Parineeti Chopra Girls Trip: ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦੇ ਵਿਆਹ ਦੀ ਕਾਫੀ ਚਰਚਾ ਹੋਈ ਸੀ। ਜੋੜੇ ਨੇ 24 ਸਤੰਬਰ ਨੂੰ ਉਦੈਪੁਰ ਦੇ ਦਿ ਲਿਲੀ ਪੈਲੇਸ ਵਿੱਚ ਬਹੁਤ ਧੂਮਧਾਮ ਨਾਲ ਵਿਆਹ ਕੀਤਾ ਸੀ। ਦੋਵਾਂ ਦੇ ਸੁਪਨਿਆਂ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹੀਆਂ। ਵਿਆਹ ਦੇ ਬਾਅਦ ਤੋਂ ਹੀ ਪ੍ਰਸ਼ੰਸਕ ਇਹ ਜਾਣਨ ਲਈ ਬੇਤਾਬ ਹਨ ਕਿ ਜੋੜਾ ਹਨੀਮੂਨ 'ਤੇ ਕਿੱਥੇ ਜਾ ਰਿਹਾ ਹੈ। ਹੁਣ ਲੱਗਦਾ ਹੈ ਕਿ ਪਰਿਣੀਤੀ ਅਤੇ ਰਾਘਵ ਫਿਲਹਾਲ ਹਨੀਮੂਨ ਦੀ ਕੋਈ ਯੋਜਨਾ ਨਹੀਂ ਬਣਾ ਰਹੇ ਹਨ।
ਪਰਿਣੀਤੀ ਚੋਪੜਾ ਆਪਣੇ ਪਤੀ ਰਾਘਵ ਚੱਢਾ ਤੋਂ ਬਿਨਾਂ ਇਸ ਖੂਬਸੂਰਤ ਜਗ੍ਹਾ 'ਤੇ ਮਨਾ ਰਹੀ ਛੁੱਟੀਆਂ
ਜੀ ਹਾਂ, ਇਸ ਗੱਲ ਦੀ ਪੁਸ਼ਟੀ ਖੁਦ ਪਰਿਣੀਤੀ ਚੋਪੜਾ ਨੇ ਕੀਤੀ ਹੈ। ਦਰਅਸਲ, ਕੁਝ ਸਮਾਂ ਪਹਿਲਾਂ ਅਦਾਕਾਰਾ ਨੇ ਆਪਣੀ ਇੰਸਟਾ ਸਟੋਰੀ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਸਨ, ਜਿਸ 'ਚ ਉਹ ਬੀਚ 'ਤੇ ਮਸਤੀ ਕਰਦੀ ਨਜ਼ਰ ਆ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਤਸਵੀਰਾਂ ਮਾਲਦੀਵ ਦੀਆਂ ਹਨ, ਜਿੱਥੇ ਅਦਾਕਾਰਾ ਆਪਣੇ ਗਰਲ ਗੈਂਗ ਨਾਲ ਛੁੱਟੀਆਂ ਮਨਾਉਂਦੀ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਪਰਿਣੀਤੀ ਨੇ ਕੈਪਸ਼ਨ 'ਚ ਲਿਖਿਆ ਹੈ ਕਿ ਮੈਂ ਹਨੀਮੂਨ 'ਤੇ ਨਹੀਂ ਆਈ, ਇਹ ਕੁੜੀਆਂ ਦੀ ਯਾਤਰਾ ਹੈ।
ਪਰਿਣੀਤੀ ਦੀ ਰੈਂਪ ਵਾਕ ਦੀ ਹੋਈ ਸੀ ਕਾਫੀ ਚਰਚਾ
ਤੁਹਾਨੂੰ ਦੱਸ ਦਈਏ ਕਿ ਹਾਲ ਹੀ 'ਚ ਪਰਿਣੀਤੀ ਨੇ 'ਲੈਕਮੇ ਫੈਸ਼ਨ ਵੀਕ 2023' 'ਚ ਰੈਂਪ ਵਾਕ ਕੀਤੀ ਸੀ। ਇਸ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ। ਵਿਆਹ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਪਰਿਣੀਤੀ ਕਿਸੇ ਫੈਸ਼ਨ ਸ਼ੋਅ 'ਚ ਨਜ਼ਰ ਆਈ ਹੈ। ਪੇਸਟਲ ਰੰਗ ਦੀ ਸਾੜ੍ਹੀ, ਗਲੇ 'ਚ ਹਾਰ, ਵਾਲਾਂ 'ਚ ਸਿੰਦੂਰ ਅਤੇ ਹੱਥਾਂ 'ਚ ਚੂੜਾ ਪਹਿਨੀ ਅਦਾਕਾਰਾ ਨੇ ਆਪਣੇ ਅੰਦਾਜ਼ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ।
ਪਰ ਸ਼ਾਇਦ ਕੁਝ ਲੋਕਾਂ ਨੂੰ ਅਦਾਕਾਰਾ ਦਾ ਇਹ ਲੁੱਕ ਪਸੰਦ ਨਹੀਂ ਆਇਆ। ਇਕ ਪਾਸੇ ਜਿੱਥੇ ਕਈ ਲੋਕ ਪਰਿਣੀਤੀ ਦੇ ਇਸ ਲੁੱਕ ਦੀ ਤਾਰੀਫ ਕਰ ਰਹੇ ਹਨ, ਉੱਥੇ ਹੀ ਕਈ ਯੂਜ਼ਰਸ ਹਨ ਜੋ ਪਰਿਣੀਤੀ ਨੂੰ ਉਸ ਦੇ ਲੁੱਕ ਲਈ ਟ੍ਰੋਲ ਕਰ ਰਹੇ ਹਨ।