ਜਾਪਾਨੀ ਗੇਮ ਕੰਪਨੀ ਨਿਨਟੈਂਡੋ ਨੇ ਲਾਈਫ ਟਾਈਮ ਰੈਵਿਨਿਉ ਦੇ 1 ਬਿਲੀਅਨ ਡਾਲਰ ਯਾਨੀ ਲਗਪਗ 7 ਕਰੋੜ ਰੁਪਏ ਦੇ ਅੰਕੜੇ ਨੂੰ ਪਾਰ ਕਰ ਲਿਆ ਹੈ। ਇਹ ਕੰਪਨੀ  Android ਤੇ iOS ਲਈ ਮੋਬਾਈਲ ਗੇਮਜ਼ ਬਣਾਉਂਦੀ ਹੈ।

ਇਸ ਕੰਪਨੀ ਦੀਆਂ ਛੇ ਮੋਬਾਈਲ ਗੇਮਜ਼ ਨੇ ਇੰਨੀ ਕਮਾਈ ਕੀਤੀ ਹੈ। ਨਿਨਟੈਂਡੋ ਦੀਆਂ ਮੋਬਾਈਲ ਗੇਮਜ਼ ਦੇ ਦੁਨੀਆ ਭਰ ਵਿੱਚ ਕੁੱਲ 452 ਮਿਲੀਅਨ ਡਾਉਨਲੋਡ ਹੋ ਚੁੱਕੇ ਹਨ।

ਅੰਕੜਿਆਂ ਦੇ ਮੁਤਾਬਕ, ਸਭ ਤੋਂ ਜ਼ਿਆਦਾ ਆਮਦਨੀ 'Fire Emblem Heros' ਗੇਮ ਵੱਲੋਂ ਕੀਤੀ ਗਈ ਹੈ ਜੋ 2017 ਵਿੱਚ ਆਈ ਇੱਕ ਫ੍ਰੀ-ਟੂ-ਪਲੇ ਗੇਮ ਹੈ। ਇਸ ਗੇਮ ਨੇ 656 ਮਿਲੀਅਨ ਡਾਲਰ ਕਮਾਏ ਹਨ ਜੋ ਛੇ ਗੇਮਜ਼ ਵਿੱਚੋਂ ਸਭ ਤੋਂ ਜ਼ਿਆਦਾ ਹੈ।