ ਦੀਵਾਲੀ 'ਤੇ ਰਿਲੀਜ਼? ਅਸਲੀ ਵਜ੍ਹਾ ਆਈ ਸਾਹਮਣੇ