ਗਾਇਕਾ ਨੇਹਾ ਕੱਕੜ ਅਤੇ ਰੋਹਨ ਪ੍ਰੀਤ ਸਿੰਘ ਵਿਆਹ ਦੇ ਪਵਿੱਤਰ ਬੰਧਨ 'ਚ ਬੱਝ ਗਏ ਹਨ। ਸ਼ਨੀਵਾਰ ਨੂੰ ਹੋਏ ਇਸ ਵਿਆਹ ਦੀਆਂ ਫੋਟੋਆਂ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਲਗਾਤਾਰ ਸੁਰਖੀਆਂ 'ਚ ਹਨ। ਅਜਿਹੀ ਹੀ ਇਕ ਵੀਡੀਓ ਨੂੰ ਨੇਹਾ ਦੇ ਫੈਨਸ ਵੱਲੋਂ ਜ਼ਬਰਦਸਤ ਪਸੰਦ ਕੀਤਾ ਜਾ ਰਿਹਾ ਹੈ। ਇਹ ਵੀਡੀਓ ਜੈਮਾਲਾ ਫੰਕਸ਼ਨ ਦੀ ਹੈ, ਜਿਸ ਨੂੰ ਨੇਹਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਇਸ ਵੀਡੀਓ ਵਿੱਚ ਨੇਹਾ ਆਪਣੇ ਪਿਆਰ ਰੋਹਨ ਪ੍ਰੀਤ ਸਿੰਘ ਲਈ ਰੋਮਾਂਟਿਕ ਗਾਣਾ ਗਾਉਂਦੀ ਵੇਖੀ ਜਾ ਸਕਦੀ ਹੈ।



ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਨੇਹਾ ਅਤੇ ਰੋਹਨ ਦੇ ਵਿਆਹ ਦੀਆਂ ਰਸਮਾਂ ਗੁਰਦੁਆਰਾ ਸਾਹਿਬ 'ਚ ਰਵਾਇਤੀ ਅੰਦਾਜ਼ 'ਚ ਨਿਭਾਈਆਂ ਗਈਆਂ। ਵਾਇਰਲ ਹੋ ਰਹੀ ਵੀਡੀਓ ਵਿੱਚ ਨੇਹਾ ਸ਼ਾਨਦਾਰ ਅੰਦਾਜ਼ ਵਿੱਚ ਐਂਟਰੀ ਲੈਂਦੀ ਦਿਖਾਈ ਦੇ ਰਹੀ ਹੈ। ਨਾਲ ਹੀ, ਇਸ ਦੌਰਾਨ ਨੇਹਾ ਅਤੇ ਰੋਹਨ ਬੇਹੱਦ ਖੁਸ਼ ਨਜ਼ਰ ਆ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਨੇਹਾ ਵਿਆਹ ਦੇ ਸਮੇਂ ਗੁਲਾਬੀ ਰੰਗ ਦੇ ਜੋੜੇ 'ਚ ਨਜ਼ਰ ਆਈ ਸੀ, ਉਥੇ ਹੀ ਜੈਮਾਲਾ ਦੇ ਸਮਾਗਮ ਵਿੱਚ, ਉਹ ਇੱਕ ਲਾਲ ਰੰਗ ਦੇ ਜੋੜੇ ਵਿੱਚ ਬਹੁਤ ਸੁੰਦਰ ਦਿਖ ਰਹੀ ਸੀ।



ਸੰਗੀਤ ਸੈਰੇਮਨੀ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋਇਆ ਸੀ ਜਦੋਂ ਨੇਹਾ ਨੇ ਰੋਹਨ ਲਈ ਰੋਮਾਂਟਿਕ ਗੀਤ ਗਾਇਆ ਸੀ। ਇਸ ਵੀਡੀਓ 'ਚ ਇਹ ਜੋੜਾ ਇਕ ਦੂਜੇ ਨੂੰ ਚੁੰਮਦੇ ਹੋਏ ਦਿਖਾਈ ਦਿੱਤੇ। ਨੇਹਾ ਦੇ ਇਨ੍ਹਾਂ ਵੀਡੀਓ ਦੇ ਨਾਲ ਹੀ ਹਲਦੀ ਅਤੇ ਮਹਿੰਦੀ ਦੀਆਂ ਰਸਮਾਂ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ, ਜਿਸ 'ਤੇ ਉਨ੍ਹਾਂ ਦੇ ਫੈਨਸ ਹੀ ਨਹੀਂ ਬਲਕਿ ਬਾਲੀਵੁੱਡ ਸਿਤਾਰੇ ਵੀ ਇਸ ਜੋੜੀ ਨੂੰ ਨਵੀਂ ਪਾਰੀ ਦੀ ਕਾਮਨਾ ਕਰਦੇ ਦਿਖਾਈ ਦਿੱਤੇ।

'ਮਿਰਜ਼ਾਪੁਰ 2' 'ਤੇ ਰੋਕ ਲਾਉਣ ਦੀ ਮੰਗ, ਸੀਰੀਜ਼ 'ਤੇ ਲੱਗੇ ਇਹ ਇਲਜ਼ਾਮ



ਕਿਰਾਏ ਦੇ ਘਰ 'ਚ ਰਹਿੰਦੇ ਰਿਤਿਕ ਰੋਸ਼ਨ ਨੇ ਮੁੰਬਈ 'ਚ 97.50 ਕਰੋੜ ਦੇ ਖਰੀਦੇ 2 ਅਪਾਰਟਮੈਂਟਸ



ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ