ਪੜਚੋਲ ਕਰੋ
Advertisement
ਯੂਐਨ ਨੇ ਪ੍ਰਿਅੰਕਾ ਖਿਲਾਫ ਪਾਕਿਸਤਾਨ ਦੀ ਮੰਗ ਠੁਕਰਾਈ
ਭਾਰਤੀ ਐਕਟਰਸ ਪ੍ਰਿਅੰਕਾ ਚੋਪੜਾ ਦੇ ਕਸ਼ਮੀਰ ‘ਤੇ ਸਟੈਂਡ ਤੋਂ ਪਾਕਿਸਤਾਨ ਖਫਾ ਹੈ। ਇਸ ਦੇ ਚੱਲਦੇ ਯੂਨੀਸੇਫ ਦੇ ਸਦਭਾਵਨਾ ਦੂਤ ਦੇ ਅਹੁਦੇ ਤੋਂ ਪ੍ਰਿਅੰਕਾ ਨੂੰ ਹਟਾਏ ਜਾਣ ਦੀ ਮੰਗ ਪਾਕਿਸਤਾਨ ਨੇ ਰੱਖੀ ਸੀ ਜਿਸ ਨੂੰ ਸੰਯੁਕਤ ਰਾਸ਼ਟਰ ਦੇ ਬੁਲਾਰੇ ਸਟੀਫੇਨ ਦੁਜਾਰਿਕ ਨੇ ਰੱਦ ਕਰ ਦਿੱਤਾ ਹੈ।
ਮੁੰਬਈ: ਭਾਰਤੀ ਐਕਟਰਸ ਪ੍ਰਿਅੰਕਾ ਚੋਪੜਾ ਦੇ ਕਸ਼ਮੀਰ ‘ਤੇ ਸਟੈਂਡ ਤੋਂ ਪਾਕਿਸਤਾਨ ਖਫਾ ਹੈ। ਇਸ ਦੇ ਚੱਲਦੇ ਯੂਨੀਸੇਫ ਦੇ ਸਦਭਾਵਨਾ ਦੂਤ ਦੇ ਅਹੁਦੇ ਤੋਂ ਪ੍ਰਿਅੰਕਾ ਨੂੰ ਹਟਾਏ ਜਾਣ ਦੀ ਮੰਗ ਪਾਕਿਸਤਾਨ ਨੇ ਰੱਖੀ ਸੀ ਜਿਸ ਨੂੰ ਸੰਯੁਕਤ ਰਾਸ਼ਟਰ ਦੇ ਬੁਲਾਰੇ ਸਟੀਫੇਨ ਦੁਜਾਰਿਕ ਨੇ ਰੱਦ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੀਸੀ ਨੂੰ ਖੁਦ ਨਾਲ ਸਬੰਧਤ ਮੁੱਦਿਆਂ ‘ਤੇ ਨਿੱਜੀ ਤੌਰ ‘ਤੇ ਬੋਲਣ ਦਾ ਅਧਿਕਾਰ ਹੈ।
ਦੁਜਾਰਿਕ ਦਾ ਵੀਰਵਾਰ ਨੂੰ ਇਹ ਬਿਆਨ ਅਜਿਹੇ ਸਮੇਂ ਸਾਹਮਣੇ ਆਇਆ ਹੈ ਜਦੋਂ ਇੱਕ ਦਿਨ ਪਹਿਲਾਂ ਹੀ ਪਾਕਿਸਤਾਨ ਦੀ ਮੱਨੁਖੀ ਅਧਿਕਾਰ ਮੰਤਰੀ ਸ਼ਰੀਨ ਮਜਾਰੀ ਨੇ ਕਿਹਾ ਸੀ ਕਿ ਕਸ਼ਮੀਰ ‘ਤੇ ਭਾਰਤ ਸਰਕਾਰ ਦੀ ਨੀਤੀਆਂ ਦਾ ਸਮਰਥਨ ਕਰਨ ਵਾਲੀ ਚੋਪੜਾ ਨੂੰ ਯੁਨੀਸੇਫ ਦੇ ਸਦਭਾਵਨਾ ਦੂਤ ਦੇ ਅਹੁਦੇ ਤੋਂ ਹਟਾ ਦੇਣਾ ਚਾਹੀਦਾ ਹੈ।
ਯੂਨੀਸੇਫ ਦੀ ਕਾਰਜਕਾਰੀ ਡਾਇਰੈਕਟਰ ਹੇਨਰੀਟਾ ਐਚ ਫੋਰ ਨੂੰ ਬੁੱਧਵਾਰ ਲਿਖੀ ਚਿੱਠੀ ‘ਚ ਮਜਾਰੀ ਨੇ ਇਲਜ਼ਾਮ ਲਾਇਆ ਕਿ ਚੋਪੜਾ ਪ੍ਰਮਾਣੂ ਜੰਗ ਦੇ ਪੱਖ ਵਿੱਚ ਹੈ। ਇਸ ‘ਤੇ ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਤੋਨੀਓ ਗੁਤਾਰੇਸ ਦੇ ਬੁਲਾਰੇ ਦੁਜਾਰਿਕ ਨੇ ਕਿਹਾ, “ਮੈਂ ਇਹ ਕਹਿ ਸਕਦਾ ਹਾਂ ਕਿ ਕਿਸੇ ਵੀ ਸਦਭਾਵਨਾ ਦੂਤ ਤੋਂ ਚਾਹੇ ਉਹ ਚੋਪੜਾ ਹੈ ਜਾਂ ਕੋਈ ਹੋਰ, ਸਭ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਬੋਲਦੇ ਸਮੇਂ ਨਿਰਪੱਖ ਰਹਿਣ।”
ਉਨ੍ਹਾਂ ਅੱਗੇ ਕਿਹਾ, “ਪਰ ਜਦੋਂ ਉਹ ਨਿੱਜੀ ਗੱਲਬਾਤ ਕਰਦੇ ਹਨ ਤਾਂ ਉਨ੍ਹਾਂ ਨੂੰ ਖੁਦ ਤੋਂ ਸਬੰਧਤ ਜਾਂ ਕਿਸੇ ਵੀ ਮੁੱਦ ‘ਤੇ ਆਪਣੀ ਰਾਏ ਦੇਣ ਦਾ ਪੂਰਾ ਹੱਕ ਹੈ।”HR Minister Dr @ShireenMazari1 today wrote a letter to UNICEF chief to remove Priyanka Chopra as UN Goodwill Ambassador for Peace over her pro-war comments and support to BJP Govt policy of ethnic cleansing/racism/fascism/genocide@UNICEF @UNHumanRights @pid_gov @appcsocialmedia pic.twitter.com/owtnbjSfEX
— Ministry of Human Rights Government of Pakistan (@mohrpakistan) August 21, 2019
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਪੰਜਾਬ
ਪੰਜਾਬ
Advertisement