![ABP Premium](https://cdn.abplive.com/imagebank/Premium-ad-Icon.png)
(Source: Matrize)
Salman Khan: ਸਲਮਾਨ ਖਾਨ ਸਮੇਤ ਇਨ੍ਹਾਂ ਦਿੱਗਜ ਸਿਤਾਰਿਆਂ ਵੱਲੋਂ ਓਡੀਸ਼ਾ ਦੇ ਭਿਆਨਕ ਰੇਲ ਹਾਦਸੇ 'ਤੇ ਡੂੰਘੇ ਸੋਗ ਦਾ ਪ੍ਰਗਟਾਵਾ, ਦਿੱਤੀ ਸ਼ਰਧਾਂਜਲੀ
Odisha Train Accident: ਸਲਮਾਨ ਖਾਨ, ਚਿਰੰਜੀਵੀ, ਜੂਨੀਅਰ NTR ਨੇ ਓਡੀਸ਼ਾ ਦੇ ਬਾਲਾਸੋਰ ਜ਼ਿਲੇ ਵਿੱਚ 2 ਜੂਨ ਨੂੰ ਵਾਪਰੇ ਭਿਆਨਕ ਰੇਲ ਹਾਦਸੇ 'ਤੇ ਸੋਗ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਟਵੀਟ ਕਰਕੇ ਇਸ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ ਹੈ।
![Salman Khan: ਸਲਮਾਨ ਖਾਨ ਸਮੇਤ ਇਨ੍ਹਾਂ ਦਿੱਗਜ ਸਿਤਾਰਿਆਂ ਵੱਲੋਂ ਓਡੀਸ਼ਾ ਦੇ ਭਿਆਨਕ ਰੇਲ ਹਾਦਸੇ 'ਤੇ ਡੂੰਘੇ ਸੋਗ ਦਾ ਪ੍ਰਗਟਾਵਾ, ਦਿੱਤੀ ਸ਼ਰਧਾਂਜਲੀ odisha-train-accident-salman-khan-chiranjeevi-jr-ntr-offer-condolences Salman Khan: ਸਲਮਾਨ ਖਾਨ ਸਮੇਤ ਇਨ੍ਹਾਂ ਦਿੱਗਜ ਸਿਤਾਰਿਆਂ ਵੱਲੋਂ ਓਡੀਸ਼ਾ ਦੇ ਭਿਆਨਕ ਰੇਲ ਹਾਦਸੇ 'ਤੇ ਡੂੰਘੇ ਸੋਗ ਦਾ ਪ੍ਰਗਟਾਵਾ, ਦਿੱਤੀ ਸ਼ਰਧਾਂਜਲੀ](https://feeds.abplive.com/onecms/images/uploaded-images/2023/06/03/297504bf2076798a76aaf9498d6f99a11685782862219469_original.jpg?impolicy=abp_cdn&imwidth=1200&height=675)
Salman Khan on Odisha Train Accident: ਓਡੀਸ਼ਾ ਦੇ ਬਾਲਾਸੋਰ ਜ਼ਿਲ੍ਹੇ ਵਿੱਚ ਸ਼ੁੱਕਰਵਾਰ (2 ਜੂਨ) ਦੀ ਸ਼ਾਮ ਨੂੰ ਇੱਕ ਦਰਦਨਾਕ ਰੇਲ ਹਾਦਸਾ ਵਾਪਰਿਆ। ਹਾਵੜਾ ਜਾ ਰਹੀ 12864 ਬੈਂਗਲੁਰੂ-ਹਾਵੜਾ ਸੁਪਰਫਾਸਟ ਐਕਸਪ੍ਰੈੱਸ ਦੇ ਕਈ ਡੱਬੇ ਬਹੰਗਾ ਬਾਜ਼ਾਰ 'ਚ ਪਟੜੀ ਤੋਂ ਉਤਰ ਗਏ ਅਤੇ ਦੂਜੇ ਪਟੜੀ 'ਤੇ ਜਾ ਡਿੱਗੇ। ਇਸ ਹਾਦਸੇ 'ਚ ਹੁਣ ਤੱਕ 288 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਕਰੀਬ 900 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਜ਼ਖਮੀਆਂ ਨੂੰ ਬਚਾਉਣ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਸਲਮਾਨ ਖਾਨ, ਚਿਰੰਜੀਵੀ ਅਤੇ ਜੂਨੀਅਰ ਐਨਟੀਆਰ ਨੇ ਇਸ ਦੁਖਦ ਘਟਨਾ 'ਤੇ ਸੋਗ ਪ੍ਰਗਟ ਕੀਤਾ ਹੈ।
ਸਲਮਾਨ ਖਾਨ ਨੇ 3 ਜੂਨ ਨੂੰ ਟਵੀਟ ਕੀਤਾ ਅਤੇ ਕਿਹਾ- ਹਾਦਸੇ ਦੀ ਖਬਰ ਸੁਣ ਕੇ ਮੈਂ ਬਹੁਤ ਦੁਖੀ ਹਾਂ। ਪ੍ਰਮਾਤਮਾ ਮ੍ਰਿਤਕਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਅਤੇ ਘਟਨਾ ਵਿੱਚ ਮਾਰੇ ਗਏ ਤੇ ਜ਼ਖਮੀ ਹੋਏ ਲੋਕਾਂ ਦੇ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।
Really saddened to hear abt the accident,May God rest the souls of the deceased in peace,Protect n give strength to the families n the injured from this unfortunate accident.
— Salman Khan (@BeingSalmanKhan) June 3, 2023
ਜੂਨੀਅਰ ਐਨਟੀਆਰ ਨੇ ਦੁੱਖ ਕੀਤਾ ਪ੍ਰਗਟ
ਜੂਨੀਅਰ ਐਨਟੀਆਰ ਨੇ ਵੀ ਟਵੀਟ ਕਰਕੇ ਘਟਨਾ ਤੋਂ ਪ੍ਰਭਾਵਿਤ ਲੋਕਾਂ ਲਈ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਟਵੀਟ ਕੀਤਾ ਅਤੇ ਲਿਖਿਆ- ਇਸ ਦਰਦਨਾਕ ਰੇਲ ਹਾਦਸੇ ਤੋਂ ਪ੍ਰਭਾਵਿਤ ਲੋਕਾਂ ਦੇ ਪਰਿਵਾਰਾਂ ਨੂੰ ਦਿਲੋਂ ਸ਼ਰਧਾਂਜਲੀ। ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਦੇ ਮੈਂਬਰਾਂ ਦਾ ਬਲ ਅਤੇ ਸਮਰਥਨ ਬਣਿਆ ਰਹੇ।
Heartfelt condolences to the families and their loved ones affected by the tragic train accident. My thoughts are with each and every person affected by this devastating incident. May strength and support surround them during this difficult time.
— Jr NTR (@tarak9999) June 3, 2023
ਚਿਰੰਜੀਵੀ ਨੇ ਵੀ ਟਵੀਟ ਕੀਤਾ
ਦੂਜੇ ਪਾਸੇ ਸਾਊਥ ਦੇ ਸੁਪਰਸਟਾਰ ਚਿਰੰਜੀਵੀ ਨੇ ਇਸ ਹਾਦਸੇ 'ਤੇ ਦੁੱਖ ਪ੍ਰਗਟ ਕਰਦੇ ਹੋਏ ਆਪਣੇ ਪ੍ਰਸ਼ੰਸਕਾਂ ਨੂੰ ਅਪੀਲ ਕੀਤੀ ਕਿ ਹਾਦਸਾ ਪ੍ਰਭਾਵਿਤ ਖੇਤਰ ਦੇ ਨੇੜੇ ਰਹਿਣ ਵਾਲੇ ਲੋਕ ਆਪਣਾ ਖੂਨਦਾਨ ਕਰਨ ਲਈ ਅੱਗੇ ਆਉਣ। ਵੇਖੋ ਉਨ੍ਹਾਂ ਦਾ ਟਵੀਟ:
Utterly shocked at the tragic Coromandel express accident in Orissa and the huge loss of lives! My heart goes out to the bereaved families.
— Chiranjeevi Konidela (@KChiruTweets) June 3, 2023
I understand there is an urgent demand for blood units to save lives. Appeal to all our fans and good samaritans in the nearby areas to…
ਪ੍ਰਿਆ ਆਨੰਦ ਨੇ ਦੁੱਖ ਪ੍ਰਗਟ ਕੀਤਾ
ਅਦਾਕਾਰਾ ਪ੍ਰਿਆ ਆਨੰਦ ਨੇ ਵੀ ਟਵੀਟ ਕਰਕੇ ਇਸ ਹਾਦਸੇ 'ਤੇ ਦੁੱਖ ਜਤਾਇਆ ਅਤੇ ਇਸ ਨੂੰ ਲਾਪਰਵਾਹੀ ਦਾ ਨਤੀਜਾ ਦੱਸਿਆ।
Devastating! Unacceptable negligence.. https://t.co/QvpKfxBVTN
— Priya Anand (@PriyaAnand) June 3, 2023
ਹਾਦਸਾ ਕਿਵੇਂ ਹੋਇਆ
ਰੇਲਵੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਕੋਰੋਮੰਡਲ ਐਕਸਪ੍ਰੈਸ ਦੇ ਡੱਬੇ ਪਟੜੀ ਤੋਂ ਉਤਰਨ ਤੋਂ ਬਾਅਦ ਇਕ ਮਾਲ ਗੱਡੀ ਨਾਲ ਟਕਰਾ ਗਏ, ਜਿਸ ਕਾਰਨ ਮਾਲ ਗੱਡੀ ਵੀ ਹਾਦਸੇ ਦੀ ਲਪੇਟ ਵਿਚ ਆ ਗਈ। ਉਨ੍ਹਾਂ ਦੱਸਿਆ ਕਿ ਇਹ ਹਾਦਸਾ ਬਹਿੰਗਾ ਬਾਜ਼ਾਰ ਸਟੇਸ਼ਨ 'ਤੇ ਸ਼ਾਮ ਕਰੀਬ 7.20 ਵਜੇ ਉਸ ਸਮੇਂ ਵਾਪਰਿਆ ਜਦੋਂ ਕੋਰੋਮੰਡਲ ਐਕਸਪ੍ਰੈਸ ਕੋਲਕਾਤਾ ਨੇੜੇ ਸ਼ਾਲੀਮਾਰ ਸਟੇਸ਼ਨ ਤੋਂ ਚੇਨਈ ਸੈਂਟਰਲ ਜਾ ਰਹੀ ਸੀ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)