15 ਸਾਲ ਦੀ ਉਮਰ 'ਚ ਘਰ ਛੱਡ ਕੇ ਭੱਜ ਗਈ ਸੀ 'ਦੇਵੋਂ ਕੇ ਦੇਵ ਮਹਾਦੇਵ' ਦੀ 'ਪਾਰਵਤੀ', ਫਿਰ ਕੁਝ ਇੰਝ ਹਾਸਲ ਕੀਤਾ ਇਹ ਮੁਕਾਮ
ਪੂਜਾ ਤੇ ਕੁਣਾਲ ਪਹਿਲਾਂ ਧੂਮ-ਧਾਮ ਨਾਲ ਵਿਆਹ ਕਰਨ ਜਾ ਰਹੇ ਸਨ ਪਰ ਕੋਰੋਨਾ ਨੇ ਸਾਰਾ ਪਲਾਨ ਤਬਾਹ ਕਰ ਦਿੱਤਾ। ਪਰ ਜਿਵੇਂ ਹੀ ਕੋਰੋਨਾ ਦਾ ਕਹਿਰ ਹਟਿਆ ਤਾਂ ਉਨ੍ਹਾਂ ਨੇ 16 ਨਵੰਬਰ ਨੂੰ ਗੋਆ ਵਿੱਚ ਧੂਮ-ਧਾਮ ਨਾਲ ਵਿਆਹ ਕਰ ਲਿਆ।
ਮੁੰਬਈ: ਟੀਵੀ 'ਤੇ ਪਾਰਵਤੀ ਦੀ ਭੂਮਿਕਾ ਨਿਭਾਅ ਕੇ ਲੋਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੀ ਪੂਜਾ ਬੈਨਰਜੀ (Puja Banerjee) ਅਸਲ ਜ਼ਿੰਦਗੀ 'ਚ ਬਹੁਤ ਹੀ ਜਿਆਦਾ ਗਲੈਮਰਸ ਹੈ। ਆਏ ਦਿਨ ਸੋਸ਼ਲ ਮੀਡੀਆ 'ਤੇ ਆਪਣੀਆਂ ਬੋਲਡ ਤੇ ਸਿਜਲਿੰਗ ਤਸਵੀਰਾਂ ਦਾ ਕਹਿਰ ਢਾਹਉਂਦੀ ਰਹਿੰਦੀ ਹੈ। ਇਸ ਵਜ੍ਹਾ ਨਾਲ ਕਈ ਵਾਰ ਉਨ੍ਹਾਂ ਨੂੰ ਟ੍ਰੋਲ ਵੀ ਹੋਣਾ ਪੈਦਾ ਹੈ। ਹਾਲਾਂਕਿ ਪੂਜਾ ਨੂੰ ਇਸ ਨਾਲ ਕੋਈ ਵੀ ਫਰਕ ਨਹੀਂ ਪੈਦਾ।
ਪੂਜਾ ਉਦੋਂ ਸੁਰਖੀਆਂ 'ਚ ਆਈ ਜਦੋਂ ਉਨ੍ਹਾਂ ਨੇ ਆਪਣੇ ਪਤੀ ਨਾਲ ਦੁਬਾਰਾ ਵਿਆਹ ਕੀਤਾ ਸੀ। ਪੂਜਾ ਬੈਨਰਜੀ ਤੇ ਅਦਾਕਾਰ ਕੁਣਾਲ ਵਰਮਾ (Kunal Verma) ਨੇ 2021 ਨਵੰਬਰ 'ਚ ਵਿਆਹ ਕੀਤਾ ਸੀ। ਹਾਲਾਂਕਿ ਇਸ ਕਪਲ ਦਾ ਪਹਿਲਾਂ ਵੀ ਵਿਆਹ ਹੋ ਚੁੱਕਾ ਸੀ। 2020 ਦੀ ਅਪ੍ਰੈਲ 'ਚ ਇਨ੍ਹਾਂ ਨੇ ਕੋਰਟ ਮੈਰਿਜ ਕੀਤੀ ਸੀ।
View this post on Instagram
ਪੂਜਾ ਤੇ ਕੁਣਾਲ ਪਹਿਲਾਂ ਧੂਮ-ਧਾਮ ਨਾਲ ਵਿਆਹ ਕਰਨ ਜਾ ਰਹੇ ਸਨ ਪਰ ਕੋਰੋਨਾ ਨੇ ਸਾਰਾ ਪਲਾਨ ਤਬਾਹ ਕਰ ਦਿੱਤਾ। ਪਰ ਜਿਵੇਂ ਹੀ ਕੋਰੋਨਾ ਦਾ ਕਹਿਰ ਹਟਿਆ ਤਾਂ ਉਨ੍ਹਾਂ ਨੇ 16 ਨਵੰਬਰ ਨੂੰ ਗੋਆ ਵਿੱਚ ਧੂਮ-ਧਾਮ ਨਾਲ ਵਿਆਹ ਕਰ ਲਿਆ। ਇੰਨਾ ਹੀ ਨਹੀਂ ਉਨ੍ਹਾਂ ਦਾ ਬੇਟਾ ਵੀ ਉਨ੍ਹਾਂ ਦੇ ਵਿਆਹ ਦਾ ਗਵਾਹ ਬਣਿਆ। ਦੱਸਿਆ ਜਾਂਦਾ ਹੈ ਕਿ ਪੂਜਾ ਬੈਨਰਜੀ ਵਿਆਹ ਤੋਂ ਪਹਿਲਾਂ ਗਰਭਵਤੀ ਸੀ।
ਉਸ ਨੇ 9 ਅਕਤੂਬਰ 2020 ਨੂੰ ਆਪਣੇ ਪੁੱਤਰ ਕ੍ਰਿਸ਼ਿਵ ਨੂੰ ਜਨਮ ਦਿੱਤਾ। ਕੋਰਟ ਮੈਰਿਜ ਦੇ ਛੇ ਮਹੀਨੇ ਬਾਅਦ ਹੀ ਪੂਜਾ ਮਾਂ ਬਣੀ ਸੀ। ਪੂਜਾ ਅਤੇ ਕੁਣਾਲ ਦੀ ਮੁਲਾਕਾਤ ਇੱਕ ਸੈੱਟ 'ਤੇ ਹੋਈ ਸੀ। ਅਦਾਕਾਰਾ ਨੇ ਦੱਸਿਆ ਸੀ ਕਿ ਉਹ ਇੱਕ ਸ਼ੋਅ ਵਿੱਚ ਮੁੱਖ ਭੂਮਿਕਾ ਨਿਭਾ ਰਹੀ ਸੀ। ਕੁਣਾਲ ਉਸ ਦੌਰਾਨ ਸਕ੍ਰੀਨਿੰਗ ਦੇਣ ਪਹੁੰਚੇ ਸਨ। ਜਿਸ ਨੂੰ ਦੇਖ ਕੇ ਪੂਜਾ ਦਾ ਦਿਲ ਹਾਰ ਗਿਆ।
ਪੂਜਾ (Puja Banerjee) ਨੇ ਦੱਸਿਆ ਸੀ ਕਿ ਕੁਣਾਲ ਉਸ ਨੂੰ ਬਹੁਤ ਪਿਆਰਾ ਲੱਗਦਾ ਹੈ। ਜਦੋਂ ਮੁੰਬਈ 'ਚ ਕੋਈ ਨਹੀਂ ਸੀ ਤਾਂ ਉਹ ਹੀ ਅਦਾਕਾਰਾ ਦਾ ਸਹਾਰਾ ਬਣ ਗਏ। ਪੂਜਾ ਬੈਨਰਜੀ (Puja Banerjee Age) ਸਿਰਫ਼ 15 ਸਾਲ ਦੀ ਉਮਰ ਵਿੱਚ ਆਪਣਾ ਘਰ ਛੱਡ ਕੇ ਭੱਜ ਗਈ ਸੀ। ਪੂਜਾ ਨੇ ਇੱਕ ਟਾਕ ਸ਼ੋਅ ਵਿੱਚ ਦੱਸਿਆ ਕਿ ਮੈਨੂੰ ਉਸ ਉਮਰ ਵਿੱਚ ਪਿਆਰ ਹੋ ਗਿਆ ਸੀ। ਇੰਝ ਲੱਗਾ ਜਿਵੇਂ ਇਹ ਮੇਰੀ ਦੁਨੀਆ ਹੈ ਪਰ ਇਹ ਸਭ ਜ਼ਿਆਦਾ ਦੇਰ ਚੱਲਿਆ ਨਹੀਂ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904