Sonam Bajwa: ਸੋਨਮ ਬਾਜਵਾ ਨਾਲ ਬਚਪਨ 'ਚ ਹੋਇਆ ਰੰਗਭੇਦ, ਅਦਾਕਾਰਾ ਨੇ ਬਿਆਨ ਕੀਤਾ ਦਿਲ ਦਾ ਦਰਦ, ਰਿਸ਼ਤੇਦਾਰਾਂ ਬਾਰੇ ਕਹੀ ਇਹ ਗੱਲ
Sonam Bajwa Video: ਸੋਨਮ ਬਾਜਵਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਅਦਾਕਾਰਾ ਆਪਣੇ ਬਚਪਨ ਦੇ ਬੁਰੇ ਤਜਰਬੇ ਨੂੰ ਸਾਂਝਾ ਕਰਦੀ ਨਜ਼ਰ ਆ ਰਹੀ ਹੈ।
Sonam Bajwa Viral Video: ਸੋਨਮ ਬਾਜਵਾ ਦੀ ਪੰਜਾਬੀ ਇੰਡਸਟਰੀ ਦੀ ਟੌਪ ਅਦਾਕਾਰਾ ਹੈ। ਉਸ ਨੇ ਆਪਣੇ ਕਰੀਅਰ 'ਚ ਇੰਡਸਟਰੀ ਨੂੰ ਇੱਕ ਤੋਂ ਇੱਕ ਵਧ ਕੇ ਸ਼ਾਨਦਾਰ ਫਿਲਮਾਂ ਦਿੱਤੀਆਂ ਹਨ। ਅੱਜ ਭਾਵੇਂ ਸੋਨਮ ਬਾਜਵਾ ਦੀ ਖੂਬਸੂਰਤੀ ਤੇ ਉਸ ਦੇ ਟੈਲੇਂਟ ਦੇ ਲੱਖਾਂ ਦੀਵਾਨੇ ਹਨ, ਪਰ ਇੱਕ ਸਮਾਂ ਅਜਿਹਾ ਵੀ ਸੀ, ਜਦੋਂ ਉਸ ਨੂੰ ਰੰਗਭੇਦ ਦਾ ਸਾਹਮਣਾ ਕਰਨਾ ਪਿਆ ਸੀ।
ਇਹ ਵੀ ਪੜ੍ਹੋ: ਮਿਸ ਪੂਜਾ ਫਿੱਟ ਰਹਿਣ ਲਈ ਕਈ ਘੰਟੇ ਜਿੰਮ 'ਚ ਵਹਾਉਂਦੀ ਪਸੀਨਾ, ਗਾਇਕਾ ਨੇ ਵੀਡੀਓ ਕੀਤੀ ਸ਼ੇਅਰ
ਹਾਲ ਹੀ 'ਚ ਸੋਨਮ ਬਾਜਵਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਅਦਾਕਾਰਾ ਆਪਣੇ ਬਚਪਨ ਦੇ ਬੁਰੇ ਤਜਰਬੇ ਨੂੰ ਸਾਂਝਾ ਕਰਦੀ ਨਜ਼ਰ ਆ ਰਹੀ ਹੈ। ਦਰਅਸਲ, ਇੱਕ ਇੰਟਰਵਿਊ 'ਚ ਸੋਨਮ ਤੋਂ ਸਵਾਲ ਪੁੱਛਿਆ ਗਿਆ ਸੀ ਕਿ ਸ਼ਹਿਨਾਜ਼ ਗਿੱਲ ਨੇ ਕਿਹਾ ਸੀ ਕਿ ਉਸ ਨੂੰ ਆਪਣੀ ਹੀ ਫਿਲਮ ਦੇ ਪ੍ਰੀਮੀਅਰ 'ਤੇ ਨਹੀਂ ਬੁਲਾਇਆ ਗਿਆ ਸੀ, ਉਦੋਂ ਉਹ ਘਰ ਜਾ ਕੇ ਖੂਬ ਰੋਈ ਸੀ।
ਇਸ 'ਤੇ ਜਵਾਬ ਦਿੰਦਿਆਂ ਸੋਨਮ ਬੋਲੀ, 'ਕਿਸੇ ਇਹ ਬਿਲਕੁਲ ਸੱਚ ਕਿਹਾ ਹੈ ਕਿ ਸਭ ਚੜ੍ਹਦੇ ਸੂਰਜ ਨੂੰ ਸਲਾਮ ਕਰਦੇ ਹਨ। ਤੁਸੀਂ ਇੰਡਸਟਰੀ ਦੀ ਗੱਲ ਕਰਦੇ ਹੋ। ਜਦੋਂ ਮੈਂ ਕੁੱਝ ਵੀ ਨਹੀਂ, ਜਦੋਂ ਮੈਂ ਵੱਡੀ ਹੋ ਰਹੀ ਸੀ ਤਾਂ ਮੇਰੇ ਨਾਲ ਕਾਫੀ ਰੰਗਭੇਦ ਹੋਇਆ। ਮੇਰੇ ਸਾਵਲੇ ਰੰਗ ਕਰਕੇ ਮੈਨੂੰ ਅਕਸਰ ਸਤਾਇਆ ਜਾਂਦਾ ਸੀ। ਕਿਉਂਕਿ ਪੰਜਾਬੀ ਕੁੜੀ ਹੋਣ ਦੇ ਨਾਤੇ ਮੈਂ ਗੋਰੀ ਚਿੱਟੀ ਨਹੀਂ ਸੀ। ਸਾਡੇ ਕੁੱਝ ਰਿਸ਼ਤੇਦਾਰ ਤਾਂ ਅਜਿਹੇ ਸੀ, ਜਿਨ੍ਹਾਂ ਨੇ ਮੈਨੂੰ ਕਦੇ ਆਪਣੇ ਘਰ ਸਿਰਫ ਇਸ ਕਰਕੇ ਨਹੀਂ ਬੁਲਾਇਆ, ਕਿਉਂਕਿ ਮੇਰਾ ਰੰਗ ਸਾਵਲਾ ਸੀ ਅਤੇ ਇਹ ਉਨ੍ਹਾਂ ਨੂੰ ਪਸੰਦ ਨਹੀਂ ਸੀ। ਮੈਂ ਕਦੇ ਆਪਣੇ ਰਿਸ਼ਤੇਦਾਰਾਂ ਦੇ ਘਰ ਨਹੀਂ ਗਈ। ਜਦੋਂ ਮੇਰਾ ਮੁਕਾਮ ਉੱਚਾ ਹੋ ਗਿਆ, ਮੈਂ ਫਿਲਮ ਇੰਡਸਟਰੀ 'ਚ ਕਾਫੀ ਨਾਮ ਕਮਾ ਲਿਆ, ਤਾਂ ਉਹੀ ਰਿਸ਼ਤੇਦਾਰ ਮੈਨੂੰ ਬਾਰ ਬਾਰ ਫੋਨ ਕਰਕੇ ਆਪਣੇ ਘਰ ਬੁਲਾਉਂਦੇ ਹੁੰਦੇ ਸੀ। ਪਰ ਉਦੋਂ ਤੱਕ ਮੇਰੇ ਦਿਲ 'ਚੋਂ ਉਨ੍ਹਾਂ ਦੇ ਲਈ ਪਿਆਰ ਤੇ ਇੱਜ਼ਤ ਖਤਮ ਹੋ ਚੁੱਕੀ ਸੀ।' ਤੁਸੀਂ ਵੀ ਦੇਖੋ ਇਹ ਵੀਡੀਓ:
View this post on Instagram
ਕਾਬਿਲੇਗ਼ੌਰ ਹੈ ਕਿ ਸੋਨਮ ਬਾਜਵਾ ਇੰਨੀਂ ਦਿਨੀਂ ਸੁਰਖੀਆਂ 'ਚ ਬਣੀ ਹੋਈ ਹੈ। ਉਸ ਦੀਆਂ ਦੋ ਫਿਲਮਾਂ ਰਿਲੀਜ਼ ਹੋਣ ਜਾ ਰਹੀਆਂ ਹਨ। ਇਹ ਫਿਲਮਾਂ ਹਨ 'ਗੋਡੇ ਗੋਡੇ ਚਾਅ' ਤੇ 'ਕੈਰੀ ਆਨ ਜੱਟਾ 3'। ਇਨ੍ਹਾਂ ਦੋਵੇਂ ਹੀ ਫਿਲਮਾਂ ਦਾ ਲੋਕ ਬੇਸਵਰੀ ਨਾਲ ਇੰਤਜ਼ਾਰ ਕਰ ਰਹੇ ਹਨ।
ਇਹ ਵੀ ਪੜ੍ਹੋ: ਤੁਰਕੀ ਦਾ ਪ੍ਰਸਿੱਧ ਐਕਟਰ ਬੁਰਾਕ ਡੇਨਿਜ਼ ਪਹੁੰਚਿਆ ਭਾਰਤ, ਬਾਲੀਵੁੱਡ ਗੀਤਾਂ 'ਤੇ ਥਿਰਕਦਾ ਆਇਆ ਨਜ਼ਰ