(Source: ECI/ABP News)
Burak Deniz: ਤੁਰਕੀ ਦਾ ਪ੍ਰਸਿੱਧ ਐਕਟਰ ਬੁਰਾਕ ਡੇਨਿਜ਼ ਪਹੁੰਚਿਆ ਭਾਰਤ, ਬਾਲੀਵੁੱਡ ਗੀਤਾਂ 'ਤੇ ਥਿਰਕਦਾ ਆਇਆ ਨਜ਼ਰ
Burak Deniz India: ਇੰਨੀਂ ਦਿਨੀਂ ਮੁਰਾਤ ਯਾਨਿ ਬੁਰਾਕ ਭਾਰਤ ਵਿੱਚ ਹੈ। ਜਦੋਂ ਉਹ ਮੁੰਬਈ ਏਅਰਪੋਰਟ ਪਹੁੰਚਿਆ ਤਾਂ ਲੜਕੀਆਂ ਉਸ ਦੀ ਦੀਵਾਨੀ ਹੋ ਗਈਆਂ। ਏਅਰਪੋਰਟ 'ਤੇ ਉਸ ਨੂੰ ਮਿਲਣ ਲਈ ਫੈਨਜ਼ ਭੀੜ ਲਗਾਈ ਖੜੇ ਨਜ਼ਰ ਆਏ।

Burak Deniz In India: ਭਾਰਤ ਵਿੱਚ ਤੁਰਕੀ ਦੇ ਸੀਰੀਅਲਜ਼ ਦੀ ਜ਼ਬਰਦਸਤ ਪ੍ਰਸਿੱਧੀ ਹੈ। ਇਨ੍ਹਾਂ ਸੀਰੀਅਲਾਂ ਨੂੰ ਦੇਸ਼ 'ਚ ਬਹੁਤ ਪਿਆਰ ਕੀਤਾ ਜਾਂਦਾ ਹੈ। ਜੇ ਤੁਸੀਂ ਵੀ ਤੁਰਕੀ ਦੇ ਸੀਰੀਅਲਜ਼ ਦੇਖਦੇ ਹੋ ਤਾਂ ਤੁਸੀਂ ਇਸ ਐਕਟਰ ਨੂੰ ਜ਼ਰੂਰ ਦੇਖਿਆ ਹੋਵੇਗਾ। ਇਹ ਹੋਰ ਕੋਈ ਨਹੀਂ, ਸਗੋਂ ਬੁਰਾਕ ਡੇਨਿਜ਼ ਹੈ, ਜਿਸ ਦੀ ਇੰਡੀਆ 'ਚ ਜ਼ਬਰਦਸਤ ਫੈਨ ਫਾਲੋਇੰਗ ਹੈ। ਉਸ ਦਾ ਸੀਰੀਅਲ 'ਪਿਆਰ ਲਫਜ਼ੋਂ ਮੇਂ ਕਹਾਂ' ਭਾਰਤ 'ਚ ਕਾਫੀ ਮਸ਼ਹੂਰ ਹੋਇਆ ਸੀ। ਇਸ ਸੀਰੀਅਲ ਦੀ ਲੜਕੀਆਂ 'ਚ ਖਾਸ ਕਰਕੇ ਸਭ ਤੋਂ ਜ਼ਿਆਦਾ ਫੈਨ ਫਾਲੋਇੰਗ ਹੈ। ਇਸ ਸੀਰੀਅਲ 'ਚ ਬੁਰਾਕ ਨੇ ਮੁਰਾਤ ਸਰਸਲਮਾਜ਼ ਦਾ ਕਿਰਦਾਰ ਨਿਭਾਇਆ ਸੀ। ਉਸ ਦੇ ਕਿਰਦਾਰ ਨੂੰ ਖੂਬ ਪਿਆਰ ਮਿਲਿਆ ਸੀ।
ਇੰਨੀਂ ਦਿਨੀਂ ਮੁਰਾਤ ਯਾਨਿ ਬੁਰਾਕ ਭਾਰਤ ਵਿੱਚ ਹੈ। ਜਦੋਂ ਉਹ ਮੁੰਬਈ ਏਅਰਪੋਰਟ ਪਹੁੰਚਿਆ ਤਾਂ ਲੜਕੀਆਂ ਉਸ ਦੀ ਦੀਵਾਨੀ ਹੋ ਗਈਆਂ। ਏਅਰਪੋਰਟ 'ਤੇ ਉਸ ਨੂੰ ਮਿਲਣ ਲਈ ਫੈਨਜ਼ ਭੀੜ ਲਗਾਈ ਖੜੇ ਨਜ਼ਰ ਆਏ। ਦੇਖੋ ਇਹ ਵੀਡੀਓ:
View this post on Instagram
ਇਸ ਦੇ ਨਾਲ ਨਾਲ ਬੁਕਰਾਨ ਡੇਨਿਜ਼ ਨੂੰ ਬਾਲੀਵੁੱਡ ਗੀਤਾਂ ਦਾ ਆਨੰਦ ਮਾਣਦੇ ਹੋਏ ਵੀ ਦੇਖਿਆ ਗਿਆ।
View this post on Instagram
ਉਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਹ ਸ਼ਾਹਰੁਖ ਖਾਨ-ਕਾਜੋਲ ਦੀ 'ਕੁਛ ਕੁਛ ਹੋਤਾ ਹੈ' ਦਾ ਮਸ਼ਹੂਰ ਡਾਇਲੌਗ ਬੋਲਦਾ ਨਜ਼ਰ ਆ ਰਿਹਾ ਹੈ। ਦੇਖੋ ਇਹ ਵੀਡੀਓ:
View this post on Instagram
ਕਾਬਿਲੇਗ਼ੌਰ ਹੈ ਕਿ ਤੁਰਕੀ ਦੇ ਸੀਰੀਅਲਜ਼ ਭਾਰਤ ਵਿੱਚ ਕਾਫੀ ਪਸੰਦ ਕੀਤੇ ਜਾਂਦੇ ਹਨ। ਖਾਸ ਕਰਕੇ ਨੌਜਵਾਨਾਂ ਵਿੱਚ ਇਨ੍ਹਾਂ ਸੀਰੀਅਲਾਂ ਦਾ ਕਾਫੀ ਕਰੇਜ਼ ਹੈ। ਉਨ੍ਹਾਂ ਵਿੱਚੋਂ ਇੱਕ ਬੁਰਾਕ ਡੇਨਿਜ਼ ਤੇ ਹਾਂਡੇ ਅਰਚੇਲ ਸਟਾਰਰ 'ਪਿਆਰ ਲਫਜ਼ੋਂ ਮੇਂ ਕਹਾਂ' ਵੀ ਇੱਕ ਹੈ। ਇਸ ਸੀਰੀਲ 'ਚ ਬੁਰਾਕ ਤੇ ਹਾਂਡੇ ਦੀ ਲਵ ਕੈਮਿਸਟਰੀ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਗਿਆ ਸੀ। ਇਹ ਸੀਰੀਅਲ ਨੂੰ ਤੁਸੀਂ ਪੂਰਾ ਯੂਟਿਊਬ 'ਤੇ ਦੇਖ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
