Gippy Grewal: ਨਿਰਮਲ ਰਿਸ਼ੀ ਨੂੰ ਗਿੱਪੀ ਗਰੇਵਾਲ ਦੀ ਕਿਸ ਗੱਲ 'ਤੇ ਆਇਆ ਗੁੱਸਾ, ਦੇਖੋ ਇਸ ਵੀਡੀਓ 'ਚ
Gippy Grewal Nirmal Rishi: ਵੀਡੀਓ 'ਚ ਗਿੱਪੀ ਦੇ ਨਾਲ ਸੀਨੀਅਰ ਅਦਾਕਾਰਾ ਨਿਰਮਲ ਰਿਸ਼ੀ ਵੀ ਨਜ਼ਰ ਆ ਰਹੀ ਹੈ। ਇਸ ਦੌਰਾਨ ਗਿੱਪੀ ਗਰੇਵਾਲ ਨਿਰਮਲ ਰਿਸ਼ੀ ਨੂੰ ਕੁੱਝ ਅਜਿਹਾ ਬੋਲ ਦਿੰਦੇ ਹਨ ਕਿ ਉਨ੍ਹਾਂ ਨੂੰ ਗਿੱਪੀ 'ਤੇ ਗੁੱਸਾ ਆ ਜਾਂਦਾ ਹੈ
![Gippy Grewal: ਨਿਰਮਲ ਰਿਸ਼ੀ ਨੂੰ ਗਿੱਪੀ ਗਰੇਵਾਲ ਦੀ ਕਿਸ ਗੱਲ 'ਤੇ ਆਇਆ ਗੁੱਸਾ, ਦੇਖੋ ਇਸ ਵੀਡੀਓ 'ਚ nirmal rishi got angry with gippy grewal here is why watch this video Gippy Grewal: ਨਿਰਮਲ ਰਿਸ਼ੀ ਨੂੰ ਗਿੱਪੀ ਗਰੇਵਾਲ ਦੀ ਕਿਸ ਗੱਲ 'ਤੇ ਆਇਆ ਗੁੱਸਾ, ਦੇਖੋ ਇਸ ਵੀਡੀਓ 'ਚ](https://feeds.abplive.com/onecms/images/uploaded-images/2023/05/07/f6e18c2b34c91a935258c48860ea87cf1683456690465469_original.jpg?impolicy=abp_cdn&imwidth=1200&height=675)
Gippy Grewal Nirmal Rishi Video: ਗਿੱਪੀ ਗਰੇਵਾਲ ਪੰਜਾਬੀ ਇੰਡਸਟਰੀ ਦੇ ਟੌਪ ਕਲਾਕਾਰਾਂ ਵਿੱਚੋਂ ਇੱਕ ਹਨ। ਉਹ ਆਪਣੇ ਟੈਲੇਂਟ ਤੇ ਸ਼ਾਨਦਾਰ ਗਾਇਕੀ ਦੇ ਨਾਲ ਪੰਜਾਬੀ ਇੰਡਸਟਰੀ 'ਤੇ ਲਗਭਗ 2 ਦਹਾਕਿਆਂ ਤੋਂ ਰਾਜ ਕਰਦੇ ਆ ਰਹੇ ਹਨ। ਇਹ ਸਾਲ ਗਿੱਪੀ ਗਰੇਵਾਲ ਲਈ ਬੇਹੱਦ ਖਾਸ ਹੈ, ਕਿਉਂਕਿ ਕਲਾਕਾਰ ਦੀਆਂ ਇਸ ਸਾਲ 4-5 ਫਿਲਮਾਂ ਰਿਲੀਜ਼ ਹੋ ਰਹੀਆਂ ਹਨ। ਗਿੱਪੀ ਗਰੇਵਾਲ ਇੰਨੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਜੱਟ ਨੂੰ ਚੁੜੈਲ ਟੱਕਰੀ' ਦੀ ਸ਼ੂਟਿੰਗ 'ਚ ਬਿਜ਼ੀ ਹਨ। ਇਸ ਦੌਰਾਨ ਸ਼ੂਟਿੰਗ ਸੈੱਟ ਤੋਂ ਉਹ ਲਗਾਤਾਰ ਮਸਤੀ ਭਰੇ ਵੀਡੀਓਜ਼ ਨਾਲ ਫੈਨਜ਼ ਦਾ ਮਨੋਰੰਜਨ ਕਰਦੇ ਰਹਿੰਦੇ ਹਨ।
ਹਾਲ ਹੀ 'ਚ ਗਿੱਪੀ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਗਿੱਪੀ ਦੇ ਨਾਲ ਸੀਨੀਅਰ ਅਦਾਕਾਰਾ ਨਿਰਮਲ ਰਿਸ਼ੀ ਵੀ ਨਜ਼ਰ ਆ ਰਹੀ ਹੈ। ਇਸ ਦੌਰਾਨ ਗਿੱਪੀ ਗਰੇਵਾਲ ਨਿਰਮਲ ਰਿਸ਼ੀ ਨੂੰ ਕੁੱਝ ਅਜਿਹਾ ਬੋਲ ਦਿੰਦੇ ਹਨ ਕਿ ਉਨ੍ਹਾਂ ਨੂੰ ਗਿੱਪੀ 'ਤੇ ਗੁੱਸਾ ਆ ਜਾਂਦਾ ਹੈ। ਤੁਸੀਂ ਵੀ ਦੇਖੋ ਇਹ ਵੀਡੀਓ:
View this post on Instagram
ਕਾਬਿਲੇਗ਼ੌਰ ਹੈ ਕਿ 'ਜੱਟ ਨੂੰ ਚੁੜੈਲ ਟੱਕਰੀ' 13 ਅਕਤੂਬਰ 2023 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ 'ਚ ਗਿੱਪੀ ਤੇ ਸਰਗੁਣ ਮਹਿਤਾ ਦੀ ਜੋੜੀ ਲੰਬੇ ਸਮੇਂ ਬਾਅਦ ਇਕੱਠੀ ਨਜ਼ਰ ਆਉਣ ਵਾਲੀ ਹੈ। ਫਿਲਮ ;ਚ ਸਰਗੁਣ ਮਹਿਤਾ ਚੁੜੈਲ ਦੇ ਕਿਰਦਾਰ 'ਚ ਨਜ਼ਰ ਆਉਣ ਵਾਲੀ ਹੈ। ਨਿਰਮਲ ਰਿਸ਼ੀ ਫਿਲਮ 'ਚ ਗਿੱਪੀ ਦੀ ਮਾਂ ਦੇ ਕਿਰਦਾਰ 'ਚ ਨਜ਼ਰ ਆਵੇਗੀ। ਫਿਲਮ 'ਚ ਅਦਾਕਾਰਾ ਰੂਪੀ ਗਿੱਲ ਵੀ ਐਕਟਿੰਗ ਕਰਦੀ ਨਜ਼ਰ ਆਉਣ ਵਾਲੀ ਹੈ।
ਗਿੱਪੀ ਗਰੇਵਾਲ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਫਿਲਮ 'ਕੈਰੀ ਆਨ ਜੱਟਾ 3' ਵੀ ਇਸੇ ਸਾਲ ਰਿਲੀਜ਼ ਹੋਣ ਜਾ ਰਹੀ ਹੈ। ਇਹ ਫਿਲਮ 29 ਜੂਨ 2023 ਨੂੰ ਸਿਨੇਮਾਘਰਾਂ 'ਚ ਦਸਤਕ ਦੇਵੇਗੀ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)