(Source: Poll of Polls)
Parineeti-Raghav Wedding: ਪਰਿਣੀਤੀ ਚੋਪੜਾ ਨੇ ਸ਼ੇਅਰ ਕੀਤੀਆਂ ਵਿਆਹ ਦੀਆਂ ਬੇਹੱਦ ਖੂਬਸੂਰਤ ਤਸਵੀਰਾਂ, ਕੁੱਝ ਹੀ ਮਿੰਟਾਂ 'ਚ ਮਿਲੇ ਮਿਲੀਅਨ ਲਾਈਕਸ
Parineeti-Raghav Wedding Ceremony : ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਅਧਿਕਾਰਤ ਤੌਰ 'ਤੇ ਵਿਆਹੁਤਾ ਜੋੜਾ ਬਣ ਗਏ ਹਨ। ਹੁਣ ਇਸ ਜੋੜੇ ਦੇ ਵਿਆਹ ਦੀਆਂ ਪਹਿਲੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ।
Parineeti Chopra Raghav Chadha Wedding: ਆਖਰਕਾਰ ਇੰਤਜ਼ਾਰ ਖਤਮ ਹੋ ਗਿਆ ਹੈ। ਪਰਿਣੀਤੀ ਚੋਪੜਾ ਤੇ ਰਾਘਵ ਚੱਢਾ ਵਿਆਹ ਦੇ ਬੰਧਨ 'ਚ ਬੱਝ ਚੁੱਕੇ ਹਨ ਅਤੇ ਹੁਣ ਪਰਿਣੀਤੀ ਤੇ ਰਾਘਵ ਨੇ ਆਪਣੇ ਵਿਆਹ ਦੀਆਂ ਤਸਵੀਰਾਂ ਵੀ ਸ਼ੇਅਰ ਕਰ ਦਿੱਤੀਆਂ ਹਨ। ਯਕੀਨਨ ਇਹ ਤਾਂ ਕਹਿਣਾ ਬਣਦਾ ਹੈ ਕਿ ਇਹ ਵੀਕੈਂਡ ਪਰੀ-ਰਾਘਵ ਦੀ ਬਿੱਗ ਪੰਜਾਬੀ ਵੈਡਿੰਗ ਆਫ ਦ ਈਅਰ ਦੇ ਨਾਮ ਰਿਹਾ।
ਪਰਿਣੀਤੀ ਅਤੇ ਰਾਘਵ ਆਖਰਕਾਰ ਉਦੈਪੁਰ ਦੇ ਲੀਲਾ ਪੈਲੇਸ ਵਿੱਚ ਇੱਕ ਸੁੰਦਰ ਸਮਾਰੋਹ ਵਿੱਚ ਵਿਆਹ ਦੇ ਬੰਧਨ ਵਿੱਚ ਬੱਝ ਗਏ। ਇਸ ਵਿਆਹ ਵਿੱਚ ਬਾਲੀਵੁੱਡ ਅਤੇ ਰਾਜਨੀਤੀ ਦੀਆਂ ਕਈ ਵੱਡੀਆਂ ਹਸਤੀਆਂ ਨੇ ਸ਼ਿਰਕਤ ਕੀਤੀ। ਇਸ ਜੋੜੀ ਦੇ ਪ੍ਰਸ਼ੰਸਕ ਪਰਿਣੀਤੀ-ਰਾਘਵ ਦੀਆਂ ਤਸਵੀਰਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਆਖਿਰਕਾਰ ਇਸ ਪਿਆਰੇ ਜੋੜੇ ਦੇ ਵਿਆਹ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ।
ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦੇ ਵਿਆਹ ਦੀਆਂ ਪਹਿਲੀਆਂ ਤਸਵੀਰਾਂ ਆਈਆਂ ਸਾਹਮਣੇ
ਪਰਿਣੀਤੀ ਚੋਪੜਾ ਤੇ ਰਾਘਵ ਚੱਢਾ ਨੇ ਝੀਲਾਂ ਦੇ ਸ਼ਹਿਰ 'ਚ ਗੁਪਤ ਵਿਆਹ ਕੀਤਾ। ਮੀਡੀਆ ਤੇ ਕੈਮਰਿਆਂ ਨੂੰ ਇਸ ਵਿਆਹ ਤੋਂ ਦੂਰ ਰੱਖਿਆ ਗਿਆ ਸੀ, ਤਾਂ ਜੋ ਇਸ ਦੀਆਂ ਤਸਵੀਰਾਂ ਤੇ ਵੀਡੀਓਜ਼ ਲੀਕ ਨਾ ਹੋਣ। ਪਰ ਹੁਣ ਨਵਵਿਆਹੇ ਜੋੜੇ ਨੇ ਆਪਣੇ ਵਿਆਹ ਦੀਆਂ ਤਸਵੀਰਾਂ ਤੋਂ ਪਰਦਾ ਚੁੱਕ ਦਿੱਤਾ ਹੈ।
ਮਨੀਸ਼ ਮਲਹੋਤਰਾ ਦਾ ਡਿਜ਼ਾਇਨ ਕੀਤਾ ਲਹਿੰਗਾ ਪਹਿਨੇ ਨਜ਼ਰ ਆਈ ਪਰਿਣੀਤੀ
ਪਰੀ ਆਪਣੀ ਜ਼ਿੰਦਗੀ ਦੇ ਸਭ ਤੋਂ ਵੱਡੇ ਦਿਨ 'ਤੇ ਮਨੀਸ਼ ਮਲਹੋਤਰਾ ਦਾ ਡਿਜ਼ਾਇਨ ਕੀਤਾ ਲਹਿੰਗਾ ਪਹਿਨੇ ਨਜ਼ਰ ਆਈ। ਇਸ ਦੇ ਨਾਲ ਨਾਲ ਉਸ ਨੇ ਆਪਣੇ ਵਿਆਹ ਦੇ ਜੋੜੇ ਨਾਲ ਮੈਚ ਕੀਤੇ ਗਹਿਣੇ ਵੀ ਪਹਿਨੇ ਸੀ। ਇਸ ਦਰਮਿਆਨ ਦੁਲਹਾ ਰਾਘਵ ਆਪਣੇ ਮਾਮਾ ਤੇ ਫੈਸ਼ਨ ਡਿਜ਼ਾਇਨਰ ਪਵਨ ਸਚਦੇਵਾ ਵੱਲੋਂ ਡਿਜ਼ਾਇਨ ਕੀਤੀ ਸ਼ੇਰਵਾਨੀ 'ਚ ਹੈਂਡਸਮ ਲੱਗ ਰਿਹਾ ਸੀ।
View this post on Instagram
ਮਿੰਟਾਂ 'ਚ ਫੋਟੋਆਂ ਨੂੰ ਮਿਲੇ ਮਿਲੀਅਨ ਲਾਈਕਸ
ਪਰਿਣੀਤੀ ਨੇ ਕੁੱਝ ਹੀ ਮਿੰਟ ਪਹਿਲਾਂ ਵਿਆਹ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ ਅਤੇ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਅੱਗ ਵਾਂਗ ਵਾਇਰਲ ਹੋ ਰਹੀਆਂ ਹਨ। ਸ਼ੇਅਰ ਕਰਨ ਦੇ ਮਿੰਟਾਂ ਦੇ ਅੰਦਰ ਹੀ ਫੋਟੋਆਂ ਨੂੰ ਲੱਖਾਂ ਲਾਈਕਸ ਮਿਲ ਰਹੇ ਹਨ।