(Source: ECI/ABP News)
ਪਾਕਿਸਤਾਨੀ ਫ਼ਿਲਮ The Legend of Maula Jatt ਪੂਰੀ ਦੁਨੀਆ 'ਚ ਮਚਾ ਰਹੀ ਧਮਾਲ, ਕੀ ਭਾਰਤ 'ਚ ਵੀ ਹੋਵੇਗੀ ਰਿਲੀਜ਼?
13 ਅਕਤੂਬਰ ਨੂੰ ਰਿਲੀਜ਼ ਹੋਈ ਫਵਾਦ ਖ਼ਾਨ ਅਤੇ ਮਾਹਿਰਾ ਖ਼ਾਨ ਸਟਾਰਰ ਫ਼ਿਲਮ ਨੇ ਆਪਣੇ 7 ਹਫਤਿਆਂ ਦੇ ਬਾਕਸ ਆਫਿਸ 'ਚ ਵਿਸ਼ਵ ਪੱਧਰ 'ਤੇ 220 ਕਰੋੜ (10 ਮਿਲੀਅਨ ਡਾਲਰ) ਦੀ ਕਮਾਈ ਕੀਤੀ ਹੈ।
![ਪਾਕਿਸਤਾਨੀ ਫ਼ਿਲਮ The Legend of Maula Jatt ਪੂਰੀ ਦੁਨੀਆ 'ਚ ਮਚਾ ਰਹੀ ਧਮਾਲ, ਕੀ ਭਾਰਤ 'ਚ ਵੀ ਹੋਵੇਗੀ ਰਿਲੀਜ਼? Pakistani film The Legend of Maula Jatt creating panic all over the world, will it be released in India too? ਪਾਕਿਸਤਾਨੀ ਫ਼ਿਲਮ The Legend of Maula Jatt ਪੂਰੀ ਦੁਨੀਆ 'ਚ ਮਚਾ ਰਹੀ ਧਮਾਲ, ਕੀ ਭਾਰਤ 'ਚ ਵੀ ਹੋਵੇਗੀ ਰਿਲੀਜ਼?](https://feeds.abplive.com/onecms/images/uploaded-images/2022/12/04/af4493babb693bf7cb118c9bcd6e98a71670129336249438_original.png?impolicy=abp_cdn&imwidth=1200&height=675)
Maula Jatt: ਪਾਕਿਸਤਾਨੀ ਫ਼ਿਲਮ ਇੰਡਸਟਰੀ ਦੀ ਸਭ ਤੋਂ ਵੱਡੀ ਮੋਸ਼ਨ ਪਿਕਚਰ 'ਦ ਲੀਜੈਂਡ ਆਫ਼ ਮੌਲਾ ਜੱਟ' ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਬਾਕਸ ਆਫਿਸ 'ਚ ਟਾਪ 'ਤੇ ਬਣੀ ਹੋਈ ਹੈ। 13 ਅਕਤੂਬਰ ਨੂੰ ਰਿਲੀਜ਼ ਹੋਈ ਫਵਾਦ ਖ਼ਾਨ ਅਤੇ ਮਾਹਿਰਾ ਖ਼ਾਨ ਸਟਾਰਰ ਫ਼ਿਲਮ ਨੇ ਆਪਣੇ 7 ਹਫਤਿਆਂ ਦੇ ਬਾਕਸ ਆਫਿਸ 'ਚ ਵਿਸ਼ਵ ਪੱਧਰ 'ਤੇ 220 ਕਰੋੜ (10 ਮਿਲੀਅਨ ਡਾਲਰ) ਦੀ ਕਮਾਈ ਕੀਤੀ ਹੈ। ਇਸ ਵਿੱਚੋਂ PKR 87.50 ਕਰੋੜ (3.98 ਮਿਲੀਅਨ ਡਾਲਰ) ਹੋਮ ਕੰਟਰੀ ਤੋਂ ਹੈ ਅਤੇ PKR 132.50 ਕਰੋੜ (6 ਮਿਲੀਅਨ ਡਾਲਰ) ਵਿਦੇਸ਼ੀ ਮਾਰਕੀਟ ਤੋਂ ਹੈ।
ਮੌਲਾ ਜੱਟ ਹਰੇਕ ਮਾਰਕੀਟ 'ਚ ਛਾਈ
ਦੱਸ ਦਈਏ ਕਿ ਮੌਲਾ ਜੱਟ ਪਾਕਿਸਤਾਨੀ ਸਿਨੇਮਾ ਦੀ ਹਰ ਮਾਰਕੀਟ 'ਚ ਹੁਣ ਤੱਕ ਦੀ ਸਭ ਤੋਂ ਵੱਡੀ ਕਮਾਈ ਵਾਲੀ ਫ਼ਿਲਮ ਹੈ, ਭਾਵੇਂ ਉਹ ਪਾਕਿਸਤਾਨ ਹੋਵੇ, ਅਮਰੀਕਾ, ਖਾੜੀ ਜਾਂ ਯੂਰਪ ਦੀ ਮਾਰਕੀਟ। ਇਸ ਤੋਂ ਪਹਿਲਾਂ 'ਜਵਾਨੀ ਫਿਰ ਨਹੀਂ ਆਨੀ 2' ਦੁਨੀਆ ਭਰ 'ਚ 73 ਕਰੋੜ (ਪਾਕਿਸਤਾਨੀ ਰੁਪਏ) ਨਾਲ ਸਭ ਤੋਂ ਵੱਡੀ ਪਾਕਿਸਤਾਨੀ ਫ਼ਿਲਮ ਸੀ। ਮੌਲਾ ਜੱਟ ਹੁਣ ਤੱਕ ਇਸ ਗਿਣਤੀ 'ਚ 3 ਗੁਣਾ ਹੋ ਗਿਆ ਹੈ ਅਤੇ ਕਮਾਈ ਲਗਾਤਾਰ ਵੱਧ ਰਹੀ ਹੈ। ਇੰਡੀਅਨ ਕਾਊਂਟਰ ਪਾਰਟ ਕੈਰੀ ਆਨ ਜੱਟਾ-2 (9 ਮਿਲੀਅਨ ਡਾਲਰ) ਅਤੇ ਚਾਰ ਸਾਹਿਬਜ਼ਾਦੇ (8.50 ਮਿਲੀਅਨ ਡਾਲਰ) ਨੂੰ ਪਛਾੜ ਕੇ ਪੰਜਾਬੀ ਭਾਸ਼ਾ ਦੀ 'ਐਕਸ਼ਨ' ਹੁਣ ਤੱਕ ਦੀ ਸਭ ਤੋਂ ਵੱਡੀ ਪੰਜਾਬੀ ਫ਼ਿਲਮ ਹੈ।
ਬਾਲੀਵੁੱਡ ਟਾਈਟਲਜ਼ ਨਾਲੋਂ ਬਿਹਤਰ ਪ੍ਰਦਰਸ਼ਨ ਕਰ ਰਹੀ ਹੈ ਮੌਲਾ ਜੱਟ
ਮੌਲਾ ਜੱਟ ਕਈ ਵਿਦੇਸ਼ੀ ਬਾਜ਼ਾਰਾਂ 'ਚ ਬਾਲੀਵੁੱਡ ਦੇ ਟਾਈਲਰਜ਼ ਨਾਲੋਂ ਬਿਹਤਰ ਪ੍ਰਦਰਸ਼ਨ ਕਰ ਰਹੀ ਹੈ। ਯੂਕੇ 'ਚ 1.39 ਮਿਲੀਅਨ ਪਾਊਂਡ ਦੇ ਨਾਲ ਇਹ ਫ਼ਿਲਮ 'ਪਦਮਾਵਤ' ਤੋਂ ਬਾਅਦ 2018 ਦੀ ਦੱਖਣੀ ਏਸ਼ੀਆ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫ਼ਿਲਮ ਹੈ, ਜਿਸ ਨੇ ਸੰਜੂ, ਪੋਨੀਯਿਨ ਸੇਲਵਨ, ਰੇਸ 3, ਜ਼ੀਰੋ, ਕੇਜੀਐਫ 2, ਆਰਆਰਆਰ, ਅਤੇ ਹੋਰ ਬਹੁਤ ਸਾਰੀਆਂ ਉੱਚ ਕਮਾਈ ਕਰਨ ਵਾਲੀਆਂ ਫ਼ਿਲਮਾਂ ਨੂੰ ਮਾਤ ਦਿੱਤੀ। ਨਾਰਵੇ 'ਚ ਫ਼ਿਲਮ ਬਜਰੰਗੀ ਭਾਈਜਾਨ ਨੂੰ ਪਛਾੜਦਿਆਂ ਹੁਣ ਤੱਕ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫ਼ਿਲਮ ਹੈ।
ਭਾਰਤ 'ਚ ਕਦੋਂ ਰਿਲੀਜ਼ ਹੋ ਸਕਦੀ ਹੈ ਫ਼ਿਲਮ?
ਖਬਰਾਂ ਹਨ ਕਿ ਇਹ ਫ਼ਿਲਮ ਭਾਰਤ 'ਚ 23 ਦਸੰਬਰ ਨੂੰ ਰਿਲੀਜ਼ ਹੋ ਸਕਦੀ ਹੈ। ਹਾਲਾਂਕਿ ਅਜੇ ਤੱਕ ਇਸ ਬਾਰੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ। 2019 ਤੋਂ ਦੋਵਾਂ ਦੇਸ਼ਾਂ ਵਿਚਕਾਰ ਸੱਭਿਆਚਾਰਕ ਅਦਾਨ-ਪ੍ਰਦਾਨ 'ਤੇ ਅਧਿਕਾਰਤ ਤੌਰ 'ਤੇ ਅਣਅਧਿਕਾਰਤ ਪਾਬੰਦੀ ਹੈ। ਹਾਲਾਂਕਿ ਹਾਲ ਹੀ 'ਚ ਭਾਰਤ ਦੀਆਂ ਕੁਝ ਪੰਜਾਬੀ ਫ਼ਿਲਮਾਂ ਪਾਕਿਸਤਾਨ 'ਚ ਰਿਲੀਜ਼ ਹੋਣ ਵਿੱਚ ਕਾਮਯਾਬ ਹੋਈਆਂ ਹਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)