ਮੁੰਬਈ: ਬਾਲੀਵੁੱਡ ਸਟਾਰ ਸ਼ਾਹਿਦ ਕਪੂਰ ਦੇ ਘਰ ਹਾਲ ਹੀ ‘ਚ ਬੇਟੇ ਜ਼ੈਨ ਕਪੂਰ ਨੇ ਜਨਮ ਲਿਆ ਹੈ। ਇਸ ਤੋਂ ਬਾਅਦ ਸਾਰਾ ਪਰਿਵਾਰ ਖੁਸ਼ ਸੀ ਤੇ ਕਿਹਾ ਗਿਆ ਕੀ ਹੁਣ ਸ਼ਾਹਿਦ ਦਾ ਪਰਿਵਾਰ ਪੂਰਾ ਹੋ ਗਿਆ ਹੈ। ਸ਼ਾਹਿਦ ਨੇ ਬੇਟੇ ਦਾ ਨਾਂ ਜ਼ੈਨ ਕਪੂਰ ਰੱਖਿਆ ਜੋ ਉਸ ਦੀ ਦਾਦੀ ਨੂੰ ਕਾਫੀ ਪਸੰਦ ਸੀ। ਇਸ ਤੋਂ ਬਾਅਦ ਕਪੂਰ ਪਰਿਵਾਰ ਦੀ ਇੱਕ ਤਸਵੀਰ ਅੱਜ ਸੋਸ਼ਲ ਮੀਡੀਆ ‘ਤੇ ਛਾਈ ਹੋਈ ਹੈ।



ਜੀ ਹਾਂ, ਕੁਝ ਸਮਾਂ ਪਹਿਲਾਂ ਹੀ ਮੀਰਾ ਰਾਜਪੂਤ ਨੇ ਆਪਣੇ ਇੰਸਟਾਗ੍ਰਾਮ ਸਟੋਰੀ ‘ਤੇ ਤਸਵੀਰ ਨੂੰ ਪੋਸਟ ਕੀਤਾ। ਇਸ ‘ਚ ਸ਼ਾਹਿਦ ਕਪੂਰ, ਧੀ ਮੀਸ਼ਾ ਕਪੂਰ ਤੇ ਬੇਟਾ ਜ਼ੈਨ ਕਪੂਰ ਨਜ਼ਰ ਆ ਰਿਹਾ ਹੈ। ਤਸਵੀਰ ‘ਚ ਮੀਸ਼ਾ ਆਪਣੇ ਭਰਾ ਜ਼ੈਨ ਨੂੰ ਕਾਫੀ ਪਿਆਰ ਨਾਲ ਦੇਖ ਰਹੀ ਹੈ। ਉਂਝ ਸ਼ਾਹਿਦ-ਮੀਰਾ ਦੇ ਦੋਨੋਂ ਬੱਚੇ ਬੇਹੱਦ ਕਿਊਟ ਹਨ।



ਮੀਰਾ-ਸ਼ਾਹਿਦ ਬਾਲੀਵੁੱਡ ਦੇ ਫੇਮਸ ਕੱਪਲ ਹਨ ਜਿਨ੍ਹਾਂ ਨੂੰ ਸੋਸ਼ਲ ਮੀਡੀਆ ‘ਤੇ ਵੀ ਕਾਫੀ ਪਸੰਦ ਕੀਤਾ ਜਾਂਦਾ ਹੈ। ਮੀਰਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਵੀ ਹੈ। ਇਸ ਦੀ ਫੈਨ ਫੌਲੋਇੰਗ ਵੀ ਕਾਫੀ ਸਟ੍ਰੌਂਗ ਹੈ। ਖ਼ਬਰਾਂ ਤਾਂ ਇਹ ਵੀ ਹਨ ਕਿ ਮੀਰਾ-ਸ਼ਾਹਿਦ ਜਲਦੀ ਹੀ ਸਕਰੀਨ ਵੀ ਸ਼ੇਅਰ ਕਰਦੇ ਨਜ਼ਰ ਆ ਸਕਦੇ ਹਨ। ਹੁਣ ਇਹ ਕਦੋਂ ਸੱਚ ਹੁੰਦਾ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।



ਫਿਲਹਾਲ ਸ਼ਾਹਿਦ ਕਪੂਰ ਆਪਣੀ ਆਉਣ ਵਾਲੀ ਫ਼ਿਲਮ ‘ਕਬੀਰ ਸਿੰਘ’ ਦੀ ਸ਼ੂਟਿੰਗ ‘ਚ ਬਿਜ਼ੀ ਹਨ ਜੋ ਸਾਊਥ ਦੀ ਹਿੱਟ ਫ਼ਿਲਮ ‘ਅਰਜੁਨ ਰੈੱਡੀ’ ਦਾ ਹਿੰਦੀ ਰੀਮੇਕ ਹੈ। ‘ਕਬੀਰ ਸਿੰਘ’ ‘ਚ ਸ਼ਾਹਿਦ ਨਾਲ ਪਹਿਲੀ ਵਾਰ ਕਿਆਰਾ ਅਡਵਾਨੀ ਸਕਰੀਨ ਸ਼ੇਅਰ ਕਰਦੀ ਨਜ਼ਰ ਆਵੇਗੀ।